Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਸ੍ਰੀਨਗਰ 'ਚ 'ਭਾਰਤ ਜੋੜੋ ਯਾਤਰਾ' ਦੀ ਹੋਈ ਸਮਾਪਤੀ, ਰਾਹੁਲ ਗਾਂਧੀ ਬੋਲੇ, ‘ਲੱਗਦਾ ਸੀ ਕਿ ਇਹ ਸਫ਼ਰ ਆਸਾਨ ਹੋਵੇਗਾ...`

January 30, 2023 03:59 AM

ਨਵੀਂ ਦਿੱਲੀ, 30 ਜਨਵਰੀ (ਪੋਸਟ ਬਿਊਰੋ) - ਕਾਂਗਰਸ ਨੇ 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਦੇ ਮੌਕੇ 'ਤੇ ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ 'ਚ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ। ਇਸ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਕਈ ਆਗੂ ਸ਼ਾਮਲ ਹੋਏ ਹਨ। ‘ਭਾਰਤ ਜੋੜੋ ਯਾਤਰਾ’ ਦੀ ਸਮਾਪਤੀ ਮੌਕੇ ਆਯੋਜਿਤ ਰੈਲੀ ਵਿੱਚ ਡੀਐਮਕੇ, ਨੈਸ਼ਨਲ ਕਾਨਫਰੰਸ, ਪੀਡੀਪੀ, ਸੀਪੀਆਈ, ਆਰਐਸਪੀ ਅਤੇ ਆਈਯੂਐਮਐਲ ਦੇ ਨੇਤਾਵਾਂ ਨੇ ਹਿੱਸਾ ਲਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼੍ਰੀਨਗਰ 'ਚ ਭਾਰੀ ਬਰਫਬਾਰੀ ਦਰਮਿਆਨ ਸਮਾਪਤੀ ਸਮਾਰੋਹ 'ਚ ਕਿਹਾ ਕਿ ਉਹ ਕਈ ਸਾਲਾਂ ਤੋਂ 8-10 ਕਿਲੋਮੀਟਰ ਤੱਕ ਦੌੜਦੇ ਸਨ, ਲੱਗਦਾ ਸੀ ਕਿ ਇਹ ਸਫਰ ਆਸਾਨ ਹੋਵੇਗਾ। ਯਾਤਰਾ ਦੌਰਾਨ ਇੱਕ ਪੁਰਾਣੀ ਸੱਟ ਸਾਹਮਣੇ ਆਈ। ਜੋ ਸੌਖਾ ਲੱਗਦਾ ਸੀ ਉਹ ਔਖਾ ਨਿਕਲਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਬਹੁਤ ਕੁਝ ਸਿੱਖਿਆ, ਇੱਕ ਦਿਨ ਮੈਂ ਬਹੁਤ ਦਰਦ ਵਿੱਚ ਸੀ। ਮੈਂ ਸੋਚਿਆ ਕਿ ਮੈਨੂੰ ਹੋਰ 6-7 ਘੰਟੇ ਪੈਦਲ ਚੱਲਣਾ ਪਏਗਾ ਅਤੇ ਇਹ ਮੁਸ਼ਕਿਲ ਹੋਵੇਗਾ। ਪਰ ਇੱਕ ਮੁਟਿਆਰ ਦੌੜਦੀ ਮੇਰੇ ਕੋਲ ਆਈ ਅਤੇ ਕਿਹਾ ਕਿ ਉਸਨੇ ਮੇਰੇ ਲਈ ਕੁਝ ਲਿਿਖਆ ਹੈ। ਉਸਨੇ ਮੈਨੂੰ ਜੱਫੀ ਪਾ ਲਈ ਅਤੇ ਭੱਜ ਗਈ। ਉਸਨੇ ਲਿਿਖਆ, "ਮੈਂ ਦੇਖ ਸਕਦੀ ਹਾਂ ਕਿ ਤੁਹਾਡਾ ਗੋਡਾ ਦੁਖ ਰਿਹਾ ਹੈ ਕਿਉਂਕਿ ਜਦੋਂ ਤੁਸੀਂ ਉਸ ਲੱਤ 'ਤੇ ਦਬਾਅ ਪਾਉਂਦੇ ਹੋ, ਤਾਂ ਇਹ ਤੁਹਾਡੇ ਚਿਹਰੇ 'ਤੇ ਦਿਖਾਈ ਦਿੰਦਾ ਹੈ। ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦੀ ਪਰ ਮੈਂ ਆਪਣੇ ਦਿਲ ਤੋਂ ਤੁਹਾਡੇ ਨਾਲ ਚੱਲ ਰਹੀ ਹਾਂ। ਕਿਉਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਚੱਲ ਰਹੇ ਹੋ।" ਮੇਰੇ ਅਤੇ ਮੇਰੇ ਭਵਿੱਖ ਲਈ। ਉਸੇ ਪਲ, ਮੇਰਾ ਦਰਦ ਅਲੋਪ ਹੋ ਗਿਆ।"
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਜਦੋਂ ਮੈਂ ਕੰਨਿਆਕੁਮਾਰੀ ਤੋਂ ਅੱਗੇ ਵਧ ਰਿਹਾ ਸੀ ਤਾਂ ਮੈਨੂੰ ਠੰਢ ਮਹਿਸੂਸ ਹੋ ਰਹੀ ਸੀ। ਮੈਂ ਕੁਝ ਬੱਚਿਆਂ ਨੂੰ ਦੇਖਿਆ। ਉਹ ਗਰੀਬ ਸਨ, ਉਹ ਠੰਢ ਮਹਿਸੂਸ ਕਰ ਰਹੇ ਸਨ, ਉਹ ਕੰਮ ਕਰ ਰਹੇ ਸਨ ਅਤੇ ਉਹ ਕੰਬ ਰਹੇ ਸਨ। ਮੈਂ ਸੋਚਿਆ ਕਿ ਜੇ ਇਨ੍ਹਾਂ ਬੱਚਿਆਂ ਨੂੰ ਠੰਢ ਵਿੱਚ ਸਵੈਟਰ-ਜੈਕਟਾਂ ਨਹੀਂ ਪਹਿਨਣੀਆਂ ਪੈਂਦੀਆਂ ਤਾਂ ਮੈਂ ਵੀ ਨਹੀਂ ਪਹਿਨਾਂਗਾਂ। ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਜੀ, ਅਮਿਤ ਸ਼ਾਹ ਜੀ, ਆਰਐਸਐਸ ਦੇ ਲੋਕਾਂ ਨੇ ਹਿੰਸਾ ਨਹੀਂ ਦੇਖੀ ਹੈ। ਉਹ ਡਰਦੇ ਹਨ। ਕੋਈ ਵੀ ਭਾਜਪਾ ਆਗੂ ਇੱਥੇ ਨਹੀਂ ਤੁਰ ਸਕਦਾ, ਇਸ ਲਈ ਨਹੀਂ ਕਿ ਜੰਮੂ-ਕਸ਼ਮੀਰ ਦੇ ਲੋਕ ਉਸ ਨੂੰ ਚੱਲਣ ਨਹੀਂ ਦੇਣਗੇ, ਸਗੋਂ ਇਸ ਲਈ ਕਿ ਉਹ ਡਰਦੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼