Welcome to Canadian Punjabi Post
Follow us on

15

June 2025
ਬ੍ਰੈਕਿੰਗ ਖ਼ਬਰਾਂ :
ਓਰਾਕੇਇਰ ਬੇਬੀ ਬਰੱਸ਼ ਨੂੰ ਦਮ ਘੁਟਣ ਦੇ ਖ਼ਤਰੇ ਕਾਰਨ ਮੰਗਾਇਆ ਗਿਆ ਵਾਪਿਸ ਓਟਵਾ ਵਿੱਚ ਖੁਰਾਕ ਅਸੁਰੱਖਿਆ ਵਧਣ ਕਾਰਨ ਗਰਮੀ ਦੀਆਂ ਛੁੱਟੀਆਂ `ਚ ਖੁਰਾਕ ਮੁਹਿੰਮ ਫਿਰ ਤੋਂ ਹੋਈ ਸ਼ੁਰੂਓਸ਼ਵਾ ਵਿੱਚ ਔਰਤ ਨੂੰ ਚਾਕੂ ਮਾਰਨ ਦੇ ਦੋਸ਼ `ਚ ਪ੍ਰੇਮੀ ਗ੍ਰਿਫ਼ਤਾਰਤਲਅਵੀਵ ਦੀ ਇਮਾਰਤ ਤੋਂ ਕੈਨੇਡੀਅਨ ਨੂੰ ਮਿਜ਼ਾਇਲ ਹਮਲੇ `ਚ ਬਚਾਇਆ ਗਿਆ : ਵਿਦੇਸ਼ ਮੰਤਰੀ ਅਨੀਤਾ ਆਨੰਦਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਰ ਵਿੱਚ ਤੇਲ ਡਿਪੂਆਂ 'ਤੇ ਕੀਤੀ ਬੰਬਾਰੀਗੋ ਟ੍ਰਾਂਜ਼ਿਟ ਵੱਲੋਂ ਟੋਰਾਂਟੋ ਪ੍ਰਾਈਡ ਪਰੇਡ 'ਚ ਸ਼ਾਮਿਲ ਹੋਣ ਦਾ ਸੱਦਾਕੈਨੇਡਾ ਪੋਸਟ ਨੇ ਜਾਬਜ਼ ਮਿਨਿਸਟਰ ਦੇ ਲੇਬਰ ਵਿਵਾਦ 'ਤੇ ਵੋਟ ਪਾਉਣ ਦੇ ਫੈਸਲੇ ਦਾ ਕੀਤਾ ਸਵਾਗਤ ਅਪਰਾਧਕ ਗਤੀਵਿਧੀਆਂ ਖ਼ਤਮ ਕਰਨ ਤਹਿਤ ਹੋਈਆਂ ਕਈ ਗ੍ਰਿਫ਼ਤਾਰੀਆਂ
 
ਟੋਰਾਂਟੋ/ਜੀਟੀਏ

ਰੋਬਰਟ ਪੋਸਟ ਸੀਨੀਅਰ ਕਲੱਬ ਵੱਲੋਂ ਓਸ਼ਵਾ ਨੇੜੇ ਬੋਟੈਨੀਕਲ ਗਾਰਡਨ ਦਾ ਟੂਰ

June 11, 2025 08:23 AM

ਬਰੈਂਪਟਨ, 11 ਜੂਨ (ਮਹਿੰਦਰ ਸਿੰਘ ਮੋਹੀ): ਸੁਹਾਵਣੇ ਹੋ ਚੁੱਕੇ ਮੌਸਮ ਦਾ ਲਾਹਾ ਲੈਣ ਤੇ ਹਰ ਸਾਲ ਦੀ ਤਰਾਂ ਕਨੇਡਾ ਦੀਆਂ ਸੋਹਣੀਆਂ ਰਮਣੀਕ ਟੂਰਿਸਟ ਥਾਵਾਂ ਦਾ ਅਨੰਦ ਮਾਣਨ ਲਈ ਰੋਬਰਟ ਪੋਸਟ ਸੀਨੀਅਰ ਕਲੱਬ ਨੇ ਪ੍ਰਧਾਨ ਤੇ ਅਗਜ਼ੈਕਟਿਵ ਕਮੇਟੀ ਦੀ ਅਗਵਾਈ ਵਿੱਚ ਅਤੇ ਸਾਰੇ ਮੈਬਰਾਂ ਦੇ ਸਹਿਯੋਗ ਨਾਲ ਬੋਟੈਨੀਕਲ ਗਾਰਡਨ ਦੇ ਟੂਰ ਦਾ ਪ੍ਰਬੰਧ ਕੀਤਾ । ਨਿਸਚਿਤ ਸਮੇਂ ਤੋਂ ਪਹਿਲਾਂ ਹੀ ਕਲੱਬ ਮੈਂਬਰ ਪਾਰਕ ਵਿੱਚ ਪਹੁੰਚਣ ਲੱਗੇ,ਜਿੰਨਾ ਵਿੱਚ ਇਸ ਵਾਰ ਲੇਡੀਜ ਦੀ ਗਿਣਤੀ ਆਸ ਤੋਂ ਵਧ ਸੀ।ਸੋਹਣੇ ਮੌਸਮ ਵਿੱਚ ਆਪਣੇ ਹਮ ਉਮਰ ਦੇ ਸਾਥਿਆਂ ਨਾਲ ਟੂਰ ਤੇ ਜਾਣ ਦਾ ਚਾਅ ਵਖਰਾ ਹੀ ਹੁੰਦਾ ਹੈ, ਜੋ ਸਾਰੇ ਸਜ ਕੇ ਆਏ ਸੀਨੀਅਰਜ਼ ਦੇ ਮਸਕਰਾਉਦੇ ਚੇਹਰਿਆਂ ਤੋਂ ਸਾਫ ਦਿਖਾਈ ਦਿੰਦਾ ਸੀ । ਬਸ ਦੇ ਚਲਦਿਆਂ ਹੀ ਕਲੱਬ ਦੀ ਅਗਜ਼ੈਕਟਿਵ ਮੈਂਬਰ ਸੁਖਵੰਤ ਕੌਰ ਸਿੱਧੂ ਨੇ ਬਾਕੀ ਲੇਡੀਜ ਨਾਲ ਰਲ ਕੇ ਪੰਜਾਬੀ ਕਲਚਰ ਦੀਆਂ ਵਖ ਵਖ ਵੰਨਗੀਆਂ ਦੇ ਗੀਤਾਂ ਦੀਆਂ ਫੁਆਰਾਂ ਵਖੇਰਨੀਆਂ ਸ਼ੁਰੂ ਕਰ ਦਿੱਤੀਆਂ। ਖੁੱਭ ਕੇ ਗੀਤਾਂ ਦਾ ਅਨੰਦ ਮਾਣ ਰਹੇ ਸੀਨੀਅਰਜ ਨੂੰ ਡੇਢ ਘੰਟੇ ਦੇ ਸਮੇਂ ਦੇ ਸਫਰ ਦੇ ਮੁੱਕ ਜਾਣ ਦਾ ਪਤਾ ਹੀ ਨਾ ਲੱਗਿਆ!ਓਸ਼ਵਾ ਵੈਲੀ ਦੇ ਬੋਟੈਨੀਕਲ ਗਾਰਡਨ ਵਿੱਚ ਦੋ ਦਿਨਾਂ ਤੋਂ ਚਲ ਰਹੇ ਪੈਨੀ ਫੈਸਟੀਵਲ ਦਾ ਅਜ ਆਖਰੀ ਦਿਨ ਸੀ।ਵਖ ਵਖ ਕਮਿਊਨੀਟੀਜ ਦੇ ਕੁਦਰਤ ਨੂੰ ਪਿਆਰ ਕਰਨ ਵਾਲੇ ਤੇ ਮਾਨਣ ਵਾਲੇ ਦਰਸ਼ਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ, ਜੋ ਵਖ ਵਖ ਸਟਾਲਾਂ ਤੇ ਹੱਥਾਂ ਨਾਲ ਬਈਆਂ ਸੋਹਣੀਆਂ ਕਿਰਤਾਂ ਨੂੰ ਵੇਖ ਕੇ ਕਾਰੀਗਰਾਂ ਦੀ ਸਕਿੱਲ ਦੇ ਬਾਰੇ ਬਾਰੇ ਜਾ ਰਹੇ ਸਨ।ਫਲਾਵਰ ਸ਼ੋਅ ਸਾਰੇ ਸੈਲਾਨੀਆ ਦੀ ਖਿੱਚ ਦਾ ਖਾਸ ਕੇਂਦਰ ਸੀ ਜੋ ਉਹਨਾਂ ਨੂੰ ਕੁਦਰਤ ਦੇ ਹੋਰ ਨੇੜੇ ਕਰੀ ਜਾ ਰਿਹਾ ਸੀ।ਵੱਖ ਵੱਖ ਮਨਪਸੰਦ ਗਰੁਪਾਂ ਵਿੱਚ ਵੰਡੇ ਜਾ ਚੁੱਕੇ ਰੋਬਰਟ ਪੋਸਟ ਵਾਲੇ, ਨਿਸਚਿਤ ਕੀਤੇ ਗਏ ਲੰਚ ਦੇ ਸਮੇ ਤੇ ਇਕ ਸੋਹਣੇ ਬਣੇ ਹੋਏ ਗੁਜੀਬੋ ਹੇਠ ਇਕੱਠੇ ਹੋ ਗਏ। ਪ੍ਰਬੰਧਕਾਂ ਵਲੋਂ ਛੋਲੇ ਪੂਰੀਆਂ ਤੇ ਪ੍ਰਸ਼ਾਦ ਦੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ।ਜਿਸਦਾ ਰੋਬਰਟ ਪੋਸਟ ਵਾਲਿਆ ਤੇ ਮੇਲੇ ਤੇ ਆਈਆਂ ਹੋਈਆਂ ਬਰੈਂਪਟਨ ਦੀਆ ਹੋਰ ਕਲੱਬਾਂ ਦੇ ਮੈਂਬਰਾਂ ਨੇ ਖੂਬ ਅਨੰਦ ਮਾਇਆ ਤੇ ਪ੍ਰਬੰਧਕਾਂ ਦਾ ਸਵਾਦੀ ਫੂਡ ਲਈ ਧੰਨਵਾਦ ਕੀਤਾ। ਇਕ ਪਾਸੇ ਸਟੇਜ ਮਿਊਜ਼ਿਕ ਕਨਸਰਟ ਚਲ ਰਿਹਾ ਸੀ।ਇਸ ਡਾਨਸ ਵਿੱਚ ਨਿਪੁੰਨ ਰੋਬਰਟ ਪੋਸਟ ਕਲੱਬ ਦੀਆਂ ਲੇਡੀਜ ਮੈਂਬਰਾਂ ਨੇ ਹਿਸਾ ਲਿਆ ਤੇ ਸਾਰੇ ਕਮਿਊਨੀਟੀਜ ਦੇ ਹਾਜ਼ਰ ਦਰਸ਼ਕਾ ਤੋਂ ਪ੍ਰਸੰਸਾ ਖੱਟੀ ਤੇ ਸਨਮਾਨ ਪ੍ਰਾਪਤ ਵੀ ਕੀਤਾ।ਹੁਣ ਅਸਮਾਨ ਵਿਚ ਤਾਰੀਆਂ ਲਾ ਰਹੀ ਇਕ ਛੋਟੀ ਜਿਹੀ ਬਦਲੀ ਨੇ ਸੂਰਜ ਦੇ ਸਾਹਮਣੇ ਆ ਕੇ ਇਸਦੀਆਂ ਤਪਸ਼ੀ ਕਿਰਨਾਂ ਨੂੰ ਆਪਣੇ ਪਿੰਡੇ ਤੇ ਸਹਿ ਕੇ ਮੌਸਮ ਨੂੰ ਹੋਰ ਵੀ ਸੁਹਵਣਾ ਬਣ ਦਿੱਤਾ।ਚਾਰੇ ਪਾਸੇ ਹਵਾ ਨਾਲ ਝੂਲਦੇ ਸਦੀਆਂ ਪੁਰਾਣੇ ਰੁੱਖਾਂ ਦੇ ਝੁੰਡ ਤੇ ਉਨਾਂ ਵਿਚਕਾਰ ਦੀ ਵਲ ਪਾਉਂਦੀ ਤੇ ਮਿੱਠਾ ਜਿਹਾ ਸੰਗੀਤ ਸੁਣਾਉਂਦੀ ਜਾਂਦੀ, ਬਰਫ ਵਾਂਗ ਸਫੈਦ ਸ਼ੁੱਧ ਪਾਈ ਦੇ ਚਸ਼ਮੇ ਵਰਗੀ ਛੋਟੀ ਜਿਹੀ ਵਗਦੇ ਪਾਣੀ ਦੀ ਇਕ ਲਕੀਰ, ਅਖਾਂ ਬੰਦ ਕਰੀ ਕੋਲ ਬੈਠੇ ਕੁਦਰਤ ਪ੍ਰੇਮੀਆਂ ਨੂੰ ਮਦਹੋਸ਼ ਕਰੀ ਜਾ ਰਹੀ ਸੀ। ਹੁਣ ਨਿਸਚਿਤ ਕੀਤਾ
ਵਾਪਸੀ ਦਾ ਸਮਾਂ ਹੋ ਗਿਆ ਸੀ।ਪਰ ਕਿਸੇ ਦਾ ਵੀ ਇਸ ਕੁਦਰਤ ਦੇ ਸੁਹੱਪਣ ਵਾਲੀ, ਓਸ਼ਵਾ ਦੀ ਇਸ ਧਰਤੀ, ਤੇ ਸਵਰਗ ਦੀ ਤਰਾਂ ਬਈ ਇਸ ਘਾਟੀ ਤੋਂ ਜਾਣ ਨੂੰ ਜੀ ਨਹੀ ਨਹੀ ਕਰਦਾ ਸੀ।ਵਾਪਸੀ ਤੇ ਬਸ ਵਿੱਚ ਬੈਠੇ ਸਾਰੇ ਸੀਨੀਅਰਜ ਪ੍ਰਬੰਧਕਾ ਦਾ ਇਸ ਨਵੇਕਲੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਟੂਰਿਸਟ ਸਪਾਟ ਦੇ ਟੂਰ ਲਈ ਬਾਰ ਬਾਰ ਧੰਨਵਾਦ ਕਰ ਰਹੇ ਸਨ।ਲੰਮੇ ਸਮੇਂ ਲਈ ਕੁਦਰਤੀ ਨਜਾਰਿਆ ਨਾਲ ਭਰਪੂਰ ਵਟੈਨੀਕਲ ਗਾਰਡਨ ਦੀ ਇਹ ਖੂਬਸੂਰਤੀ ਸੀਨੀਅਰਜ਼ ਦੇ ਚੇਤਿਆਂ ਵਿੱਚ ਵਸੀ ਰਹੇਗੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰਪੋਰੇਟ ਮਕਾਨ ਮਾਲਿਕਾਂ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ ਡਾਊਨਟਾਉਨ ਟੋਰਾਂਟੋ `ਚ ਕੀਤਾ ਮਾਰਚ ਗੋ ਟ੍ਰਾਂਜ਼ਿਟ ਵੱਲੋਂ ਟੋਰਾਂਟੋ ਪ੍ਰਾਈਡ ਪਰੇਡ 'ਚ ਸ਼ਾਮਿਲ ਹੋਣ ਦਾ ਸੱਦਾ ਬਰੈਂਪਟਨ ਸੀਨੀਅਰਜ਼ ਕਲੱਬ ਵੱਲੋਂ ਬੱਸ ਟੂਰ ਕੈਲੇਡੋਨੀਆ ਵਿੱਚ 2 ਵਾਹਨਾਂ ਦੀ ਟੱਕਰ `ਚ 1 ਦੀ ਮੌਤ, 2 ਜ਼ਖ਼ਮੀ ਓਂਟਾਰੀਓ ਪੁਲਿਸ ਨੇ ਡਾਰਕ-ਵੈੱਬ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼ ਲਿੰਕਨ ਐਮ. ਅਲੈਗਜ਼ੈਂਡਰ ਸੈਕੰਡਰੀ ਸਕੂਲ ਵਿਖੇ ਨਵੇਂ ਅਤਿ-ਆਧੁਨਿਕ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਾਫ਼ਲੇ ਵੱਲੋਂ ਮਈ ਮਹੀਨੇ ਦੀ ਮੀਟਿੰਗ ਦੌਰਾਨ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਈਟੋਬੀਕੋਕ ਵਿੱਚ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਜ਼ਖ਼ਮੀ ਕਵਾਰਥਾ ਲੇਕਸ ਕਿਸ਼ਤੀ ਹਾਦਸੇ ਵਿੱਚ 2 ਦੀ ਮੌਤ ਦੋ ਵਾਹਨਾਂ ਦੀ ਟੱਕਰ ਦੌਰਾਨ ਪੈਦਲ ਜਾ ਰਹੇ ਯਾਤਰੀਆਂ `ਤੇ ਚੜ੍ਹਿਆ ਵਾਹਨ, ਇੱਕ ਦੀ ਮੌਤ