ਚੰਡੀਗੜ੍ਹ, 27 ਜੁਲਾਈ: ਹਰਿਆਣਾ ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਉਨ੍ਹਾਂ ਅਤੇ ਉਨ੍ਹਾਂ ਦੀਆਂ ਦੋ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਮਲਿਕ ਵਿਰੁੱਧ ਪੰਜਾਬ ਦੀ ਪਟਿਆਲਾ ਅਦਾਲਤ ਵਿੱਚ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਪਟੀਸ਼ਨ ਐਡਵੋਕੇਟ ਦਵਿੰਦਰ ਰਾਜਪੂਤ ਨੇ ਦਾਇਰ ਕੀਤੀ ਹੈ।
ਉਨ੍ਹਾਂ ਦਾ ਦੋਸ਼ ਹੈ ਕਿ ਅਰਮਾਨ, ਪਾਇਲ ਅਤੇ ਕ੍ਰਿਤਿਕਾ ਨੇ ਖੁੱਲ੍ਹੇਆਮ ਭਾਰਤੀ ਵਿਆਹ ਐਕਟ ਦੀ ਉਲੰਘਣਾ ਕੀਤੀ ਹੈ। ਇਹ ਸੰਵਿਧਾਨ ਅਤੇ ਭਾਰਤੀ ਦੰਡ ਸੰਹਿਤਾ ਦੇ ਤਹਿਤ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਇਸ ਤੋਂ ਇਲਾਵਾ, ਵਕੀਲ ਨੇ ਇਹ ਵੀ ਕਿਹਾ ਹੈ ਕਿ ਅਰਮਾਨ ਅਤੇ ਪਾਇਲ ਨੇ ਇੱਕ ਵੀਡੀਓ ਵਿੱਚ ਹਿੰਦੂ ਦੇਵੀ-ਦੇਵਤਿਆਂ ਦੇ ਪਵਿੱਤਰ ਚਰਿੱਤਰ ਨੂੰ ਅਸ਼ਲੀਲ ਢੰਗ ਨਾਲ ਪ੍ਰਦਰਸਿ਼ਤ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਦੌਰਾਨ, ਧਾਰਮਿਕ ਸਜ਼ਾ ਭੁਗਤ ਰਹੀ ਪਾਇਲ ਮਲਿਕ ਸ਼ੁੱਕਰਵਾਰ ਨੂੰ ਡਿਪਰੈਸ਼ਨ ਕਾਰਨ ਬਿਮਾਰ ਹੋ ਗਈ। ਉਨ੍ਹਾਂ ਨੂੰ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਿ਼ਵ ਸੈਨਾ ਹਿੰਦੂ ਦੇ ਰਾਸ਼ਟਰੀ ਮੁਖੀ ਕਾਲੀ ਮਾਤਾ ਮੰਦਰ ਖਰੜ ਦੇ ਮੁਖੀ ਨਿਸ਼ਾਂਤ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਹੁਣ ਠੀਕ ਹੈ।