Welcome to Canadian Punjabi Post
Follow us on

11

July 2025
 
ਕੈਨੇਡਾ

ਫੈਡਰਲ ਸਰਕਾਰ ਫੀਨਿਕਸ ਵੇਤਨ ਪ੍ਰਣਾਲੀ ਦੀ ਥਾਂ ਲਿਆਉਣ ਜਾ ਰਹੀ ਨਵੀਂ ਵੇਤਨ ਪ੍ਰਣਾਲੀ

June 12, 2025 10:46 PM

-ਵੇਤਨ ਪ੍ਰਣਾਲੀਆਂ ਨੂੰ ਪਾਰਦਰਸ਼ੀ ਤੇ ਆਧੁਨਿਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ
ਓਟਵਾ, 12 ਜੂਨ (ਪੋਸਟ ਬਿਊਰੋ): ਮੁਸੀਬਤ ਵਿੱਚ ਫਸੀ ਫੀਨਿਕਸ ਵੇਤਨ ਪ੍ਰਣਾਲੀ ਦੇ ਦਿਨ ਗਿਣੇ ਜਾਪਦੇ ਹਨ ਕਿਉਂਕਿ ਫੈਡਰਲ ਸਰਕਾਰ ਮਨੁੱਖੀ ਸਰੋਤਾਂ ਅਤੇ ਵੇਤਨ ਕਾਰਜਾਂ ਲਈ ਨਵੀਂ ਡੇਫੋਰਸ ਪ੍ਰਣਾਲੀ ਨੂੰ ਲਾਗੂ ਕਰਨ ਲਈ ਅੱਗੇ ਵਧ ਰਹੀ ਹੈ। ਲੋਕ ਨਿਰਮਾਣ ਅਤੇ ਖ਼ਰੀਦ ਮੰਤਰੀ ਜੋਏਲ ਲਾਈਟਬਾਉਂਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਸਰਕਾਰੀ ਕਰਮਚਾਰੀਆਂ ਲਈ ਡੇਫੋਰਸ ਐਚਆਰ ਅਤੇ ਤਨਖ਼ਾਹ ਹੱਲ ਦੇ ਅੰਤਮ ਨਿਰਮਾਣ ਅਤੇ ਟੈਸਟਿੰਗ ਪੜਾਅ ਵੱਲ ਵਧ ਰਹੀ ਹੈ। ਲਾਈਟਬਾਉਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਸਰਕਾਰ ਆਪਣੇ ਐਚਆਰ ਅਤੇ ਤਨਖ਼ਾਹ ਪ੍ਰਣਾਲੀਆਂ ਨੂੰ ਇੱਕ ਜਿ਼ੰਮੇਵਾਰ ਅਤੇ ਪਾਰਦਰਸ਼ੀ ਢੰਗ ਨਾਲ ਆਧੁਨਿਕ ਬਣਾਉਣ ਲਈ ਵਚਨਬੱਧ ਹੈ।
ਸਰਕਾਰ ਕਹਿੰਦੀ ਹੈ ਕਿ ਡੇਫੋਰਸ ਸਾਰੇ ਵਿਭਾਗਾਂ ਵਿੱਚ ਐਚਆਰ ਪ੍ਰਣਾਲੀਆਂ ਦੀ ਥਾਂ ਲਵੇਗੀ। ਪਬਲਿਕ ਵਰਕਸ ਐਂਡ ਪ੍ਰੋਕਿਊਰਮੈਂਟ ਕੈਨੇਡਾ ਦੇ ਅਨੁਸਾਰ ਅਗਲੇ ਦੋ ਸਾਲਾਂ ਵਿੱਚ ਦੋ ਵਿਭਾਗਾਂ ਅਤੇ ਇੱਕ ਵੱਖਰੀ ਏਜੰਸੀ ਨਾਲ ਸ਼ੁਰੂ ਹੋ ਕੇ ਡੇਫੋਰਸ ਦੀ ਤਾਇਨਾਤੀ ਹੌਲੀ-ਹੌਲੀ ਆਨਬੋਰਡ ਹੋਣੀ ਸ਼ੁਰੂ ਹੋ ਜਾਵੇਗੀ। ਸਰਕਾਰ ਦੀ ਮੀਡੀਆ ਰਿਲੀਜ਼ ਦੇ ਅਨੁਸਾਰ ਡੇਫੋਰਸ ਇੱਕ ਗਲੋਬਲ ਮਨੁੱਖੀ ਪੂੰਜੀ ਪ੍ਰਬੰਧਨ ਤਕਨਾਲੋਜੀ ਕੰਪਨੀ ਹੈ ਅਤੇ ਇਹ ਐੱਚਆਰ, ਤਨਖ਼ਾਹ, ਸਮਾਂ, ਪ੍ਰਤਿਭਾ ਅਤੇ ਵਿਸ਼ਲੇਸ਼ਣ ਲਈ ਇੱਕ ਸਿੰਗਲ ਏਆਈ ਸੰਚਾਲਿਤ ਪਲੇਟਫਾਰਮ ਹੈ।
ਫੀਨਿਕਸ ਵੇਤਨ ਪ੍ਰਣਾਲੀ 2016 ਵਿੱਚ ਫੈਡਰਲ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ, ਹਜ਼ਾਰਾਂ ਸਿਵਲ ਸੇਵਕਾਂ ਨੂੰ ਤਨਖ਼ਾਹ ਪ੍ਰਣਾਲੀ ਰਾਹੀਂ ਗਲਤ ਭੁਗਤਾਨ ਕੀਤਾ ਗਿਆ ਹੈ। 2017 ਤੋਂ ਫੀਨਿਕਸ ਤਨਖਾਹ ਪ੍ਰਣਾਲੀ 'ਤੇ ਸਰਕਾਰ ਦੁਆਰਾ ਘੱਟੋ-ਘੱਟ $3.5 ਬਿਲੀਅਨ ਖਰਚ ਕੀਤੇ ਗਏ ਹਨ। ਫੀਨਿਕਸ ਤਨਖ਼ਾਹ ਪ੍ਰਣਾਲੀ ਰਾਹੀਂ ਪ੍ਰਕਿਰਿਆ ਕੀਤੇ ਜਾਣ ਲਈ 3 ਲੱਖ 27 ਹਜ਼ਾਰ ਲੈਣ-ਦੇਣ ਸਨ, ਜਿਸ ਵਿੱਚ 3 ਲੱਖ 31 ਹਜ਼ਾਰ ਵਿੱਤੀ ਲੈਣ-ਦੇਣ ਅਤੇ ਸਮੂਹਿਕ ਸੌਦੇਬਾਜ਼ੀ ਸਮਝੌਤਿਆਂ ਨਾਲ ਸਬੰਧਤ 9 ਹਜ਼ਾਰ ਲੈਣ-ਦੇਣ ਸ਼ਾਮਲ ਹਨ। ਸਰਕਾਰ ਦੀ ਵੈੱਬਸਾਈਟ ਦਿਖਾਉਂਦੀ ਹੈ ਕਿ ਬਕਾਇਆ ਲੈਣ-ਦੇਣ ਦਾ 49 ਪ੍ਰਤੀਸ਼ਤ ਇੱਕ ਸਾਲ ਤੋਂ ਵੱਧ ਪੁਰਾਣਾ ਹੈ। 2018 ਵਿੱਚ, ਸਰਕਾਰ ਨੇ ਫੀਨਿਕਸ ਤਨਖ਼ਾਹ ਪ੍ਰਣਾਲੀ ਨੂੰ ਬਦਲਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਤਨਖ਼ਾਹ ਪ੍ਰਣਾਲੀ ਨੂੰ ਬਦਲਣ ਲਈ ਇੱਕ ਨਵੇਂ ਪਲੇਟਫਾਰਮ ਦੀ ਭਾਲ ਵਿੱਚ 150 ਮਿਲੀਅਨ ਡਾਲਰ ਤੋਂ ਵੱਧ ਖ਼ਰਚ ਕੀਤੇ ਗਏ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ