Welcome to Canadian Punjabi Post
Follow us on

14

June 2025
 
ਭਾਰਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਵਿਚ ਹਾਦਸਾਗ੍ਰਸਤ, ਸਾਰੇ 242 ਯਾਤਰੀਆਂ ਦੀ ਮੌਤ

June 12, 2025 08:49 AM

*169 ਭਾਰਤੀ, 53 ਬ੍ਰਿਟਿਸ਼ ਯਾਤਰੀ ਸਨ ਸਵਾਰ
ਨਵੀਂ ਦਿੱਲੀ, 12 ਜੂਨ (ਪੋਸਟ ਬਿਊਰੋ): ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਇਸ ਵਿੱਚ ਸਵਾਰ ਸਾਰੇ 242 ਲੋਕਾਂ ਦੀ ਮੌਤ ਹੋ ਗਈ ਹੈ।
ਏਅਰ ਇੰਡੀਆ ਦੀ ਉਡਾਨ ਨੰਬਰ ਏਆਈ-171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਇਸ ਵਿੱਚ ਕੁੱਲ 230 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਿਲ ਸੀ। ਬਾਕੀ 12 ਚਾਲਕ ਦਲ ਦੇ ਮੈਂਬਰ ਸਨ।
ਦੁਰਘਟਨਾ ਵਾਲੀ ਥਾਂ 'ਤੇ ਮਿਲੀਆਂ ਜਿ਼ਆਦਾਤਰ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਦੀ ਪਛਾਣ ਡੀਐੱਨਏ ਟੈਸਟ ਤੋਂ ਬਾਅਦ ਹੀ ਸੰਭਵ ਹੋਵੇਗੀ।
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਨੇ ਐਕਸ 'ਤੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਕੁਝ ਸਮੇਂ ਬਾਅਦ ਉਨ੍ਹਾਂ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।
ਜਿਸ ਇਮਾਰਤ ਨਾਲ ਜਹਾਜ਼ ਟਕਰਾਇਆ ਸੀ, ਉਸ ਵਿੱਚ ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾਕਟਰ ਹਨ। ਜਾਣਕਾਰੀ ਅਨੁਸਾਰ, ਹਾਦਸੇ ਦੇ ਸਮੇਂ ਇਮਾਰਤ ਵਿੱਚ 50 ਤੋਂ 60 ਡਾਕਟਰ ਮੌਜੂਦ ਸਨ, ਜਿਨ੍ਹਾਂ ਵਿੱਚੋਂ 15 ਤੋਂ ਵੱਧ ਜ਼ਖਮੀ ਹੋਏ ਹਨ।
ਏਅਰ ਇੰਡੀਆ ਦੀ ਉਡਾਨ ਏਆਈ-171 ਨੇ ਦੁਪਹਿਰ 1:38 ਵਜੇ ਉਡਾਨ ਭਰੀ ਸੀ। ਇਹ ਦੁਪਹਿਰ 1:40 ਵਜੇ ਹਾਦਸਾਗ੍ਰਸਤ ਹੋ ਗਈ।
ਜਾਣਕਾਰੀ ਅਨੁਸਾਰ, ਜਹਾਜ਼ ਹਵਾਈ ਅੱਡੇ ਦੀ ਕੰਧ ਅਤੇ ਏਅਰ ਕਸਟਮ ਕਾਰਗੋ ਦਫਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਰੇਲਵੇ ਦੀਆਂ ਤਤਕਾਲ ਟਿਕਟਾਂ ਦੀ ਬੁਕਿੰਗ ਲਈ ਹੋਈਆਂ ਤਬਦੀਲੀਆਂ, ਇੱਕ ਜੁਲਾਈ ਤੋਂ ਸਿਰਫ਼ ਆਧਾਰ ਪ੍ਰਮਾਣਿਤ ਉਪਭੋਗਤਾ ਹੀ ਬੁੱਕ ਕਰ ਸਕਣਗੇ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸਿ਼ਪ 12 ਤੋਂ 14 ਜੂਨ ਤੱਕ ਜੈਪੁਰ ਵਿੱਚ ਟਰੱਕ ਅਤੇ ਜੀਪ ਵਿਚਕਾਰ ਟੱਕਰ ਦੌਰਾਨ ਲਾੜਾ-ਲਾੜੀ ਸਮੇਤ 5 ਜਣਿਆਂ ਦੀ ਮੌਤ ਅਦਾਲਤ ਨੇ ਜਾਸੂਸੀ ਮਾਮਲਾ`ਚ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਭਲਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ `ਤੇ ਹੋਣਗੇ ਰਵਾਨਾ ਮਹਾਰਾਸ਼ਟਰ ਵਿਚ ਰੇਲਗੱਡੀ ਤੋਂ ਡਿੱਗਣ ਕਾਰਨ 5 ਲੋਕਾਂ ਦੀ ਮੌਤ ਭਾਰਤੀ ਹਵਾਈ ਸੈਨਾ ਨੂੰ ਮਿਲਣਗੇ ਤਿੰਨ ਅਧੁਨਿਕ ਆਈ-ਸਟਾਰ ਜਾਸੂਸੀ ਜਹਾਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਦੇ ਸਭ ਤੋਂ ਉੱਚੇ ਪੁਲ ਦਾ ਕੀਤਾ ਉਦਘਾਟਨ ਰਾਜਿਸਥਾਨ ਵਿਚ ਫਾਰਮ ਦੇ ਤਲਾਬ ਵਿੱਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ ਭਿਲਵਾੜਾ ਵਿੱਚ ਸੈਂਕੜੇ ਟਨ ਪੱਥਰਾਂ ਹੇਠਾਂ ਦੱਬੇ 2 ਨੌਜਵਾਨ, ਮੌਤ