Welcome to Canadian Punjabi Post
Follow us on

08

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਇਸਲਾਮਾਬਾਦ ਦੇ ਸੰਡੇ ਬਾਜਾਰ ਵਿਚ ਲੱਗੀ ਭਿਆਨਕ ਅੱਗ, 300 ਦੁਕਾਨਾਂ ਸੜ ਕੇ ਸੁਆਹਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾਤਾਲਿਬਾਨ ਨੇ ਕਤਲ ਦੇ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ, ਅਫਗਾਨਿਸਤਾਨ ’ਤੇ ਕਬਜੇ ਤੋਂ ਬਾਅਦ ਪਹਿਲਾ ਮਾਮਲਾਕਿੰਗ ਚਾਰਲਸ ਨੇ ਕੀਤਾ ਗੁਰਦੁਆਰਾ ਸਾਹਿਬ ਦਾ ਦੌਰਾ, ਕੋਵਿਡ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲਕਾਂਗੋ ਵਿਚ ਹਮਲਾਵਰਾਂ ਹਸਪਤਾਲ ਤੇ ਚਰਚਾਂ ਵਿਚ 272 ਲੋਕਾਂ ਨੂੰ ਮਾਰਿਆਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ
 
ਭਾਰਤ

ਦਲਿਤ ਔਰਤ ਨੇ ਟੈਂਕੀ ਤੋਂ ਪੀਤਾ ਪਾਣੀ, ਪਹਿਲਾਂ ਟੈਂਕੀ ਖਾਲੀ ਕਰਵਾਈ, ਫਿਰ ਗਊ ਮੂਤਰ ਨਾਲ ਧੋਤਾ

November 21, 2022 11:05 AM

ਬੈਂਗਲੁਰੂ, 21 ਨਵੰਬਰ (ਪੋਸਟ ਬਿਊਰੋ)- ਕਰਨਾਟਕ ਦੇ ਚਮਰਾਜਨਗਰ ਜ਼ਿਲੇ 'ਚ ਦਲਿਤ ਔਰਤ ਦੇ ਟੂਟੀ ਤੋਂ ਪਾਣੀ ਪੀਣ ਤੋਂ ਬਾਅਦ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਟੈਂਕੀ 'ਚੋਂ ਪਾਣੀ ਕੱਢ ਦਿੱਤਾ। ਫਿਰ ਸ਼ੁੱਧੀਕਰਨ ਦੇ ਨਾਂ 'ਤੇ ਟੂਟੀ ਖੋਲ੍ਹ ਕੇ ਗਊ ਮੂਤਰ ਨਾਲ ਧੋਤਾ। 18 ਨਵੰਬਰ ਨੂੰ ਕਰਨਾਟਕ ਦੇ ਚਮਰਾਜਨਗਰ ਜ਼ਿਲ੍ਹੇ ਦੇ ਪਿੰਡ ਹੇਗਗੋਟਾਰਾ ਵਿੱਚ ਇੱਕ ਅਨੁਸੂਚਿਤ ਜਾਤੀ ਦੀ ਔਰਤ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਈ। ਇਸ ਦੌਰਾਨ ਔਰਤ ਨੇ ਉਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਟੈਂਕੀ ਤੋਂ ਪਾਣੀ ਪੀਤਾ ਜਿੱਥੇ ਅਖੌਤੀ ਉੱਚ ਜਾਤੀ ਦੇ ਲੋਕ ਰਹਿੰਦੇ ਹਨ।
ਜਦੋਂ ਉੱਥੇ ਮੌਜੂਦ ਲੋਕਾਂ ਨੇ ਇਹ ਸਭ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਔਰਤ ਨੂੰ ਉਥੋਂ ਹਟਾ ਦਿੱਤਾ। ਫਿਰ ਸ਼ੁੱਧੀਕਰਨ ਦੇ ਨਾਂ 'ਤੇ ਟੂਟੀ ਖੋਲ੍ਹ ਕੇ ਗਊ ਮੂਤਰ ਨਾਲ ਧੋਤਾ। ਇੱਥੋਂ ਤੱਕ ਕਿ ਟੈਂਕੀ ਦਾ ਸਾਰਾ ਪਾਣੀ ਕੱਢ ਦਿੱਤਾ ਗਿਆ। ਉਥੇ ਮੌਜੂਦ ਕਿਸੇ ਵਿਅਕਤੀ ਨੇ ਇਸ ਦੀ ਸ਼ਿਕਾਇਤ ਤਹਿਸੀਲਦਾਰ ਨੂੰ ਕੀਤੀ। ਸਥਾਨਕ ਤਹਿਸੀਲਦਾਰ ਆਈਈ ਬਸਵਰਾਜ ਨੇ ਦੱਸਿਆ, "ਪਾਣੀ ਦੀ ਟੈਂਕੀ ਦੀ ਸਫਾਈ ਕੀਤੀ ਗਈ ਸੀ, ਪਰ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਸ ਨੂੰ ਗਊ ਮੂਤਰ ਨਾਲ ਸਾਫ਼ ਕੀਤਾ ਗਿਆ ਸੀ। ਅਸੀਂ ਘਟਨਾ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਘਟਨਾ ਵਿੱਚ ਸ਼ਾਮਲ ਲੋਕਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।" ਜੇ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਖ ਅਸੀਂ ਵਿਤਕਰੇ ਦਾ ਕੇਸ ਦਰਜ ਕਰਾਂਗੇ।
ਸਥਾਨਕ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਿੱਚ ਕਈ ਟੈਂਕੀਆਂ ਹਨ, ਜਿਸ ਕਾਰਨ ਹਰ ਕੋਈ ਉਥੋਂ ਪਾਣੀ ਪੀ ਸਕਦਾ ਹੈ। ਸਥਾਨਕ ਅਧਿਕਾਰੀਆਂ ਨੇ ਦਲਿਤ ਅਤੇ ਹੋਰ ਪਿਛੜੇ ਵਰਗ ਸਮੁਦਾਇਆਂ ਦੇ ਕਈ ਪਿੰਡ ਵਾਸੀਆਂ ਨੂੰ ਸਾਰੀਆਂ ਟੈਂਕੀਆਂ 'ਤੇ ਲੈ ਕੇ ਪਾਣੀ ਪਿਲਾਇਆ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਹੁਣ ਅਗਲੀ ਕਾਰਵਾਈ ਲਈ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵਿਸਥਾਰਤ ਰਿਪੋਰਟ ਸੌਂਪੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾ ਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ ਅੱਜ ਦੱਖਣ ਭਾਰਤ ਦੇ ਰਾਜਾਂ ਵਿਚ ਦਸਤਕ ਦੇਵੇਗਾ ਚੱਕਰਵਾਤੀ ਤੂਫਾਨ ‘ਮੰਡਸ’, ਈਡੀ ਵਲੋਂ ਮਲਪੁਰਮ ਜਵੈਲਰੀ ਹਾਊਸ ਦੇ ਮਾਲਕ ਦਾ 2.51 ਕਰੋੜ ਰੁਪਏ ਦਾ ਸੋਨਾ ਜਬਤ ਹੈਦਰਾਬਾਦ ਵਿਚ ਮਨੁੱਖੀ ਤਸਕਰੀ ਵਿਚ ਸ਼ਾਮਲ ਗਿਰੋਹ ਦਾ ਪਰਦਾਫਾਸ, 18 ਲੋਕ ਗਿ੍ਰਫਤਾਰ ਲਖੀਮਪੁਰ ਖੀਰੀ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸਰਾ ’ਤੇ ਕਿਸਾਨਾਂ ਦੀ ਹੱਤਿਆ ਦਾ ਮੁਕੱਦਮਾ ਚੱਲੇਗਾ, ਦੋਸ਼ ਤੈਅ ਸਾਕੇਤ ਗੋਖਲੇ ਨੇ ਮੋਦੀ ਦੀ ਮੋਰਬੀ ਫੇਰੀ ’ਤੇ ਖਰਚੇ 30 ਕਰੋੜ ਰੁਪਏ ਦੇ ਫਰਜ਼ੀ ਦਸਤਾਵੇਜ ਬਣਾਏ: ਗੁਜਰਾਤ ਪੁਲਿਸ ਏਮਜ਼ ਤੋਂ ਬਾਅਦ ਹੈਕਰਾਂ ਦੀ ਨਜਰ ਆਈ.ਸੀ.ਐੱਮ.ਆਰ. ਦੀ ਵੈੱਬਸਾਈਟ ’ਤੇ, 6 ਹਜ਼ਾਰ ਵਾਰ ਹੈਕ ਕਰਨ ਦਾ ਕੀਤਾ ਗਿਆ ਯਤਨ ਮਹਾਰਾਸ਼ਟਰ-ਕਰਨਾਟਕ ਸਰਹੱਦੀ ਵਿਵਾਦ ਹੋਇਆ ਡੂੰਘਾ, ਟਰੱਕਾਂ ਨੂੰ ਬਣਾਇਆ ਨਿਸਾਨਾ, ਮੰਤਰੀਆਂ ਨੇ ਰੱਦ ਕੀਤਾ ਦੌਰਾ ਨਕਸਲਵਾਦ ਖਿਲਾਫ ਸੀ.ਆਰ.ਪੀ.ਐੱਫ. ਨੂੰ ਮਿਲੀ ਵੱਡੀ ਸਫਲਤਾ, 5 ਨਕਸਲੀ ਗਿ੍ਰਫਤਾਰ, 7 ਨੇ ਕੀਤਾ ਆਤਮ ਸਮਰਪਣ