ਮੋਗਾ, 28 ਅਗਸਤ (ਗਿਆਨ ਸਿੰਘ): ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਮੋਗਾ ਵੱਲੋਂ ਕੌਮੀ ਅੱਖਾਂ ਦਾਨ ਪੰਦਰਵਾੜਾ ਸਬੰਧੀ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਬੈਨਰ ਜਾਰੀ ਕਰਦੇ ਹੋਏ ਕਿਹਾ ਕਿ ਇਹ ਪੰਦਰਵਾੜਾ 8 ਸਤੰਬਰ ਤੱਕ 2025 ਤੱਕ ਮਨਾਇਆ ਜਾਣਾ ਹੈ ਜਿਸਦੀ ਬਲਾਕ ਪੱਧਰ `ਤੇ ਪਹਿਲਾ ਤੋਂ ਹੀ ਜਾਗਰੂਕਤਾ ਕੀਤੀ ਜਾ ਰਹੀ ਹੈ।ਉਹਨਾਂ ਨੇ ਕਿਹਾ ਕਿ ਅੱਖਾਂ ਦਾਨ ਮਹਾ ਦਾਨ ਕੋਈ ਵੀ ਵਿਅਕਤੀ ਜੀਵਨ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਨੇਤਰਹੀਨ ਵਿਅਕਤੀ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾਕਟਰ ਜਯੋਤੀ ਨੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਹੁੰਦੀਆਂ ਹਨ ਅੱਖਾਂ ਦਾਨ ਮੌਤ ਤੋਂ ਚਾਰ ਤੋਂ ਛੇ ਘੰਟੇ ਦੇ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ।
ਕਿਸੇ ਵੀ ਉਮਰ ਚਾਹੇ ਐਣਕਾਂ ਲੱਗੀਆਂ ਹੋਣ ਅੱਖਾਂ ਦੇ ਅਪ੍ਰੇਸ਼ਨ ਹੋਏ ਹੋਣ ਅੱਖਾਂ ਵਿੱਚ ਲੈਂਜ ਪਾਏ ਹਨ ਅੱਖਾਂ ਦਾਨ ਹੋ ਸਕਦੀਆਂ ਹਨ ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰ ਰੁਪਾਲੀ ਸੇਠੀ ਸਿਵਿਲ ਹਸਪਤਾਲ ਮੋਗਾ ਨੇ ਕਿਹਾ ਕਿ ਅੱਖਾਂ ਦਾਨ ਕਰਨ ਲਈ ਮੌਤ ਉਪਰੰਤ ਆਪਣੇ ਨੇੜਲੇ ਆਈ ਬੈਂਕ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ ਏਡਜ ਪੀਲੀਆ ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਆਦਿ ਵਿੱਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ ਅੱਖਾਂ ਦਾਨ ਕਰਨ ਨਾਲ ਇਕ ਇਨਸਾਨ ਦੂਜੇ ਇਨਸਾਨਾਂ ਨੂੰ ਅੱਖਾਂ ਦੀ ਰੋਸ਼ਨੀ ਦੇ ਸਕਦਾ ਹੈ। ਇਸ ਮੌਕੇ ਡਾਕਟਰ ਜਯੋਤੀ ਏ ਸੀਂ ਐੱਸ ਮੋਗਾ, ਡਾਕਟਰ ਰੁਪਾਲੀ ਸੇਠੀ, ਅਪਥੋਲਿਮਿਕ ਅਫ਼ਸਰ ਸ਼ੁਬਮ ਪਲਤਾ, ਮਾਸ ਮੀਡੀਆ ਵਿੰਗ ਹਰਦੀਪ ਕੁਮਾਰ, ਅੰਮ੍ਰਿਤ ਸ਼ਰਮਾ ਅਤੇ ਆਮ ਆਦਮੀ ਕਲੀਨਿਕ ਦੇ ਸਮੂਹ ਮੈਡੀਕਲ ਅਫ਼ਸਰ ਵੀ ਮੌਜੂਦ ਸਨ।