ਓਟਵਾ, 15 ਜੂਨ (ਪੋਸਟ ਬਿਊਰੋ): ਓਟਵਾ ਵਿੱਚ ਖ਼ੁਰਾਕ ਅਸੁਰੱਖਿਆ ਵਧਣ ਕਾਰਨ ਗਰਮੀ ਦੀਆਂ ਛੁੱਟੀਆਂ `ਚ ਖ਼ਰਾਕ ਮੁਹਿੰਮ ਫਿਰ ਤੋਂ ਸ਼ੁਰੂ ਹੋ ਗਈ ਹੈ। ਓਟਵਾ ਫੂਡ ਬੈਂਕ ਨੇ ਸ਼ਹਿਰ ਵਿੱਚ ਖੁਰਾਕ ਅਸੁਰੱਖਿਆ ਬਾਰੇ ਹੈਰਾਨ ਕਰਨ ਵਾਲੀ ਚੇਤਾਵਨੀ ਦਿੱਤੀ ਹੈ। ਇਸ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਖ਼ੁਰਾਕ ਮੁਹਿੰਮ, ਜੋਕਿ ਖਾਲਸਾ ਏਡ ਕੈਨੇਡਾ ਵੱਲੋਂ 2023 ਵਿੱਚ ਸ਼ੁਰੂ ਕੀਤਾ ਜਾਣ ਵਾਲਾ ਇੱਕ ਸਲਾਨਾ ਸਮਾਗਮ ਹੈ, ‘ਚ ਕੁੱਲ ਦਾਨ ਲੱਗਭੱਗ 41 ਹਜ਼ਾਰ ਕਿਲੋਗ੍ਰਾਮ ਸੀ, ਜੋ ਇਹ ਭੋਜਨ ਸਕੂਲ ਦਾਨ ਪਹਿਲ, ਸਥਾਨਕ ਕਾਰੋਬਾਰਾਂ ਵੱਲੋਂ ਯੋਗਦਾਨ ਅਤੇ ਖਾਲਸਾ ਏਡ ਵੱਲੋਂ ਇੱਕ ਵੱਡੇ ਦਾਨ ਦੇ ਮਾਧਿਅਮ ਨਾਲ ਜੁਟਾਇਆ ਗਿਆ ਸੀ।
ਓਟਵਾ ਫੂਡ ਬੈਂਕ ਦੇ ਸੀਈਓ ਰਾਚੇਲ ਵਿਲਸਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਜਾਣਦੇ ਜਨ ਕਿ ਕਈ ਪਰਿਵਾਰ ਹਾਲੇ ਸੰਘਰਸ਼ ਕਰ ਰਹੇ ਹਨ। ਗਰਮੀਆਂ ਵਿੱਚ ਸਾਡੇ ਦਾਨ ਵਿੱਚ ਕਮੀ ਆਉਂਦੀ ਹੈ। ਵਿਲਸਨ ਨੇ ਕਿਹਾ ਕਿ ਕਈ ਬੱਚੇ ਪੂਰੇ ਸਕੂਲ ਸਾਲ ਵਿੱਚ ਆਪਣੇ ਨਾਸ਼ਤੇ ਦੇ ਪ੍ਰੋਗਰਾਮ `ਤੇ ਨਿਰਭਰ ਰਹਿੰਦੇ ਹਨ ਪਰ ਗਰਮੀ ਦੀਆਂ ਛੁੱਟੀਆਂ ਦੌਰਾਨ ਉਨ੍ਹਾਂ ਨੂੰ ਇਹ ਮਦਦ ਉਪਲੱਬਧ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਓਟਵਾ ਵਿੱਚ ਸਾਰੇ ਖੁਰਾਕ ਬੈਂਕਾਂ ਵਿਚ ਆਉਣ ਵਾਲੇ 37 ਫ਼ੀਸਦੀ ਬੱਚੇ ਹਨ। ਹਾਲਾਂਕਿ ਇਹ ਗਿਣਤੀ ਸਾਲਾਂ ਤੋਂ ਸਥਿਰ ਹੈ,ਪਰ ਕੁਲ ਮਿਲਾਕੇ ਮੰਗ ਵਧ ਰਹੀ ਹੈ। 2019 ਦੇ ਬਾਅਦ ਤੋਂ ਸ਼ਹਿਰ ਵਿੱਚ ਖੁਰਾਕ ਬੈਂਕ ਦੀ ਵਰਤੋਂ 90 ਫ਼ੀਸਦੀ ਤੱਕ ਵਧ ਗਈ ਹੈ ਅਤੇ 2022 ਅਤੇ 2023 `ਚ ਭੋਜਨ ਦਾ ਖ਼ਰਚ ਚੁੱਕਣ ਵਿੱਚ ਸੰਘਰਸ਼ ਕਰਨ ਵਾਲੇ ਓਟਾਵਾ ਪਰਿਵਾਰਾਂ ਦੀ ਗਿਣਤੀ ਲੱਗਭੱਗ ਦੁੱਗਣੀ ਹੋ ਗਈ ਹੈ। ਵਿਲਸਨ ਨੇ ਕਿਹਾ, ਸਾਨੂੰ ਮਿਲਣ ਵਾਲਾ ਕੋਈ ਵੀ ਦਾਨ ਬਹੁਤ ਅੰਤਰ ਪੈਦਾ ਕਰਦਾ ਹੈ।