ਮਨਾਲੀ, 15 ਜੂਨ (ਪੋਸਟ ਬਿਊਰੋ): ਹਿਮਾਚਲ ਪ੍ਰਦੇਸ਼ ਦੇ ਮਨਾਲੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵਿੱਚ, ਜਿ਼ਪਲਾਈਨਿੰਗ ਕਰਦੀ 10 ਸਾਲਾ ਬੱਚੀ 30 ਫੁੱਟ ਦੀ ਉਚਾਈ ਤੋਂ ਜ਼ਮੀਨ 'ਤੇ ਡਿੱਗ ਗਈ। ਘਟਨਾ ਵਿੱਚ ਗੰਭੀਰ ਜ਼ਖਮੀ ਹੋਈ ਕੁੜੀ ਦਾ ਨਾਮ ਤ੍ਰਿਸ਼ਾ ਹੈ। ਪਹਿਲਾਂ ਤ੍ਰਿਸ਼ਾ ਨੂੰ ਮਨਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੋਂ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਹੁਣ ਉਸਦਾ ਇਲਾਜ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਤ੍ਰਿਸ਼ਾ ਦਾ ਪਰਿਵਾਰ ਮਹਾਰਾਸ਼ਟਰ ਦੇ ਨਾਗਪੁਰ ਤੋਂ ਹੈ। ਤ੍ਰਿਸ਼ਾ ਆਪਣੇ ਪਿਤਾ ਪ੍ਰਫੁੱਲ ਬਿਜਵੇ ਅਤੇ ਮਾਂ ਨਾਲ ਛੁੱਟੀਆਂ ਮਨਾਉਣ ਲਈ ਮਨਾਲੀ ਆਈ ਸੀ। 8 ਜੂਨ ਨੂੰ ਜਦੋਂ ਉਹ ਜਿ਼ਪਲਾਈਨਿੰਗ ਕਰ ਰਹੀ ਸੀ, ਤਾਂ ਹਾਦਸਾ ਵਾਪਰਿਆ। ਵੀਡੀਓ ਸਾਹਮਣੇ ਪਹਾੜੀ 'ਤੇ ਮੌਜੂਦ ਇੱਕ ਵਿਅਕਤੀ ਨੇ ਰਿਕਾਰਡ ਕੀਤੀ ਸੀ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਤ੍ਰਿਸ਼ਾ ਜਿ਼ਪਲਾਈਨਿੰਗ 'ਤੇ ਲਟਕਦੀ ਹੋਈ ਆਉਂਦੀ ਹੈ, ਜਦੋਂ ਉਹ 30 ਫੁੱਟ ਦੀ ਉਚਾਈ 'ਤੇ ਹੁੰਦੀ ਹੈ, ਤਾਂ ਉਸਦਾ ਹੁੱਕ ਟੁੱਟ ਜਾਂਦਾ ਹੈ।