Welcome to Canadian Punjabi Post
Follow us on

08

June 2025
ਬ੍ਰੈਕਿੰਗ ਖ਼ਬਰਾਂ :
ਟਰੰਪ ਨੇ ਫਿਰ ਕਿਹਾ: ਮੈਂ ਭਾਰਤ-ਪਾਕਿ ਯੁੱਧ ਰੋਕਿਆ, ਕਿਹਾ ਦੋਨਾਂ ਵਿਚਕਾਰ ਹੋ ਸਕਦਾ ਸੀ ਪ੍ਰਮਾਣੂ ਯੁੱਧਕੋਲੰਬੀਆ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਰਾਸ਼ਟਰਪਤੀ ਉਮੀਦਵਾਰ ਦੇ ਸਿਰ ਵਿੱਚ ਮਾਰੀ ਗੋਲੀ,ਹਾਲਤ ਗੰਭੀਰਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਜੀ-7 ਸੰਮੇਲਨ ਲਈ ਸੱਦਾ ਭੇਜਿਆਜਪਾਨ ਦਾ ਮੂਨ ਮਿਸ਼ਨ ਲਗਾਤਾਰ ਦੂਜੀ ਵਾਰ ਫੇਲ੍ਹ, ਆਈਸਪੇਸ ਦਾ ਰੈਜ਼ੀਲੈਂਸ ਲੈਂਡਰ ਚੰਦ 'ਤੇ ਹੋਇਆ ਕਰੈਸ਼ਕੈਨੇਡਾ 'ਚ ਨਵਾਂ ਇੰਮੀਗ੍ਰੇਸ਼ਨ ਬਿੱਲ ਪੇਸ਼, ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦੇਵੇਗਾ ਬਿੱਲ ਸੀ-2ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਦੇ ਸਭ ਤੋਂ ਉੱਚੇ ਪੁਲ ਦਾ ਕੀਤਾ ਉਦਘਾਟਨਹਾਈ ਪਾਰਕ ਦੇ ਜੰਗਲੀ ਖੇਤਰ ਵਿੱਚ 62 ਸਾਲਾ ਔਰਤ `ਤੇ ਜਿਨਸੀ ਹਮਲਾਅਪ੍ਰੈਲ ਵਿਚ ਕੈਨੇਡਾ ਦਾ ਮਾਲ ਵਪਾਰ ਘਾਟਾ 7.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ `ਤੇ ਪਹੁੰਚਿਆ
 
ਅੰਤਰਰਾਸ਼ਟਰੀ

ਟਰੰਪ ਨੇ ਫਿਰ ਕਿਹਾ: ਮੈਂ ਭਾਰਤ-ਪਾਕਿ ਯੁੱਧ ਰੋਕਿਆ, ਕਿਹਾ ਦੋਨਾਂ ਵਿਚਕਾਰ ਹੋ ਸਕਦਾ ਸੀ ਪ੍ਰਮਾਣੂ ਯੁੱਧ

June 07, 2025 11:45 PM

ਵਾਸਿ਼ੰਗਟਨ, 8 ਜੂਨ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵੀ ਯੁੱਧ ਰੋਕਿਆ। ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੇ ਦਖਲ ਨਾ ਦਿੱਤਾ ਹੁੰਦਾ, ਤਾਂ ਇਹ ਲੜਾਈ ਪ੍ਰਮਾਣੂ ਯੁੱਧ ਵਿੱਚ ਬਦਲ ਸਕਦੀ ਸੀ।
ਆਪਣੇ ਸਰਕਾਰੀ ਜਹਾਜ਼ ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਵਪਾਰ ਨੂੰ ਹਥਿਆਰ ਬਣਾ ਕੇ ਦੋਨਾਂ ਦੇਸ਼ਾਂ ਨੂੰ ਤੁਰੰਤ ਝੜਪਾਂ ਰੋਕਣ ਲਈ ਮਜਬੂਰ ਕੀਤਾ। ਟਰੰਪ ਨੇ ਹੁਣ ਤੱਕ ਇਸ ਮੁੱਦੇ 'ਤੇ 12 ਵਾਰ ਬਿਆਨ ਦਿੱਤੇ ਹਨ।
ਟਰੰਪ ਨੇ ਕਿਹਾ ਕਿ ਮੈਂ ਕੁਝ ਅਜਿਹਾ ਕੀਤਾ ਜਿਸ ਬਾਰੇ ਲੋਕ ਜਿ਼ਆਦਾ ਗੱਲ ਨਹੀਂ ਕਰਦੇ, ਅਤੇ ਮੈਂ ਵੀ ਜਿ਼ਆਦਾ ਨਹੀਂ ਬੋਲਦਾ। ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਵੱਡੀ ਸੰਭਾਵੀ ਪ੍ਰਮਾਣੂ ਸਮੱਸਿਆ ਦਾ ਹੱਲ ਕੱਢਿਆ। ਮੈਂ ਦੋਨਾਂ ਦੇਸ਼ਾਂ ਦੇ ਨੇਤਾਵਾਂ ਨਾਲ ਗੱਲ ਕੀਤੀ। ਦੋਵੇਂ ਦੇਸ਼ ਇੱਕ ਦੂਜੇ 'ਤੇ ਹਮਲਾ ਕਰਨ ਲਈ ਤਿਆਰ ਸਨ ਅਤੇ ਇਹ ਪ੍ਰਮਾਣੂ ਯੁੱਧ ਦੇ ਪੱਧਰ ਤੱਕ ਜਾ ਸਕਦਾ ਸੀ।
ਟਰੰਪ ਦੇ ਦਾਅਵੇ ਨੂੰ ਰੂਸ ਤੋਂ ਵੀ ਸਮਰਥਨ ਮਿਲਿਆ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਾਇਕ ਯੂਰੀ ਉਸਾਕੋਵ ਨੇ ਕਿਹਾ ਕਿ ਟਰੰਪ ਦੀ ਸਿੱਧੀ ਸ਼ਮੂਲੀਅਤ ਕਾਰਨ ਟਕਰਾਅ ਰੁਕ ਗਿਆ ਸੀ। ਉਨ੍ਹਾਂ ਕਿਹਾ ਕਿ ਟਰੰਪ ਅਤੇ ਪੁਤਿਨ ਵਿਚਕਾਰ ਹੋਈ ਫ਼ੋਨ ਕਾਲ ਵਿੱਚ ਵੀ ਇਸ ਮੁੱਦੇ 'ਤੇ ਚਰਚਾ ਹੋਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੋਲੰਬੀਆ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਰਾਸ਼ਟਰਪਤੀ ਉਮੀਦਵਾਰ ਦੇ ਸਿਰ ਵਿੱਚ ਮਾਰੀ ਗੋਲੀ,ਹਾਲਤ ਗੰਭੀਰ ਜਪਾਨ ਦਾ ਮੂਨ ਮਿਸ਼ਨ ਲਗਾਤਾਰ ਦੂਜੀ ਵਾਰ ਫੇਲ੍ਹ, ਆਈਸਪੇਸ ਦਾ ਰੈਜ਼ੀਲੈਂਸ ਲੈਂਡਰ ਚੰਦ 'ਤੇ ਹੋਇਆ ਕਰੈਸ਼ ਰੂਸ ਦਾ ਯੂਕਰੇਨ 'ਤੇ ਕਈ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ, 4 ਲੋਕਾਂ ਦੀ ਮੌਤ, 20 ਜ਼ਖਮੀ ਮਸਕ ਨੇ ਸਰਕਾਰ ਤੋਂ ਪਾਸੇ ਹੁੰਦੇ ਹੀ ਕਿਹਾ-ਟਰੰਪ ਨੂੰ ਅਹੁਦੇ ਤੋਂ ਹਟਾਓ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਛੇ ਮਹੀਨਿਆਂ ਲਈ ਲਾਈ ਰੋਕ ਯੂਕਰੇਨ ਦੇ ਸ਼ਹਿਰ ਪਿਰਲੁਕੀ ’ਤੇ ਰੂਸੀ ਡਰੋਨ ਹਮਲੇ `ਚ ਇੱਕ ਸਾਲ ਦੇ ਬੱਚੇ ਸਮੇਤ ਪੰਜ ਮੌਤਾਂ ਅਮਰੀਕਾ ਵਿੱਚ 12 ਦੇਸ਼ਾਂ ਦੇ ਲੋਕਾਂ ਦੇ ਪ੍ਰਵੇਸ਼ 'ਤੇ ਪਾਬੰਦੀ ਅਮਰੀਕਾ ਨੇ ਕਿਹਾ: ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ, ਗਾਜ਼ਾ ਵਿੱਚ ਜੰਗਬੰਦੀ ਪ੍ਰਸਤਾਵ `ਤੇ ਵੀਟੋ ਲਾਇਆ ਆਸਟਰੇਲੀਆ ’ਚ ਨਸ਼ਾ ਤਸਕਰੀ ਦੇ ਮਾਮਲੇ `ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਗ੍ਰਿਫ਼ਤਾਰ ਅਮਰੀਕਾ ਵਿੱਚ ਖ਼ਤਰਨਾਕ ਜੈਵਿਕ ਰੋਗਾਣੂ ਤਸਕਰੀ ਦੇ ਮਾਮਲੇ `ਚ ਇਕ ਔਰਤ ਗ੍ਰਿਫ਼ਤਾਰ