ਓਟਵਾ, 9 ਜੁਲਾਈ (ਪੋਸਟ ਬਿਊਰੋ): ਮੰਗਲਵਾਰ ਸਵੇਰੇ ਅਲਮੋਂਟੇ ਵਿੱਚ ਇੱਕ 34 ਸਾਲਾ ਔਰਤ ਉੱਤੇ ਇੱਕ ਵੱਡਾ ਦਰੱਖਤ ਡਿੱਗਣ ਤੋਂ ਬਾਅਦ ਉਹ ਗੰਭੀਰ ਜ਼ਖ਼ਮੀ ਹੋ ਗਈ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਸਵੇਰੇ 8:21 ਵਜੇ ਦੇ ਕਰੀਬ ਵਾਪਰਿਆ ਜਦੋਂ ਔਰਤ ਐਨ ਅਤੇ ਚਰਚ ਦੀਆਂ ਗਲੀਆਂ ਦੇ ਚੌਰਾਹੇ ਤੋਂ ਲੰਘ ਰਹੀ ਸੀ। ਓਪੀਪੀ ਕਾਂਸਟੇਬਲ ਕੋਰੀ ਨੂਨਨ ਨੇ ਕਿਹਾ ਕਿ ਪਹੁੰਚਣ 'ਤੇ ਪੁਲਿਸ ਅਤੇ ਪੈਰਾਮੈਡਿਕਸ ਨੇ ਗੰਭੀਰ ਜ਼ਖ਼ਮੀ ਔਰਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ। ਕਰਮਚਾਰੀਆਂ ਨੇ ਮੰਗਲਵਾਰ ਨੂੰ ਦਰੱਖਤ ਨੂੰ ਕੱਟ ਦਿੱਤਾ। ਇਹ ਅੰਦਰੋਂ ਸੜਿਆ ਹੋਇਆ ਸੀ।
ਮਿਸੀਸਿਪੀ ਮਿੱਲਜ਼ ਦੀ ਨਗਰਪਾਲਿਕਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੇਸ਼ੇਵਰ ਰੁੱਖਾਂ ਦੇ ਮਾਹਰ ਨੂੰ ਬੁਲਾਇਆ ਗਿਆ, ਜਿਸ ਨੇ ਦਰੱਖਤ ਨੂੰ ਅਸੁਰੱਖਿਅਤ ਦੱਸਿਆ। ਪੁਲਸ ਦੀ ਜਾਂਚ ਖ਼ਤਮ ਹੋਣ ਤੋਂ ਬਾਅਦ ਦਰੱਖਤ ਦੇ ਮਲਬੇ ਨੂੰ ਸੜਕ ਤੋਂ ਹਟਾ ਦਿੱਤਾ ਜਾਵੇਗਾ।