Welcome to Canadian Punjabi Post
Follow us on

19

June 2025
ਬ੍ਰੈਕਿੰਗ ਖ਼ਬਰਾਂ :
ਡ੍ਰੇਟਨ ਵੈਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ `ਚ ਤਿੰਨ 'ਤੇ ਲੱਗੇ ਦੋਸ਼ਰਿਡੋ ਨਦੀ ਵਿੱਚ ਤੈਰਦੇ ਸਮੇਂ ਇੱਕ ਨੌਜਵਾਨ ਡੁੱਬਿਆ, ਮੌਤਚੋਰੀ ਹੋਈਆਂ ਵਾਹਨ ਨੰਬਰ ਪਲੇਟਾਂ ਦੀ ਦੁਰਵਰਤੋਂ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸਕਰਾਸ-ਓਂਟਾਰੀਓ ਜਾਂਚ ਤੋਂ ਬਾਅਦ 25 ਮੁਲਜ਼ਮਾਂ `ਤੇ ਲੱਗੇ 197 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਚਾਰਜਿਜ਼ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੇ ਕਿਹਾ- ਜੰਗ ਸ਼ੁਰੂ ਹੋ ਗਈ ਹੈ, ਯਹੂਦੀ ਸ਼ਾਸਨ 'ਤੇ ਕੋਈ ਰਹਿਮ ਨਹੀਂਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G7 ਸੰਮੇਲਨ ਵਿੱਚ ਕਿਹਾ- ਭਾਰਤ-ਕੈਨੇਡਾ ਸਬੰਧ ਬਹੁਤ ਮਹੱਤਵਪੂਰਨਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਨਾਇਬ ਤਹਿਸੀਲਦਾਰ ਗ੍ਰਿਫ਼ਤਾਰਟੋਰਾਂਟੋ ਡਾਊਨਟਾਊਨ ਵਿੱਚ ਡਕੈਤੀ ਅਤੇ ਜ਼ਬਰਦਸਤੀ ਦੀ ਜਾਂਚ ਦੇ ਸਬੰਧ `ਚ 2 ਗ੍ਰਿਫ਼ਤਾਰ, 1 ਫ਼ਰਾਰ
 
ਟੋਰਾਂਟੋ/ਜੀਟੀਏ

ਕਾਫ਼ਲੇ ਵੱਲੋਂ ਮਈ ਮਹੀਨੇ ਦੀ ਮੀਟਿੰਗ ਦੌਰਾਨ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ

June 09, 2025 08:50 AM

ਬਰੈਂਪਟਨ: (ਰਛਪਾਲ ਕੌਰ ਗਿੱਲ): ਬੀਤੇ ਦਿਨੀਂ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਹੀਨੇਵਾਰ ਜਿੱਥੇ ਤਜੱਮੁਲ ਕਲੀਮ ਅਤੇ ਤਰਨ ਸਿੰਘ ਜੱਗੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਓਥੇ ਡਾ. ਨਵਜੋਤ ਕੌਰ ਨਾਲ਼ ਗੱਲਬਾਤ ਕੀਤੀ ਗਈ, ਸ਼ਮੀਲ ਵੱਲੋਂ ਆਪਣੀ ਸ਼ਾਇਰੀ ਸਾਂਝੀ ਕੀਤੀ ਗਈ ਅਤੇ ਤਜੱਮੁਲ ਕਲਿੰ ਅਤੇ ਨਿਰੰਜਨ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ।
ਡਾ.ਨਾਹਰ ਸਿੰਘ ਨੇ ਰਤਨ ਸਿੰਘ ਜੱਗੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ 98 ਸਾਲ ਦੀ ਉਮਰ ਤੱਕ ਸਾਹਿਤ ਨੂੰ ਸਮਰਪਿਤ ਰਹੇ ਖ਼ਾਸ ਕਰਕੇ ਧਰਮ ਦੇ ਮਾਮਲੇ ਵਿੱਚ ਸਿੱਖ ਚਿੰਤਨ ਨੂੰ ਜਾਗਰੂਕ ਕਰਦੇ ਰਹੇ। ਉਹ 1987 ਵਿੱਚ ਰੀਟਾਇਰ ਹੋਏ ਅਤੇ ਉਨ੍ਹਾਂ ਦਾ ਵਧੇਰੇ ਕੰਮ ਸੇਵਾ-ਮੁਕਤੀ ਤੋਂ ਬਾਅਦ ਹੀ ਹੋਇਆ। ‘ਦਸਮ ਗ੍ਰੰਥ ਦਾ ਰਚਨਾਕਾਰ ਕੌਣ’ ਵਿਸ਼ੇ `ਤੇ ਪੀਐੱਚਡੀ ਕਰਦਿਆਂ ਉਨ੍ਹਾਂ ਉਦਾਹਰਣਾਂ ਨਾਲ਼ ਸਾਬਤ ਕੀਤਾ ਕਿ ਦਸਮ ਗ੍ਰੰਥ ਦਾ ਰਚੇਤਾ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ ਪਰ ਬਾਅਦ ਵਿੱਚਵਿਵਾਦ ਪੈਦਾ ਹੋਣ ਕਰਕੇ ਉਨ੍ਹਾਂ ਨੂੰ ਕੁਝ ਦਬਦੀਲੀਆਂ ਕਰਨੀਆਂ ਪਈਆਂ। ਉਨ੍ਹਾਂ ਨੇ ਦਸਮ ਗ੍ਰੰਥ ਅਤੇ ਸਮੁੱਚੇ ਗ੍ਰੰਥ ਸਾਹਿਬ ਦਾ ਟੀਕਾ ਵੀ ਤਿਆਰ ਕੀਤਾ। ਡਾ. ਨਾਹਰ ਸਿੰਘ ਨੇ ਉਨ੍ਹਾਂ ਨੂੰ ਉਸ ਪੀੜ੍ਹੀ ਦਾ ਆਖਰੀ ਚਿਰਾਗ਼ ਦੱਸਿਆ ਜੋ ਸਾਹਿਤਕ ਖੋਜ ਨੂੰ ਸ਼ੌਂਕੀਆ ਤੌਰ `ਤੇ ਨਹੀਂ ਸਗੋਂ ਵਚਨਬੱਧਤਾ ਵਜੋਂ ਲੈ ਕੇ ਕੰਮ ਕਰਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਮੋਹਨ ਸਿੰਘ ਦੀਵਾਨਾ ਤੋਂ ਬਾਅਦ ਡਾ. ਜੱਗੀ ਦੂਸਰੇ ਵਿਅਕਤੀ ਸਨ ਜਿਨ੍ਹਾਂ ਨੇ ਡੀ.ਲਿਟ. ਕੀਤੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਜੱਗੀ ਦਾ ਜੀਵਨ ਸਫ਼ਰ ਬੰਦੂਕ ਚਲਾਉਣ (ਸਿਪਾਹੀ ਵਜੋਂ) ਤੋਂ ਕਲਮ ਚਲਾਉਣ ਵੱਲ ਵਧਿਆ ਸੀ।
ਉਸ ਤੋਂ ਬਾਅਦ ਕਾਫ਼ਲਾ ਸੰਚਾਲਕ ਰਛਪਾਲ ਕੌਰ ਗਿੱਲ ਨੇ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੋਮਿਨ (ਜਲੰਧਰ) ਦੇ ਰੀਟਾਇਰਡ ਪ੍ਰਿੰਸੀਪਲ ਨਵਜੋਤ ਕੌਰ ਨੂੰ ਜੀ ਆਇਆਂ ਆਖਦਿਆਂ ਹੋਇਆਂ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਤ ਅਲੋਚਨਾ ਦੀਆਂ ਕਿਤਾਬਾਂ, ਇੱਕ ਵਾਰਤਿਕ ਦੀ ਕਿਤਾਬ ਅਤੇ ਇੱਕ ਕਵਿਤਾ ਦੀ ਕਿਤਾਬ ਲਿਖੀ ਤੇ ਅੱਜਕਲ੍ਹ ਆਪਣੀ ਬੇਟੀ ਕੋਲ ਕੇਨੈਡਾ ਆਏ ਹੋਏ ਹਨ। ਡਾ. ਨਵਜੋਤ ਕੌਰ ਨੇ ਕਿਹਾ ਕਿ ਪਰਾਈ ਧਰਤੀ `ਤੇ ਆ ਕੇ ਜੋ ਮਾਣ ਸਨਮਾਨ ਮਿਲਿਆ, ਉਸਦੀ ਮੈਨੂੰ ਬਹੁਤ ਖੁਸ਼ੀ ਹੋਈ ਹੈ। ਆਪਣੇ ਦੇਸ਼ ਦੇ ਸਿਸਟਮ ਵਿੱਚ ਆਈਆਂ ਕਮਜੋ਼ਰੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਲਿਆਕਤ ਦੀ ਕਦਰ ਨਹੀਂ ਹੈ, ਨੌਜਵਾਨ ਪੀੜ੍ਹੀ `ਚੋਂ ਸਹਿਜਤਾ ਗਵਾਚ ਗਈ ਹੈ ਤੇ ਉਸਦੀ ਥਾਂ ਕਾਹਲ ਤੇ ਭੇਡ-ਚਾਲ ਨੇ ਲੈ ਲਈ ਹੈ। ਉੱਚ ਸਿੱਖਿਆ `ਤੇ ਕਾਰਪੋਰੇਟ ਨੇ ਕਬਜ਼ਾ ਕਰ ਲਿਆ ਹੈ। ਪੈਸੇ ਖਰਚ ਕੇ ਜਦੋਂ ਬੱਚੇ ਡਿਗਰੀਆਂ ਲੈ ਕੇ ਨਿਕਲਦੇ ਹਨ ਤਾਂ ਰੁਜ਼ਗਾਰ ਨਾ ਮਿਲਣ `ਤੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਬਾਹਰਲੇ ਦੇਸ਼ਾਂ ਵੱਲ ਜਾਣਾ ਪੈਂਦਾ ਹੈ। ਡਾ਼. ਨਵਜੋਤ ਕੌਰ ਨੇ ਆਪਣੀ ਕਿਤਾਬ ਚੋਂ ਆਪਣੀ ਧੀ ਨੂੰ ਲਿਖਿਆ ਖ਼ਤ “ਧੀ ਦੀ ਪਰਵਾਜ਼” ਸਾਂਝਾ ਕੀਤਾ ਅਤੇ ਆਪਣੀ ਇੱਕ ਕਵਿਤਾ ਵੀ ਸਾਂਝੀ ਕੀਤੀ।
ਸ਼ਮੀਲ ਨੇ ਸਿੱਖ ਫਲਸਫ਼ੇ ਨਾਲ ਆਪਣੇ ਸੰਬੰਧਤ ਕਾਵਿ ਸੰਗ੍ਰਹਿ “ਤੇਗ਼” ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸਨੇ ਇਹ ਕਾਵਿ ਸੰਗ੍ਰਹਿ ਗੁਰੂ ਗੋਬਿੰਦ ਸਿੰਘ ਦੇ ਫ਼ਲਸਫੇ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ, ਜਿੰਨ੍ਹਾਂ ਬਾਰੇ ਪੜ੍ਹਦਿਆਂ ਉਸ ਤੇ ਬਹੁਤ ਅਸਰ ਹੋਇਆ ਹੈ। ਇਹ ਤਿੰਨ ਸੋ ਸਫ਼ਿਆਂ ਦੀ ਕਿਤਾਬ ਹੈ। ਕਿਤਾਬ ਦੇ ਦੋ ਹਿੱਸੇ ਹਨ। ਪਹਿਲੇ ਹਿੱਸੇ ਵਿੱਚ ਆਦਰਸ਼ ਮਨੁੱਖ, ਯੁੱਧ ਸਮਾਧੀ (ਭਗਤੀ ਤੇ ਸ਼ਕਤੀ ਰੂਪ) ਦੂਸਰੇ ਹਿੱਸੇ ਵਿੱਚ ਮਨੁੱਖ ਦੇ ਚਰਿੱਤਰ ਦੀ ਗੱਲ ਹੈ। ਸ਼ਮੀਲ ਨੇ “ਤੇਗ਼” ਕਾਵਿ ਸੰਗ੍ਰਹਿ ਦੀਆਂ ਕੁਝ ਕੁ ਕਵਿਤਾਵਾਂ ਸਾਂਝੀਆਂ ਕੀਤੀਆਂ, ਜੋ ਬਹੁਤ ਡੂੰਘੇ ਅਰਥ ਰੱਖਦੀਆਂ ਹਨ ਜਿਵੇਂ ਹਥਿਆਰ ਕੀ ਹੈ? ਸ਼ਕਤੀ ਦੇ ਰੂਪ ਵਿੱਚ ਵਰਤਿਆ ਜਾ ਸਕਦਾ, ਅੰਦਰਲੇ ਗੁਣ ਵੀ ਹੋ ਸਕਦਾ।
ਕੁਲਵਿੰਦਰ ਖਾਹਿਰਾ ਨੇ ਕਿਹਾ ਕਿ ਤਜੱਮੁਲ ਕਲੀਮ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੱਸਿਆ ਕਿ ਤਜੱਮੁਲ ਕਲੀਮ ਸ਼ਾਇਰੀ ਦੀ ਸ਼ਿਲਪਕਾਰੀ ਨਹੀਂ ਸੀ ਕਰਦਾ ਸਗੋਂ ਸ਼ਾਇਰੀ ਜਿਉਂਦਾ ਸੀ। ਉਹ ਸਮੁੱਚੀ ਪੰਜਾਬੀ ਸ਼ਾਇਰੀ ਤੇ ਖ਼ਾਸ ਕਰਕੇ ਪਾਕਿਸਤਾਨੀ ਪੰਜਾਬੀ ਸ਼ਾਇਰੀ ਨੂੰ ਬਹੁਤ ਉਚਾਈ `ਤੇ ਲੈ ਕੇ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਹੁੰਦਿਆਂ ਹੀ ਯਤੀਮ ਹੋ ਜਾਣ ਅਤੇ ਸ਼ਰੀਕੇਬਾਜ਼ੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਕਲੀਮ ਦੀ ਸ਼ਾਇਰੀ ਵਿੱਚ ਕੁੜੱਤਣ ਨਹੀਂ ਕਲਾ ਦੀ ਭਰਮਾਰ ਰਹੀ ਤੇ ਉਸਨੇ ਹਮੇਸ਼ਾਂ ਕਲਾਤਮਕ ਤਰੀਕੇ ਨਾਲ਼ ਪ੍ਰਗਤੀਵਾਦੀ ਸ਼ਾਇਰੀ ਰਚੀ।
ਉਂਕਾਰਪ੍ਰੀਤ ਨੇ ਨਰਿੰਜਨ ਸਿੰਘ ਨੂਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸਨੇ ਭੁਪਿੰਦਰ ਸਿੰਘ ਸੱਗੂ ਦੀ ਸੰਪਾਦਿਤ ਕੀਤੀ ਕਿਤਾਬ “ਨਰਿੰਜਨ ਸਿੰਘ ਨੂਰ ਸਿਮ੍ਰਤੀ ਗ੍ਰੰਥ” ਵਿੱਚੋਂ ਨਰਿੰਜਨ ਸਿੰਘ ਨੂਰ ਬਾਰੇ ਆਪਣਾ ਲਿਖਿਆ ਹੋਇਆ ਆਰਟੀਕਲ ਸਾਂਝਾ ਕੀਤਾ।
ਨਰਿੰਜਨ ਸਿੰਘ ਨੂਰ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਸਭ ਤੋਂ ਪਹਿਲਾਂ ਉੁਨ੍ਹਾਂ ਦੇ ਭਤੀਜੇ ਕਿਰਪਾਲ ਕੰਵਲ ਨੇ ਉਨ੍ਹਾਂ ਦੀ ਇੱਕ ਰਚਨਾ ਤਰੰਨਮ ਵਿੱਚ ਪੇਸ਼ ਕੀਤੀ, ਉਸਤੋਂ ਬਾਅਦ ਭੁਪਿੰਦਰ ਦੁੱਲੇ, ਪ੍ਰੀਤਮ ਧੰਜਲ, ਕੁਲਵਿੰਦਰ ਖਹਿਰਾ, ਜਗੀਰ ਸਿੰਘ ਕਾਹਲੋਂ, ਪਰਵਿੰਦਰ ਗੋਗੀ, ਸੁਮੀਤ, ਉਂਕਾਰਪ੍ਰੀਤ ਤੇ ਸੁਖਚਰਨਜੀਤ ਗਿੱਲ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।
ਇਸ ਤੋਂ ਇਲਾਵਾ ਜਰਨੈਲ ਸਿੰਘ ਕਹਾਣੀਕਾਰ, ਕ੍ਰਿਪਾਲ ਪੰਨੂ, ਡਾ. ਗੁਰਚਰਨ ਸਿੰਘ ਤੂਰ, ਭੁਪਿੰਦਰ ਕੌਰ, ਸੇਵਾ ਰਾਮ ਅੱਤਰੀ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਮੋਹਣ ਸਿੰਘ, ਬਲਰਾਜ ਸਿੰਘ ਧਾਲੀਵਾਲ, ਰਿੰਟੂ ਭਾਟੀਆ, ਸਰਬਜੀਤ ਕਾਹਲੋਂ, ਐਸ. ਐਸ. ਗਿੱਲ, ਸ਼ਮਸ਼ੇਰ ਸਿਂਘ, ਪ੍ਰਤੀਕ ਸਿੰਘ, ਜਗਤਾਰ ਸਿੰਘ, ਨਵਨੀਤ ਔਸਨ, ਸਤਿੰਦਰਪਾਲ ਕੌਰ, ਜਸਪ੍ਰੀਤ ਵਲਟੋਹਾ, ਅਜੀਤ ਸਿੰਘ ਲਾਇਲ, ਪ੍ਰਮਜੀਤ ਕੌਰ ਦਿਓਲ, ਕੁਲਜੀਤ, ਸ਼ੂਸ਼ਮਾ ਰਾਣੀ, ਗੁਰਵਿੰਦਰ ਸਿੰਘ, ਬਲਜਿੰਦਰ ਦੁੱਲੇ, ਲਾਲ ਸਿੰਘ ਬੈਂਸ, ਅੰਮ੍ਰਿਤਪਾਲ ਸਿਂਘ ਢਿੱਲੋਂ, ਸੁੱਚਾ ਸਿੰਘ ਮਾਂਗਟ, ਗੁਰਪ੍ਰੀਤ ਬਟਾਲਵੀ, ਹਰਪਿੰਦਰ ਢਿੱਲੋਂ, ਗੁਰਕੀਰਤ ਸਿੰਘ, ਹਰਜਿੰਦਰਜੀਤ ਸਿੰਘ ਸਿੱਧੂ, ਪਰਮਿੰਦਰ ਕੌਰ, ਇੰਦਰਦੀਪ ਸਿੰਘ, ਰਣਜੀਤ ਸਿੰਘ, ਵਾਸੂਦੇਵ ਦੁਰਗਾ, ਹੀਰਾਲਾਲ ਅਗਨੀਹੋਤਰੀ ਅਤੇ ਪ੍ਰਭਜੋਤ ਰਾਠੌਰ ਨੇ ਵੀ ਮੀਟਿੰਗ ਵਿੱਚ ਹਾਜ਼ਰੀ ਲਵਾਈ। ਚਾਹ ਪਾਣੀ ਦੀ ਸੇਵਾ ਕ੍ਰਿਪਾਲ ਕੰਵਲ ਵੱਲੋਂ ਕੀਤੀ ਗਈ। ਅਖੀਰ ਤੇ ਰਛਪਾਲ ਕੌਰ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ-ਦਿਨ ਨੂੰ ਸਮੱਰਪਿਤ ਗੋਰ ਸੀਨੀਅਰਜ਼ ਕਲੱਬ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਫ਼ਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਨੇ ‘ਫ਼ਾਦਰਜ਼ ਡੇਅ’ ਹੈਮਿਲਟਨ ਵਿਖੇ ਝੀਲ ਕਿਨਾਰੇ ਖ਼ੂਬਸੂਰਤ ਬੀਚ ‘ਤੇ ਮਨਾਇਆ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਨੇ ‘ਮਿੰਨੀ-ਸੈਮੀਨਾਰ’ ਦਾ ਰੂਪ ਧਾਰਿਆ ਓਂਟਾਰੀਓ ਸਰਕਾਰ ਵੱਲੋਂ ਕਿਰਪਾਲ ਸਿੰਘ ਪੰਨੂੰ ਨੂੰ 25 ਜੂਨ ਨੂੰ ‘ਓਂਟਾਰੀਓ ਸੀਨੀਅਰਜ਼ ਅਚੀਵਮੈਂਟ ਅਵਾਰਡ’ ਨਾਲ ਕੀਤਾ ਜਾਵੇਗਾ ਸਨਮਾਨਿਤ ਚੋਰੀ ਹੋਈਆਂ ਵਾਹਨ ਨੰਬਰ ਪਲੇਟਾਂ ਦੀ ਦੁਰਵਰਤੋਂ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸ ਕਰਾਸ-ਓਂਟਾਰੀਓ ਜਾਂਚ ਤੋਂ ਬਾਅਦ 25 ਮੁਲਜ਼ਮਾਂ `ਤੇ ਲੱਗੇ 197 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਚਾਰਜਿਜ਼ ਸਿਟੀ ਆਫ ਬਰੈਂਪਟਨ ਅਤੇ ਜ਼ੇਨੋਬੇ ਵੱਲੋਂ ਟ੍ਰਾਂਜਿ਼ਟ ਫਲੀਟ ਨੂੰ ਇਲੈਕਟ੍ਰਿਕ ਕਰਨ ਲਈ ਇਤਿਹਾਸਕ ਸਾਂਝੇਦਾਰੀ ਦਾ ਕੀਤਾ ਐਲਾਨ ਟੋਰਾਂਟੋ ਡਾਊਨਟਾਊਨ ਵਿੱਚ ਡਕੈਤੀ ਅਤੇ ਜ਼ਬਰਦਸਤੀ ਦੀ ਜਾਂਚ ਦੇ ਸਬੰਧ `ਚ 2 ਗ੍ਰਿਫ਼ਤਾਰ, 1 ਫ਼ਰਾਰ ਅਮਰੀਕੀ ਗਵਰਨਰ ਇਸ ਗੱਲ ਨਾਲ ਸਹਿਮਤ ਹਨ ਕਿ ਟਰੰਪ ਦੀਆਂ ਕੈਨੇਡਾ ਬਾਰੇ ਟਿੱਪਣੀਆਂ 'ਅਪਮਾਨਜਨਕ' : ਫੋਰਡ ਫਿਰੌਤੀ ਅਤੇ ਲੁੱਟਾਂ-ਖੋਹਾਂ ਦੇ ਦੋਸ਼ `ਚ ਗਿਰੋਹ ਦੇ 18 ਮੈਂਬਰ ਗ੍ਰਿਫ਼ਤਾਰ