Welcome to Canadian Punjabi Post
Follow us on

13

May 2025
ਬ੍ਰੈਕਿੰਗ ਖ਼ਬਰਾਂ :
ਮਜੀਠਾ ਦੁਖਾਂਤ: ਮੁੱਖ ਮੰਤਰੀ ਭਗਵੰਤ ਮਾਨ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨਮਜੀਠਾ ਨਕਲੀ ਸ਼ਰਾਬ ਮਾਮਲਾ: ਸਰਗਨਾ ਸਮੇਤ 10 ਦੋਸ਼ੀ ਗ੍ਰਿਫ਼ਤਾਰ, ਡੀਐਸਪੀ ਅਤੇ ਐਸਐਚਓ ਨੂੰ ਕੁਤਾਹੀ ਵਰਤਣ ਲਈ ਕੀਤਾ ਮੁਅੱਤਲਟੋਰਾਂਟੋ ਦੇ ਡਾਊਨਟਾਊਨ ਕੋਰ ਵਿੱਚ 3 ਘਰਾਂ ਨੂੰ ਲੱਗੀ ਅੱਗ, 1 ਫਾਇਰ ਫਾਈਟਰ ਜ਼ਖਮੀਇੰਡੋਨੇਸ਼ੀਆ ਵਿਚ ਪੁਰਾਣਾ ਗੋਲਾ ਬਾਰੂਦ ਫਟਿਆ, 4 ਸੈਨਿਕਾਂ ਸਮੇਤ 13 ਲੋਕਾਂ ਦੀ ਮੌਤ ਟਰੰਪ ਸਾਊਦੀ ਅਰਬ ਦੇ ਦੌਰੇ 'ਤੇ ਪਹੁੰਚੇ, ਕ੍ਰਾਊਨ ਪ੍ਰਿੰਸ ਸਲਮਾਨ ਹਵਾਈ ਅੱਡੇ 'ਤੇ ਕੀਤਾ ਸਵਾਗਤਟਰੰਪ ਨੂੰ ਕਤਰ ਵੱਲੋਂ ਤੋਹਫ਼ੇ ਵਜੋਂ ਮਿਲੇਗਾ 3400 ਕਰੋੜ ਦਾ ਜਹਾਜ਼, ਦੁਨੀਆਂ ਦਾ ਸਭ ਤੋਂ ਮਹਿੰਗਾ ਤੋਹਫ਼ਾਬੀ.ਸੀ. ਬੀਚ 'ਤੇ ਇਕ ਹਫ਼ਤੇ ਵਿਚ ਦੂਜੀ ਮ੍ਰਿਤਕ ਵ੍ਹੇਲ ਮਿਲੀਅਲਬਰਟਾ ਸਰਕਾਰ ਨੇ ਇੰਡਸਟਰੀਅਲ ਕਾਰਬਨ ਪ੍ਰਾਈਸ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾਉਣ ਦਾ ਕੀਤਾ ਐਲਾਨ
 
ਟੋਰਾਂਟੋ/ਜੀਟੀਏ

ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ

October 31, 2018 10:31 AM

ਮਾਲਟਨ, (ਡਾ. ਝੰਡ) ਕੈਨੇਡਾ ਵਿਚ ਪੰਜਾਬੀ ਬੱਚਿਆਂ ਤੇ ਬਾਲਗਾਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ ਫ਼ਾੳਂੂਡੇਸ਼ਨ, ਪੀ. ਐੱਸ. ਏ. ਼ਿਲੰਕਨ ਅਤੇ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ 28 ਅਕਤੂਬਰ ਦਿਨ ਐਤਵਾਰ ਨੂੰ ਲਿੰਕਨ ਅਲੈਂਗਜ਼ੈਂਡਰ ਸਕੂਲ 3545, ਮੌਰਨਿੰਗ ਸਟਾਰ ਡਰਾਈਵ, ਮਾਲਟਨ ਵਿਖੇ ਬਾਅਦ ਦੁਪਹਿਰ 1:30 ਤੋਂ 4:30 ਵਜੇ ਤੱਕ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੂਨੀਅਰ ਕਿੰਡਰਗਾਰਟਨ ਤੋਂ ਼ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੇ ਵਿਦਿਆਰਥੀਆਂ ਅਤੇ ਬਾਲਗਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਗਰੇਡ 7 ਤੋਂ 12 ਦੇ ਵਿਦਿਆਰਥੀਆਂ ਅਤੇ ਵਿਅੱਕਤੀਆਂ ਲਈ ਲੇਖ ਦਾ ਵਿਸ਼ਾ ਸੀ ‘ਸਕੂਲ ਦੇ ਬੱਚਿਆਂ ਵਿੱਚ ਇੱਕ ਦੂਜੇ ਨੂੰ ਡਰਾਉਣ-ਧਮਕਾਉਣ (ਭੁਲਲੇਨਿਗ) ਦੀ ਸਮੱਸਿਆ’ਅਤੇ ਇਨ੍ਹਾਂ ਮੁਕਾਬਲਿਆਂ ਲਈ ਵੱਖ-ਵੱਖ ਗਰੇਡ ਦੇ ਵਿਦਿਆਰਥੀਆਂ ਲਈ ਇਸ ਵਿਸ਼ੇ ਉੱਪਰ ਵੱਖ-ਵੱਖ ਸ਼ਾਬਦਿਕ ਲੰਬਾਈ ਦੇ ਲੇਖ ਲਿਖਣਾ ਸ਼ਾਮਲ ਸੀ। ਇਸ ਦੇ ਨਾਲ ਹੀ ਇਸ ਵਿਚ ਹਿੱਸਾ ਲੈਣ ਵਾਲੇ ਸਾਰੇ ਬਾਲਗਾਂ ਲਈ ਵਿਸ਼ਾ ‘ਨਸਿ਼ਆਂ ਦੀ ਸਮੱਸਿਆ ਤੇ ਇਸ ਦੀ ਰੋਕਥਾਮ ਲਈ ਸੰਜੀਦਾ ਉਪਰਾਲੇ’ ਨਿਰਧਾਰਿਤ ਕੀਤਾ ਗਿਆ ਜਦ ਕਿ ਕਿੰਡਰਗਾਰਟਨ ਤੋਂ ਲੈ ਕੇ ਗਰੇਡ 6 ਤੱਕ ਦੇ ਬੱਚਿਆਂ ਲਈ ਬੁਲਿੰਗ ਵਿਸ਼ੇ ਨਾਲ ਸਬੰਧਿਤ ਸ਼ਬਦਾਂ, ਵਾਕਾਂ ਜਾਂ ਪੈਰ੍ਹਿਅ਼ਾਂ ਨੂੰ ਦੇਖ ਕੇ ਆਪਣੀ ਲਿਖਾਈ ਵਿੱਚ ਸੁੰਦਰ ਅਤੇ ਸ਼ੁੱਧ ਰੂਪ ਵਿੱਚ ਲਿਖਣਾ ਸ਼ਾਮਲ ਸੀ।
ਇਨ੍ਹਾਂ ਮੁਕਾਬਲਿਆਂ ਵਿਚ ਜੇ.ਕੇ./ਐੱਸ.ਕੇ. ਵਿੱਚੋਂ ਹਰਗੁਣ ਕੌਰ, ਜੇਸਨ ਸਿੰਘ ਸਰਾਂ ਤੇ ਏਕਨੂਰ ਭੱਠਲ, ਗਰੇਡ ਪਹਿਲਾ/ਦੂਜਾ ਵਿੱਚੋਂ ਅਸੀਸ ਗਰੇਵਾਲ, ਹਸਰਤ ਕੌਰ ਤੇ ਰੂਪਜੋਤ ਕੌਰ, ਗਰੇਡ ਤੀਜਾ/ਚੌਥਾ ਵਿੱਚੋਂ ਭਵਨੀਤ ਕੌਰ ਬਿਰਹਾ, ਅਰਮਾਨ ਸਿੰਘ ਤੇ ਗੁਨੀਤ ਕੌਰ ਭੰਗੂ, ਗਰੇਡ ਪੰਜ/ਛੇ ਵਿੱਚੋਂ ਗੁਰਅੰਜਨ ਸਿੰਘ, ਗੁੰਜਨ ਚਾਵਲਾ ਤੇ ਮਨਜੀਤ ਕੌਰ ਗਿੱਲ, ਗਰੇੇਡ 7-8 ਵਿੱਚੋਂ ਮਨਜੋਤ ਕੌਰ ਭੁੱਲਰ, ਪ੍ਰਭਮੀਤ ਸਿੰਘ ਚੋਨਾ ਤੇ ਏਕਨੂਰ ਕੌਰ ਮਾਨ, ਗਰੇਡ ਨੌਂ/ਦਸ ਵਿੱਚੋਂ ਗੁਰਲੀਨ ਕੌਰ ਸੇਖੋਂ, ਅਨਮੋਲ ਕੌਰ ਤੇ ਜਸਮੀਤ ਕੌਰ ਮੰਡ, ਗਰੇਡ ਗਿਆਰਾਂ/ਬਾਰਾਂ ਵਿਚ ਕੀਰਤ ਕੌਰ, ਰਮਲੀਨ ਢਿੱਲੋਂ ਤੇ ਹਰਸਿਮਰ ਕੌਰ ਢਿੱਲੋਂ ਅਤੇ ਬਾਲਗਾਂ ਵਿੱਚੋਂ ਚਰਨਜੀਤ ਕੌਰ, ਕੁਲਵਿੰਦਰ ਕੌਰ ਤੇ ਦਰਸ਼ਨ ਸਿੰਘ ਦਰਸ਼ਨ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੇ। ਜੇਤੂਆਂ ਨੂੰ ਟਰਾਫ਼ੀਆਂ ਅਤੇ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਵੱਖ-ਵੱਖ ਵਰਗਾਂ ਦੇ ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ਵਿਚ ਅਮਰ ਸੂਫ਼ੀ, ਮਲਵਿੰਦਰ ਸ਼ਾਇਰ, ਡਾ. ਸੁਖਦੇਵ ਸਿੰਘ ਝੰਡ, ਡਾ. ਅਰਵਿੰਦਰ ਕੌਰ, ਗੁਰਜੀਤ ਸਿੰਘ, ਗੁਲਸ਼ੇਰ ਸਿੰਘ, ਗੁਰਪ੍ਰੀਤ ਕੌਰ, ਪਲਵਿੰਦਰ ਕੌਰ, ਸੁਰਿੰਦਰਪਾਲ ਕੌਰ, ਸੁਖਦੀਪ ਕੌਰ, ਸੁਖਦੀਪ ਸਿੰਘ ਭੰਗੂ, ਲਿਬਾਗ ਰਾਏ ਚੌਹਾਨ ਨੇ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ ਅਤੇ ਉਹ ਜੇਤੂਆਂ ਨੂੰ ਇਨਾਮ ਦੇਣ ਦੀ ਰਸਮ ਵਿਚ ਵੀ ਸ਼ਾਮਲ ਹੋਏ। ਸਮਾਗ਼ਮ ਦੇ ਆਯੋਜਨ ਦੀ ਮੁੱਖ-ਜਿ਼ੰਮੇਂਵਾਰੀ ਡਾ. ਗੁਰਨਾਮ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਹਿਯੋਗੀ ਗੁਰਜੀਤ ਸਿੰਘ ਦੀ ਸੀ ਅਤੇ ਸਮੁੱਚੇ ਸਮਾਗ਼ਮ ਦੀ ਸਮੂਹਿਕ-ਜਿੰਮਂੇਵਾਰੀ 'ਪੰਜਾਬ ਚੈਰਿਟੀ ਫ਼ਾੳਂੂਡੇਸ਼ਨ' ਦੇ ਮੈਂਬਰਾਂ ਬਲਿਹਾਰ ਸਿੰਘ ਨਵਾਂ ਸ਼ਹਿਰ, ਮਨਜਿੰਦਰ ਸਿੰਘ ਥਿੰਦ, ਜਸਬੀਰ ਸਿੰਘ ਪਾਬਲਾ, ਅਜਾਇਬ ਸਿੰਘ ਸਿੱਧੂ, ਜਗਤਾਰ ਸਿੰਘ ਮਾਨ, ਜਸਪ੍ਰੀਤ ਸਿੰਘ ਮਾਂਗਟ ਅਤੇ ਉਨ੍ਹਾਂ ਦੇ ਸਾਥੀਆਂ ਦਦੇ ਸਿਰ ‘ਤੇ ਸੀ।
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਏ ਹੋਰ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵਾਰਡ 9-10 ਤੋਂ ਬੀਤੇ ਦਿਨੀਂ ਚੁਣੇ ਗਏ ਨਵੇਂ ਸਿਟੀ ਕਾਊਂਸਲਰ ਹਰਕੀਰਤ ਸਿੰਘ ਜਿਨ੍ਹਾਂ ਨੇ ਪਿਛਲੀ ਟੱਰਮ ਵਿਚ ਸਕੂਲ-ਟਰੱਸਟੀ ਦੀ ਸਫ਼ਲ ਭੂਮਿਕਾ ਨਿਭਾਈ ਸੀ, ਨੇ ਕਿਹਾ ਕਿ 'ਪੰਜਾਬ ਚੈਰਿਟੀ ਫ਼ਾੳਂੂਡੇਸ਼ਨ' ਹਰ ਸਾਲ ਵਿਦਿਆਰਥੀਆਂ ਦੇ ਪੰਜਾਬੀ ਭਾਸ਼ਨ ਅਤੇ ਪੰਜਾਬੀ ਲਿਖਾਈ ਮੁਕਾਬਲੇ ਕਰਵਾ ਕੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਬੜਾ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਨ੍ਹਾਂ ਆਪਣੇ ਸਕੂਲ-ਟਰੱਸਟੀ ਹੋਣ ਸਮੇਂ ਕੀਤੇ ਗਏ ਕੰਮਾਂ ਅਤੇ ਕਬੱਡੀ ਮੁਕਾਬਲੇ ਕਰਵਾਉਣ ਦਾ ਵੀ ਜਿ਼ਕਰ ਕੀਤਾ। ਪੰਜਾਬ ਤੋਂ ਆਏ ਉੱਘੇ ਕਵੀ ਅਮਰ ਸੂਫ਼ੀ ਨੇ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਇਸ ਦੇ ਪ੍ਰਚਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਵਾਰਡ 9-10 ਤੋਂ ਚੁਣੀ ਗਈ ਮੌਜੂਦਾ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਵੀ ਇਸ ਮੌਕੇ ਸਿ਼ਰਕਤ ਕੀਤੀ। ਚੱਲ ਰਹੇ ਸਮਾਗ਼ਮ ਦੌਰਾਨ ਗੁਰਮੀਤ ਕੌਰ ਨੇ ਬੱਚਿਆਂ ਲਈ ਕਵਿਤਾਵਾਂ ਵਿਚ ਬਾਤਾਂ ਦੀਆਂ ਆਪਣੀਆਂ ਪੁਸਤਕਾਂ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ ਅਤੇ ਦੋ ਪੁਸਤਕਾਂ ਦੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ। ਹਾਲ ਦੇ ਬਾਹਰ ਨਾਰਥ ਅਮੈਰੇਕਨ ਤਰਕਸ਼ੀਲ ਸੋਸਾਇਟੀ ਕਾਰਜਸ਼ੀਲ ਮੈਂਬਰਾਂ ਬਲਦੇਵ ਰਹਿਪਾ, ਨਛੱਤਰ ਬਦੇਸ਼ਾ ਅਤੇ ਨਿਰਮਲ ਸੰਧੂ ਵੱਲੋਂਅਗਾਂਹ-ਵਧੂ ਉਸਾਰੂ-ਸਾਹਿਤ ਦੀ ਸ਼ਾਨਦਾਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਅਤੇ ਕਈ ਵਿਅੱਕਤੀ ਉੱਥੇ ਪੁਸਤਕਾਂ ਦੀ ਖ਼ਰੀਦ ਕਰਦੇ ਵੀ ਹੋਏ ਵੇਖੇ ਗਏ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਦੇ ਡਾਊਨਟਾਊਨ ਕੋਰ ਵਿੱਚ 3 ਘਰਾਂ ਨੂੰ ਲੱਗੀ ਅੱਗ, 1 ਫਾਇਰ ਫਾਈਟਰ ਜ਼ਖਮੀ ਉੱਤਰ-ਪੱਛਮੀ ਓਂਟਾਰੀਓ ਵਿੱਚ 1 ਲੱਖ 85 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥਾਂ ਬਰਾਮਦ ਟੋਰਾਂਟੋ ਦੇ ਡਾਕਟਰ ਦਾ ਲੜਕੀਆਂ ਨੂੰ ਅਪਰਾਧਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ `ਚ ਲਾਇਸੈਂਸ ਰੱਦ ਚੋਰੀ ਹੋਈ ਗੱਡੀ `ਚੋਂ ਚਾਰ ਨਾਬਾਲਿਗ ਗ੍ਰਿਫ਼ਤਾਰ, ਦੋ `ਤੇ ਲੱਗੇ ਡਕੈਤੀ ਦੇ ਦੋਸ਼ ਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂ ਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰ ਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤ ਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ ਪਾਵਰਸਕੂਲ ਡੇਟਾ ਬਰੀਚ ਵਿੱਚ ਚੋਰੀ ਹੋਈ ਜਾਣਕਾਰੀ ਫਿਰੌਤੀ ਦੇਣ ਦੇ ਬਾਵਜੂਦ ਨਹੀਂ ਕੀਤੀ ਨਸ਼ਟ : ਸਕੂਲ ਬੋਰਡ ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ