Welcome to Canadian Punjabi Post
Follow us on

15

June 2025
ਬ੍ਰੈਕਿੰਗ ਖ਼ਬਰਾਂ :
ਮਨਾਲੀ ਵਿੱਚ ਜਿ਼ਪਲਾਈਨਿੰਗ ਦੌਰਾਨ 10 ਸਾਲਾ ਬੱਚੀ 30 ਫੁੱਟ ਦੀ ਉਚਾਈ ਤੋਂ ਡਿੱਗੀ, ਗੰਭੀਰ ਜ਼ਖਮੀਓਰਾਕੇਇਰ ਬੇਬੀ ਬਰੱਸ਼ ਨੂੰ ਦਮ ਘੁਟਣ ਦੇ ਖ਼ਤਰੇ ਕਾਰਨ ਮੰਗਾਇਆ ਗਿਆ ਵਾਪਿਸ ਓਟਵਾ ਵਿੱਚ ਖੁਰਾਕ ਅਸੁਰੱਖਿਆ ਵਧਣ ਕਾਰਨ ਗਰਮੀ ਦੀਆਂ ਛੁੱਟੀਆਂ `ਚ ਖੁਰਾਕ ਮੁਹਿੰਮ ਫਿਰ ਤੋਂ ਹੋਈ ਸ਼ੁਰੂਓਸ਼ਵਾ ਵਿੱਚ ਔਰਤ ਨੂੰ ਚਾਕੂ ਮਾਰਨ ਦੇ ਦੋਸ਼ `ਚ ਪ੍ਰੇਮੀ ਗ੍ਰਿਫ਼ਤਾਰਤਲਅਵੀਵ ਦੀ ਇਮਾਰਤ ਤੋਂ ਕੈਨੇਡੀਅਨ ਨੂੰ ਮਿਜ਼ਾਇਲ ਹਮਲੇ `ਚ ਬਚਾਇਆ ਗਿਆ : ਵਿਦੇਸ਼ ਮੰਤਰੀ ਅਨੀਤਾ ਆਨੰਦਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਰ ਵਿੱਚ ਤੇਲ ਡਿਪੂਆਂ 'ਤੇ ਕੀਤੀ ਬੰਬਾਰੀਗੋ ਟ੍ਰਾਂਜ਼ਿਟ ਵੱਲੋਂ ਟੋਰਾਂਟੋ ਪ੍ਰਾਈਡ ਪਰੇਡ 'ਚ ਸ਼ਾਮਿਲ ਹੋਣ ਦਾ ਸੱਦਾਕੈਨੇਡਾ ਪੋਸਟ ਨੇ ਜਾਬਜ਼ ਮਿਨਿਸਟਰ ਦੇ ਲੇਬਰ ਵਿਵਾਦ 'ਤੇ ਵੋਟ ਪਾਉਣ ਦੇ ਫੈਸਲੇ ਦਾ ਕੀਤਾ ਸਵਾਗਤ
 
ਟੋਰਾਂਟੋ/ਜੀਟੀਏ

ਓਂਟਾਰੀਓ ਪੁਲਿਸ ਨੇ ਡਾਰਕ-ਵੈੱਬ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼

June 11, 2025 07:14 AM

* 2.5 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਕੀਤੀਆਂ ਜ਼ਬਤ
ਟੋਰਾਂਟੋ, 11 ਜੂਨ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਡਰੱਗ ਰਿੰਗ ਦਾ ਪਰਦਫਾਸ਼ ਕੀਤਾ ਹੈ, ਜੋ ਕਥਿਤ ਤੌਰ 'ਤੇ ਡਾਰਕ ਵੈੱਬ ਅਤੇ ਕੈਨੇਡਾ ਪੋਸਟ ਨੂੰ ਦੇਸ਼ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਵਰਤਦਾ ਸੀ।ਮੰਗਲਵਾਰ ਨੂੰ ਕਾਨਫਰੰਸ ਵਿੱਚ ਪੁਲਿਸ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਸ਼ੱਕੀਆਂ ਦੇ ਇੱਕ ਸਮੂਹ ਤੋਂ 2.5 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਹਨ ਜੋ ਆਨਲਾਈਨ ਮਾਰਕੀਟਪਲੇਸ ਚਲਾਉਂਦੇ ਸਨ। ਜਾਂਚ ਤੋਂ ਪਤਾ ਲੱਗਾ ਕਿ ਆਰਡਰ ਦਿੱਤੇ ਗਏ ਸਨ, ਪੈਕ ਕੀਤੇ ਗਏ ਸਨ ਅਤੇ ਫਿਰ ਬ੍ਰਿਟਿਸ਼ ਕੋਲੰਬੀਆ, ਨੁਨਾਵੁਤ, ਅਲਬਰਟਾ, ਮੈਨੀਟੋਬਾ, ਓਨਟਾਰੀਓ, ਕਿਊਬਿਕ, ਨੋਵਾ ਸਕੋਸ਼ੀਆ, ਨਿਊ ਬਰੰਸਵਿਕ ਅਤੇ ਪ੍ਰਿੰਸ ਐਡਵਰਡ ਆਈਲੈਂਡ ਨੂੰ ਰਾਸ਼ਟਰੀ ਡਾਕ ਸੇਵਾ ਅਤੇ ਹੋਰ ਕੋਰੀਅਰਾਂ ਰਾਹੀਂ ਭੇਜੇ ਗਏ ਸਨ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਨਵੰਬਰ 2024 ਵਿੱਚ ਕਥਿਤ ਅਪਰਾਧਿਕ ਨੈੱਟਵਰਕ ਦੀ ਜਾਂਚ ਸ਼ੁਰੂ ਕੀਤੀ। 10 ਮਾਰਚ ਨੂੰ, ਓਪੀਪੀ ਅਧਿਕਾਰੀਆਂ ਨੇ ਓਟਾਵਾ ਵਿੱਚ ਇੱਕ ਕੈਨੇਡਾ ਪੋਸਟ ਸਥਾਨ 'ਤੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਵੱਖ-ਵੱਖ ਨਸ਼ੀਲੇ ਪਦਾਰਥਾਂ ਵਾਲੇ 86 ਪੈਕੇਜ ਜ਼ਬਤ ਕੀਤੇ ਜਿਨ੍ਹਾਂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਭੇਜੇ ਜਾਣ ਵਾਲੇ ਸਨ। ਫਿਰ ਓਟਾਵਾ ਖੇਤਰ ਵਿੱਚ ਚਾਰ ਸਰਚ ਵਾਰੰਟ ਲਾਗੂ ਕੀਤੇ ਜਿਸ ਕਾਰਨ ਉਨ੍ਹਾਂ ਨੂੰ 37 ਵੱਖ-ਵੱਖ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀਆਂ ਕੁੱਲ 27 ਕਿਲੋਗ੍ਰਾਮ ਅਤੇ 64 ਹਜ਼ਾਰ ਗੋਲੀਆਂ ਜ਼ਬਤ ਕਰਨ ਵਿੱਚ ਮਦਦ ਮਿਲੀ, ਨਾਲ ਹੀ 4 ਲੱਖ ਡਾਲਰ ਤੋਂ ਵੱਧ ਕੀਮਤ ਵਾਲੀ ਇੱਕ ਚੋਰੀ ਹੋਈ 2018 ਫੇਰਾਰੀ 488 ਸਪਾਈਡਰ ਕਨਵਰਟੀਬਲ, 7 ਲੱਖ 30 ਹਜ਼ਾਰ ਡਾਲਰ ਦੀ ਕੀਮਤ ਵਾਲੀਆਂ 11 ਹੋਰ ਚੋਰੀ ਹੋਈਆਂ ਗੱਡੀਆਂ, ਇੱਕ ਹੈਂਡਗਨ ਅਤੇ 95 ਹਜ਼ਾਰ ਡਾਲਰ ਨਕਦੀ ਜ਼ਬਤ ਕੀਤੀ ਗਈ।
ਓਪੀਪੀ ਕਮਿਸ਼ਨਰ ਥਾਮਸ ਕੈਰੀਕ ਨੇ ਕਿਹਾ ਕਿ ਇਹ ਛਾਪਾ ਡਾਰਕ ਵੈੱਬ 'ਤੇ ਵੇਚੇ ਜਾ ਰਹੇ ਖਤਰਨਾਕ ਨਸ਼ੀਲੇ ਪਦਾਰਥਾਂ ਦੀ ਚਿੰਤਾਜਨਕ ਮਾਤਰਾ ਦਾ ਪਰਦਾਫਾਸ਼ ਕਰਦਾ ਹੈ। ਪੁਲਿਸ ਡਾਰਕ ਵੈੱਬ ਨੂੰ ਇੰਟਰਨੈੱਟ ਦੇ ਇੱਕ ਲੁਕਵੇਂ ਹਿੱਸੇ ਵਜੋਂ ਦਰਸਾਉਂਦੀ ਹੈ, ਜੋ ਕਿ ਰਵਾਇਤੀ ਸਰਚ ਇੰਜਣਾਂ 'ਤੇ ਨਹੀਂ ਮਿਲ ਸਕਦਾ ਅਤੇ ਅਕਸਰ ਐਕਸੈੱਸ ਕਰਨ ਲਈ ਵਿਸ਼ੇਸ਼ ਸਾਫਟਵੇਅਰ ਦੀ ਲੋੜ ਹੁੰਦੀ ਹੈ। ਓਟਵਾ ਦੇ ਚਾਰ ਸ਼ੱਕੀ ਵਿਅਕਤੀਆਂ ਨੂੰ ਇਸ ਮਾਮਲੇ ਵਿਚ 85 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰਪੋਰੇਟ ਮਕਾਨ ਮਾਲਿਕਾਂ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ ਡਾਊਨਟਾਉਨ ਟੋਰਾਂਟੋ `ਚ ਕੀਤਾ ਮਾਰਚ ਗੋ ਟ੍ਰਾਂਜ਼ਿਟ ਵੱਲੋਂ ਟੋਰਾਂਟੋ ਪ੍ਰਾਈਡ ਪਰੇਡ 'ਚ ਸ਼ਾਮਿਲ ਹੋਣ ਦਾ ਸੱਦਾ ਰੋਬਰਟ ਪੋਸਟ ਸੀਨੀਅਰ ਕਲੱਬ ਵੱਲੋਂ ਓਸ਼ਵਾ ਨੇੜੇ ਬੋਟੈਨੀਕਲ ਗਾਰਡਨ ਦਾ ਟੂਰ ਬਰੈਂਪਟਨ ਸੀਨੀਅਰਜ਼ ਕਲੱਬ ਵੱਲੋਂ ਬੱਸ ਟੂਰ ਕੈਲੇਡੋਨੀਆ ਵਿੱਚ 2 ਵਾਹਨਾਂ ਦੀ ਟੱਕਰ `ਚ 1 ਦੀ ਮੌਤ, 2 ਜ਼ਖ਼ਮੀ ਲਿੰਕਨ ਐਮ. ਅਲੈਗਜ਼ੈਂਡਰ ਸੈਕੰਡਰੀ ਸਕੂਲ ਵਿਖੇ ਨਵੇਂ ਅਤਿ-ਆਧੁਨਿਕ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਾਫ਼ਲੇ ਵੱਲੋਂ ਮਈ ਮਹੀਨੇ ਦੀ ਮੀਟਿੰਗ ਦੌਰਾਨ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਈਟੋਬੀਕੋਕ ਵਿੱਚ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਜ਼ਖ਼ਮੀ ਕਵਾਰਥਾ ਲੇਕਸ ਕਿਸ਼ਤੀ ਹਾਦਸੇ ਵਿੱਚ 2 ਦੀ ਮੌਤ ਦੋ ਵਾਹਨਾਂ ਦੀ ਟੱਕਰ ਦੌਰਾਨ ਪੈਦਲ ਜਾ ਰਹੇ ਯਾਤਰੀਆਂ `ਤੇ ਚੜ੍ਹਿਆ ਵਾਹਨ, ਇੱਕ ਦੀ ਮੌਤ