Welcome to Canadian Punjabi Post
Follow us on

15

June 2025
ਬ੍ਰੈਕਿੰਗ ਖ਼ਬਰਾਂ :
ਓਰਾਕੇਇਰ ਬੇਬੀ ਬਰੱਸ਼ ਨੂੰ ਦਮ ਘੁਟਣ ਦੇ ਖ਼ਤਰੇ ਕਾਰਨ ਮੰਗਾਇਆ ਗਿਆ ਵਾਪਿਸ ਓਟਵਾ ਵਿੱਚ ਖੁਰਾਕ ਅਸੁਰੱਖਿਆ ਵਧਣ ਕਾਰਨ ਗਰਮੀ ਦੀਆਂ ਛੁੱਟੀਆਂ `ਚ ਖੁਰਾਕ ਮੁਹਿੰਮ ਫਿਰ ਤੋਂ ਹੋਈ ਸ਼ੁਰੂਓਸ਼ਵਾ ਵਿੱਚ ਔਰਤ ਨੂੰ ਚਾਕੂ ਮਾਰਨ ਦੇ ਦੋਸ਼ `ਚ ਪ੍ਰੇਮੀ ਗ੍ਰਿਫ਼ਤਾਰਤਲਅਵੀਵ ਦੀ ਇਮਾਰਤ ਤੋਂ ਕੈਨੇਡੀਅਨ ਨੂੰ ਮਿਜ਼ਾਇਲ ਹਮਲੇ `ਚ ਬਚਾਇਆ ਗਿਆ : ਵਿਦੇਸ਼ ਮੰਤਰੀ ਅਨੀਤਾ ਆਨੰਦਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਰ ਵਿੱਚ ਤੇਲ ਡਿਪੂਆਂ 'ਤੇ ਕੀਤੀ ਬੰਬਾਰੀਗੋ ਟ੍ਰਾਂਜ਼ਿਟ ਵੱਲੋਂ ਟੋਰਾਂਟੋ ਪ੍ਰਾਈਡ ਪਰੇਡ 'ਚ ਸ਼ਾਮਿਲ ਹੋਣ ਦਾ ਸੱਦਾਕੈਨੇਡਾ ਪੋਸਟ ਨੇ ਜਾਬਜ਼ ਮਿਨਿਸਟਰ ਦੇ ਲੇਬਰ ਵਿਵਾਦ 'ਤੇ ਵੋਟ ਪਾਉਣ ਦੇ ਫੈਸਲੇ ਦਾ ਕੀਤਾ ਸਵਾਗਤ ਅਪਰਾਧਕ ਗਤੀਵਿਧੀਆਂ ਖ਼ਤਮ ਕਰਨ ਤਹਿਤ ਹੋਈਆਂ ਕਈ ਗ੍ਰਿਫ਼ਤਾਰੀਆਂ
 
ਭਾਰਤ

12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸਿ਼ਪ 12 ਤੋਂ 14 ਜੂਨ ਤੱਕ

June 11, 2025 10:53 AM

ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ): ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਪਣੀ 12ਵੀਂ ਨੈਸ਼ਨਲ ਗੱਤਕਾ (ਪੁਰਸ਼ ਤੇ ਮਹਿਲਾ) ਚੈਂਪੀਅਨਸਿ਼ਪ 12 ਤੋਂ 14 ਜੂਨ ਤੱਕ ਨਵੀਂ ਕਰਵਾਈ ਜਾ ਰਹੀ ਹੈ। ਇਸ ਕੌਮੀ ਪੱਧਰ ਦੇ ਮਾਰਸ਼ਲ ਆਰਟ ਟੂਰਨਾਮੈਂਟ `ਚ 16 ਸੂਬਿਆਂ ਦੀਆਂ ਗੱਤਕਾ ਟੀਮਾਂ ਹਿੱਸਾ ਲੈਣਗੀਆਂ।
ਇਨ੍ਹਾਂ `ਚ ਵੱਖ-ਵੱਖ ਸੂਬਿਆਂ ਦੇ 500 ਤੋਂ ਵੱਧ ਮੁੰਡੇ ਅਤੇ ਕੁੜੀਆਂ ਤਿੰਨ ਦਿਨਾਂ ਤੱਕ ਗੱਤਕਾ ਸੋਟੀ ਅਤੇ ਫਰੀ-ਸੋਟੀ ‘ਚ ਰੋਮਾਂਚਕ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਦੀ ਲੜੀ `ਚ ਹਿੱਸਾ ਲੈਣਗੀਆਂ।
ਇਸ ਸਮਾਗਮ ਸੰਬੰਧੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਪੇਸ਼ੇਵਰ ਬਣਾਉਣ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਹੈ . ਇਸਦੇ ਨਾਲ ਹੀ ਉੱਭਰ ਰਹੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਨੈਸ਼ਨਲ ਪਲੇਟਫਾਰਮ ਪ੍ਰਦਾਨ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸਿ਼ਪ ਸਾਡੇ ਲੰਮੇ ਸਮੇਂ ਦੇ ‘ਵਿਜ਼ਨ ਦਸਤਾਵੇਜ਼-2030’ ਦਾ ਹਿੱਸਾ ਹੈ ਤਾਂ ਜੋ ਗੱਤਕੇ ਨੂੰ ਇੱਕ ਰਵਾਇਤੀ ਮਾਰਸ਼ਲ ਆਰਟ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਖੇਡ ਬਣਾਇਆ ਜਾ ਸਕੇ। ਸਾਡਾ ਮਕਸਦ ਤਕਨੀਕੀ ਮਿਆਰਾਂ ਨੂੰ ਵਧਾ ਕੇ, ਮਿਸ਼ਰਤ ਮੁਕਾਬਲਿਆਂ ਰਾਹੀਂ ਲਿੰਗ ਸਮਾਨਤਾ ਨੂੰ ਯਕੀਨੀ ਬਣਾ ਕੇ ਅਤੇ ਆਈ.ਟੀ.-ਅਧਾਰਤ ਟੂਰਨਾਮੈਂਟ ਪ੍ਰਬੰਧਨ ਪ੍ਰਣਾਲੀਆਂ ਨੂੰ ਅਪਣਾ ਕੇ ਇਸ ਖੇਡ ਨੂੰ ਓਲੰਪਿਕ ਲਈ ਤਿਆਰ ਕਰਨਾ ਹੈ।
ਇਸ ਮੌਕੇ ਐੱਨ.ਜੀ.ਏ.ਆਈ. ਦੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਨੇ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਦੀ ਪ੍ਰਫੁੱਲਤਾ ਲਈ ਸੁਰੱਖਿਅਤ ਅਤੇ ਪ੍ਰਤੀਯੋਗੀ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਇਹ ਚੈਂਪੀਅਨਸ਼ਿਪ ਗੱਤਕੇ ਦੀ ਵਧਦੀ ਪ੍ਰਸਿੱਧੀ ਅਤੇ ਕੌਮੀ ਅਤੇ ਵਿਸ਼ਵ ਪੱਧਰ ‘ਤੇ ਇਸਨੂੰ ਉਤਸ਼ਾਹਿਤ ਕਰਨ ਲਈ ਸਾਡੀ ਐਸੋਸੀਏਸ਼ਨ ਦੇ ਯਤਨਾਂ ਦਾ ਪ੍ਰਮਾਣ ਹੈ।
ਇਸਦੇ ਨਾਲ ਹੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਇਸ ਚੈਂਪੀਅਨਸ਼ਿੱਪ ਦਾ ਉਦਘਾਟਨੀ ਸਮਾਗਮ 12 ਜੂਨ ਨੂੰ ਹੋਵੇਗਾ ਜਦੋਂ ਕਿ 14 ਜੂਨ ਨੂੰ ਸਮਾਪਤੀ ਸਮਾਗਮ ‘ਚ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਐਥਲੀਟਾਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਐਨ.ਜੀ.ਏ.ਆਈ. ਨੇ ਖੇਡ ਪ੍ਰੇਮੀਆਂ, ਸੱਭਿਆਚਾਰਕ ਸਰਪ੍ਰਸਤਾਂ ਅਤੇ ਆਮ ਜਨਤਾ ਨੂੰ ਇਸ ਇਤਿਹਾਸਕ ਸਮਾਗਮ ‘ਚ ਵੱਖ-ਵੱਖ ਸੂਬਿਆਂ ਦੇ ਗੱਤਕਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਇਹ ਸ਼ਾਨਦਾਰ ਮੁਕਾਬਲੇ ਦੇਖਣ ਲਈ ਨਿੱਘਾ ਸੱਦਾ ਦਿੱਤਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਵਿਚ ਹਾਦਸਾਗ੍ਰਸਤ, ਸਾਰੇ 242 ਯਾਤਰੀਆਂ ਦੀ ਮੌਤ ਰੇਲਵੇ ਦੀਆਂ ਤਤਕਾਲ ਟਿਕਟਾਂ ਦੀ ਬੁਕਿੰਗ ਲਈ ਹੋਈਆਂ ਤਬਦੀਲੀਆਂ, ਇੱਕ ਜੁਲਾਈ ਤੋਂ ਸਿਰਫ਼ ਆਧਾਰ ਪ੍ਰਮਾਣਿਤ ਉਪਭੋਗਤਾ ਹੀ ਬੁੱਕ ਕਰ ਸਕਣਗੇ ਜੈਪੁਰ ਵਿੱਚ ਟਰੱਕ ਅਤੇ ਜੀਪ ਵਿਚਕਾਰ ਟੱਕਰ ਦੌਰਾਨ ਲਾੜਾ-ਲਾੜੀ ਸਮੇਤ 5 ਜਣਿਆਂ ਦੀ ਮੌਤ ਅਦਾਲਤ ਨੇ ਜਾਸੂਸੀ ਮਾਮਲਾ`ਚ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਭਲਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ `ਤੇ ਹੋਣਗੇ ਰਵਾਨਾ ਮਹਾਰਾਸ਼ਟਰ ਵਿਚ ਰੇਲਗੱਡੀ ਤੋਂ ਡਿੱਗਣ ਕਾਰਨ 5 ਲੋਕਾਂ ਦੀ ਮੌਤ ਭਾਰਤੀ ਹਵਾਈ ਸੈਨਾ ਨੂੰ ਮਿਲਣਗੇ ਤਿੰਨ ਅਧੁਨਿਕ ਆਈ-ਸਟਾਰ ਜਾਸੂਸੀ ਜਹਾਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਦੇ ਸਭ ਤੋਂ ਉੱਚੇ ਪੁਲ ਦਾ ਕੀਤਾ ਉਦਘਾਟਨ ਰਾਜਿਸਥਾਨ ਵਿਚ ਫਾਰਮ ਦੇ ਤਲਾਬ ਵਿੱਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ ਭਿਲਵਾੜਾ ਵਿੱਚ ਸੈਂਕੜੇ ਟਨ ਪੱਥਰਾਂ ਹੇਠਾਂ ਦੱਬੇ 2 ਨੌਜਵਾਨ, ਮੌਤ