Welcome to Canadian Punjabi Post
Follow us on

11

August 2022
ਭਾਰਤ

ਟੈਕਸ ਚੋਰੀ ਦੇ ਦੋਸ਼ ਵਿੱਚ 3 ਚੀਨੀ ਮੋਬਾਈਲ ਕੰਪਨੀਆਂ ਨੂੰ ਨੋਟਿਸ

August 04, 2022 04:24 PM

ਨਵੀਂ ਦਿੱਲੀ, 4 ਅਗਸਤ (ਪੋਸਟ ਬਿਊਰੋ)- ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਸਰਕਾਰ ਨੇ ਚੀਨ ਦੀਆਂ ਤਿੰਨ ਮੋਬਾਈਲ ਫ਼ੋਨ ਕੰਪਨੀਆਂ ਨੂੰ ਟੈਕਸ ਚੋਰੀ ਦਾ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਓਪੋ, ਵੀਵੋ ਇੰਡੀਆ ਅਤੇ ਸ਼ਾਓਮੀ ਸ਼ਾਮਲ ਹਨ।
ਸੀਤਾਰਮਨ ਨੇ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਤਿੰਨ ਚੀਨੀ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਰੈਵਿਨਿਊ ਸੂਚਨਾ ਵਿਭਾਗ (ਡੀ ਆਰ ਆਈ) ਨੇ ਮੋਬਾਇਲ ਫੋਨ ਕੰਪਨੀ ਓਪੋ ਨੂੰ ਕੁਲ 4,389 ਕਰੋੜ ਰੁਪਏ ਦੇ ਸੀਮਾ ਟੈਕਸ ਦਾ ਨੋਟਿਸ ਦਿੱਤਾ ਹੈ। ਸੀਤਾਰਮਨ ਨੇ ਕਿਹਾ ਕਿ ਡੀ ਆਰ ਆਈ ਨੇ ਮੋਬਾਈਲ ਫੋਨ ਕੰਪਨੀ ਓਪੋ ਨੂੰ ਕੁਲ 4,389 ਕਰੋੜ ਰੁਪਏ ਦੇ ਕਸਟਮ ਡਿਊਟੀ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅਨੁਮਾਨ ਮੁਤਾਬਕ ਟੈਕਸ ਚੋਰੀ ਲੱਗਭਗ 2,981 ਕਰੋੜ ਰੁਪਏ ਹੋਈ ਹੈ। ਉਨ੍ਹਾ ਕਿਹਾ ਕਿ ਕਸਟਮ ਡਿਊਟੀ ਦੇ ਭੁਗਤਾਨ ਲਈ ਇੰਪੋਰਟ ਉਤਪਾਦਾਂ ਦੇ ਘੱਟ ਮੁਲਾਂਕਣ ਤੋਂ ਸਾਨੂੰ ਲੱਗਾ ਹੈ ਕਿ 1,408 ਕਰੋੜ ਰੁਪਏ ਦੀ ਟੈਕਸ ਚੋਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਵੈ-ਇੱਛਾ ਨਾਲ 450 ਕਰੋੜ ਰੁਪਏ ਜਮ੍ਹਾ ਕਰਨ ਲਈ ਅੱਗੇ ਆਏ ਹਨ, ਜੋ 4,389 ਕਰੋੜ ਰੁਪਏ ਦੀ ਮੰਗ ਕੀਤੀ ਤੁਲਨਾ ਵਿੱਚ ਕਾਫੀ ਘੱਟ ਹੈ। ਉਨ੍ਹਾਂ ਨੇ ਹੋਰ ਕੰਪਨੀਆਂ ਦਾ ਜ਼ਿਕਰ ਹੋਏ ਕਿਹਾ ਕਿ ਸ਼ਾਓਮੀ ਇੱਕ ਹੋਰ ਮੋਬਾਈਲ ਫ਼ੋਨ ਕੰਪਨੀ ਹੈ ਜੋ ‘ਅਸੈਂਬਲ' ਕੀਤੇ ਗਏ ਐਮ ਆਈ ਮੋਬਾਇਲ ਫੋਨ ਨਾਲ ਸਬੰਧਤ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਆਪ ਪਾਰਟੀ ਵੱਲੋਂ ਗੁਜਰਾਤ ਵਿੱਚ ਵੀ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਐਲਾਨ ਮੈਡੀਕਲ ਆਧਾਰ ਉਤੇ ਵਰਵਰਾ ਰਾਓ ਦੀ ਜ਼ਮਾਨਤ ਵਰੁਣ ਗਾਂਧੀ ਨੇ ਕਿਹਾ: ਗਰੀਬ ਦੇ ਮੁੰਹੋਂ ਬੁਰਕੀ ਖੋਹ ਕੇ ਤਿਰੰਗੇ ਦਾ ਮੁੱਲ ਵਸੂਲਣਾ ਸ਼ਰਮਨਾਕ ਲੜਕੀਆਂ ਬਾਰੇ ਵਿਵਾਦਤ ਬਿਆਨ ਦੇ ਕੇ ਸ਼ਕਤੀਮਾਨ ਐਕਟਰ ਮੁਕੇਸ਼ ਖੰਨਾ ਫਸੇ ਚੀਫ ਜਸਟਿਸ ਨੇ ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਫੌਰੀ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ 42 ਸਾਲਾ ਮਾਂ ਤੇ 24 ਸਾਲਾ ਪੁੱਤਰ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਗੋਲਡ ਮੈਡਲ ਜੇਤੂ ਅੰਚਿਤਾ ਘਰ ਦੇ ਗੁਜ਼ਾਰੇ ਲਈ ਸਾੜ੍ਹੀਆਂ ਉੱਤੇ ਜ਼ਰੀ ਦਾ ਕੰਮ ਕਰਦਾ ਰਿਹੈ ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ ਨਵੇਂ ਚੀਫ਼ ਜਸਟਿਸ ਬਣੇ ਰਾਜਸਥਾਨ ਵਿੱਚ ਪਹਿਲਾਂ ਕੇਸ: ਪਤਨੀ 70 ਸਾਲ ਦੀ, ਪਤੀ 75 ਦਾ, ਬੇਟੇ ਨੂੰ ਜਨਮ ਦਿੱਤਾ