ਟੋਰਾਂਟੋ, 16 ਜੂਨ (ਪੋਸਟ ਬਿਊਰੋ): ਨੌਰਥ ਯੌਰਕ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਟਾਊਨਹਾਊਸ ਵਿੱਚ ਅੱਗ ਲੱਗਣ ਕਾਰਨ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਫਾਇਰ ਚੀਫ਼ ਜਿਮ ਜੈਸੋਪ ਨੇ ਕਿਹਾ ਕਿ ਕਰਮਚਾਰੀਆਂ ਨੂੰ ਦੁਪਹਿਰ 3 ਵਜੇ ਤੋਂ ਬਾਅਦ ਡੌਨ ਮਿੱਲਜ਼ ਰੋਡ ਅਤੇ ਰੋਸ਼ਫੋਰਟ ਡਰਾਈਵ ਦੇ ਨੇੜੇ ਘਟਨਾ ਸਥਾਨ 'ਤੇ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਭਿਅਨਕ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉੱਥੇ ਇਕ ਜ਼ਖ਼ਮੀ ਵਿਅਕਤੀ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਫਾਇਰ ਫਾਈਟਰ ਨੂੰ ਵੀ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕੋਈ ਹੋਰ ਨਿਵਾਸੀ ਜ਼ਖਮੀ ਨਹੀਂ ਹੋਇਆ। ਟੋਰਾਂਟੋ ਪੁਲਿਸ ਸੇਵਾ, ਟੋਰਾਂਟੋ ਫਾਇਰ ਸਰਵਿਸ, ਅਤੇ ਫਾਇਰ ਮਾਰਸ਼ਲ ਮਾਮਲੇ ਦੀ ਜਾਂਚ ਕਰ ਰਹੇ ਹਨ।