Welcome to Canadian Punjabi Post
Follow us on

15

June 2025
ਬ੍ਰੈਕਿੰਗ ਖ਼ਬਰਾਂ :
ਓਰਾਕੇਇਰ ਬੇਬੀ ਬਰੱਸ਼ ਨੂੰ ਦਮ ਘੁਟਣ ਦੇ ਖ਼ਤਰੇ ਕਾਰਨ ਮੰਗਾਇਆ ਗਿਆ ਵਾਪਿਸ ਓਟਵਾ ਵਿੱਚ ਖੁਰਾਕ ਅਸੁਰੱਖਿਆ ਵਧਣ ਕਾਰਨ ਗਰਮੀ ਦੀਆਂ ਛੁੱਟੀਆਂ `ਚ ਖੁਰਾਕ ਮੁਹਿੰਮ ਫਿਰ ਤੋਂ ਹੋਈ ਸ਼ੁਰੂਓਸ਼ਵਾ ਵਿੱਚ ਔਰਤ ਨੂੰ ਚਾਕੂ ਮਾਰਨ ਦੇ ਦੋਸ਼ `ਚ ਪ੍ਰੇਮੀ ਗ੍ਰਿਫ਼ਤਾਰਤਲਅਵੀਵ ਦੀ ਇਮਾਰਤ ਤੋਂ ਕੈਨੇਡੀਅਨ ਨੂੰ ਮਿਜ਼ਾਇਲ ਹਮਲੇ `ਚ ਬਚਾਇਆ ਗਿਆ : ਵਿਦੇਸ਼ ਮੰਤਰੀ ਅਨੀਤਾ ਆਨੰਦਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਰ ਵਿੱਚ ਤੇਲ ਡਿਪੂਆਂ 'ਤੇ ਕੀਤੀ ਬੰਬਾਰੀਗੋ ਟ੍ਰਾਂਜ਼ਿਟ ਵੱਲੋਂ ਟੋਰਾਂਟੋ ਪ੍ਰਾਈਡ ਪਰੇਡ 'ਚ ਸ਼ਾਮਿਲ ਹੋਣ ਦਾ ਸੱਦਾਕੈਨੇਡਾ ਪੋਸਟ ਨੇ ਜਾਬਜ਼ ਮਿਨਿਸਟਰ ਦੇ ਲੇਬਰ ਵਿਵਾਦ 'ਤੇ ਵੋਟ ਪਾਉਣ ਦੇ ਫੈਸਲੇ ਦਾ ਕੀਤਾ ਸਵਾਗਤ ਅਪਰਾਧਕ ਗਤੀਵਿਧੀਆਂ ਖ਼ਤਮ ਕਰਨ ਤਹਿਤ ਹੋਈਆਂ ਕਈ ਗ੍ਰਿਫ਼ਤਾਰੀਆਂ
 
ਭਾਰਤ

ਜੈਪੁਰ ਵਿੱਚ ਟਰੱਕ ਅਤੇ ਜੀਪ ਵਿਚਕਾਰ ਟੱਕਰ ਦੌਰਾਨ ਲਾੜਾ-ਲਾੜੀ ਸਮੇਤ 5 ਜਣਿਆਂ ਦੀ ਮੌਤ

June 11, 2025 10:53 AM

ਜੈਪੁਰ, 11 ਜੂਨ (ਪੋਸਟ ਬਿਊਰੋ): ਜੈਪੁਰ ਵਿੱਚ ਇੱਕ ਟਰੱਕ ਅਤੇ ਜੀਪ ਵਿਚਕਾਰ ਟੱਕਰ ਹੋ ਗਈ। ਟੱਕਰ ਵਿੱਚ ਲਾੜਾ-ਲਾੜੀ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 6 ਬਰਾਤੀ ਜ਼ਖਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਜੀਪ ਚਕਨਾਚੂਰ ਹੋ ਗਈ। ਲਾਸ਼ਾਂ ਗੱਡੀ ਵਿੱਚ ਬੁਰੀ ਤਰ੍ਹਾਂ ਫਸ ਗਈਆਂ। ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਹੀ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਿਆ। ਇਹ ਹਾਦਸਾ ਬੁੱਧਵਾਰ ਸਵੇਰੇ 6:10 ਵਜੇ ਦੇ ਕਰੀਬ ਦੌਸਾ-ਮਨੋਹਰਪੁਰ ਹਾਈਵੇਅ `ਤੇ ਰਾਏਸਰ (ਜੈਪੁਰ ਦਿਹਾਤੀ) ਖੇਤਰ ਦੇ ਭਟਕਬਾਸ ਪਿੰਡ ਨੇੜੇ ਵਾਪਰਿਆ।
ਸਥਾਨਕ ਲੋਕਾਂ ਅਨੁਸਾਰ, ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ। ਜੀਪ ਵਿੱਚ ਸਵਾਰ ਲੋਕ ਵਿਆਹ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਵਾਪਿਸ ਆ ਰਹੇ ਸਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਰਾਏਸਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਰਘੂਵੀਰ ਨੇ ਕਿਹਾ ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਜਾਮ ਲੱਗ ਗਿਆ ਅਤੇ ਹਫੜਾ-ਦਫੜੀ ਮਚ ਗਈ। ਬਰਾਤੀਆਂ ਦੀ ਜੀਪ ਮੱਧ ਪ੍ਰਦੇਸ਼ ਤੋਂ ਮਨੋਹਰਪੁਰ ਜਾ ਰਹੀ ਸੀ। ਜ਼ਖਮੀਆਂ ਦੇ ਬਿਆਨ ਲਏ ਜਾ ਰਹੇ ਹਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਕੁਝ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਸਥਾਨਕ ਲੋਕਾਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਵਿਚ ਹਾਦਸਾਗ੍ਰਸਤ, ਸਾਰੇ 242 ਯਾਤਰੀਆਂ ਦੀ ਮੌਤ ਰੇਲਵੇ ਦੀਆਂ ਤਤਕਾਲ ਟਿਕਟਾਂ ਦੀ ਬੁਕਿੰਗ ਲਈ ਹੋਈਆਂ ਤਬਦੀਲੀਆਂ, ਇੱਕ ਜੁਲਾਈ ਤੋਂ ਸਿਰਫ਼ ਆਧਾਰ ਪ੍ਰਮਾਣਿਤ ਉਪਭੋਗਤਾ ਹੀ ਬੁੱਕ ਕਰ ਸਕਣਗੇ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸਿ਼ਪ 12 ਤੋਂ 14 ਜੂਨ ਤੱਕ ਅਦਾਲਤ ਨੇ ਜਾਸੂਸੀ ਮਾਮਲਾ`ਚ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਭਲਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ `ਤੇ ਹੋਣਗੇ ਰਵਾਨਾ ਮਹਾਰਾਸ਼ਟਰ ਵਿਚ ਰੇਲਗੱਡੀ ਤੋਂ ਡਿੱਗਣ ਕਾਰਨ 5 ਲੋਕਾਂ ਦੀ ਮੌਤ ਭਾਰਤੀ ਹਵਾਈ ਸੈਨਾ ਨੂੰ ਮਿਲਣਗੇ ਤਿੰਨ ਅਧੁਨਿਕ ਆਈ-ਸਟਾਰ ਜਾਸੂਸੀ ਜਹਾਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਦੇ ਸਭ ਤੋਂ ਉੱਚੇ ਪੁਲ ਦਾ ਕੀਤਾ ਉਦਘਾਟਨ ਰਾਜਿਸਥਾਨ ਵਿਚ ਫਾਰਮ ਦੇ ਤਲਾਬ ਵਿੱਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ ਭਿਲਵਾੜਾ ਵਿੱਚ ਸੈਂਕੜੇ ਟਨ ਪੱਥਰਾਂ ਹੇਠਾਂ ਦੱਬੇ 2 ਨੌਜਵਾਨ, ਮੌਤ