Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਅਪ੍ਰੈਲ ਵਿਚ ਕੈਨੇਡਾ ਦਾ ਮਾਲ ਵਪਾਰ ਘਾਟਾ 7.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ `ਤੇ ਪਹੁੰਚਿਆ

June 06, 2025 04:47 AM

ਓਟਵਾ, 6 ਜੂਨ (ਪੋਸਟ ਬਿਊਰੋ): ਕੈਨੇਡਾ ਨੇ ਅਪ੍ਰੈਲ ਮਹੀਨੇ ਵਿੱਚ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ 7.1 ਬਿਲੀਅਨ ਡਾਲਰ ਦਾ ਮਾਲ ਵਪਾਰ ਘਾਟਾ ਦਰਜ ਕੀਤਾ। ਅਮਰੀਕੀ ਟੈਰਿਫ਼ਾਂ ਕਾਰਨ ਨਿਰਯਾਤ ਵਿੱਚ ਵੱਡੀ ਕਮੀ ਕਰਕੇ ਇਹ ਘਾਟਾ ਦਰਜ ਹੋਇਆ ਹੈ।
ਸਟੈਟਿਸਟਿਕਸ ਕੈਨੇਡਾ ਅਨੁਸਾਰ, ਮਾਰਚ ਵਿੱਚ ਇਹ ਘਾਟਾ 2.3 ਬਿਲੀਅਨ ਡਾਲਰ ਸੀ, ਜਿਸਦੇ ਮੁਕਾਬਲੇ ਅਪ੍ਰੈਲ ਵਿੱਚ ਇਹ ਕਾਫ਼ੀ ਵਧ ਗਿਆ।
ਅਪ੍ਰੈਲ ਦੌਰਾਨ ਕੁੱਲ ਨਿਰਯਾਤ ਵਿੱਚ 10.8% ਦੀ ਕਮੀ ਆਈ ਅਤੇ ਨਿਰਯਾਤ 60.4 ਬਿਲੀਅਨ 'ਤੇ ਆ ਗਿਆ। ਜੂਨ 2023 ਤੋਂ ਬਾਅਦ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ। ਵਾਹਨਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ਦੇ ਨਿਰਯਾਤ ਵਿੱਚ 17.4% ਦੀ ਕਮੀ ਆਈ।
ਉਪਭੋਗਤਾ ਸਮਾਨ ਦੇ ਨਿਰਯਾਤ ਵਿਚ 15.4% ਦੀ ਕਮੀ ਆਈ, ਜਦ ਕਿ ਊਰਜਾ ਉਤਪਾਦਾਂ ਦੇ ਨਿਰਯਾਤ ਵਿਚ 7.9% ਗਿਰਾਵਟ ਦਰਜ ਹੋਈ।
ਦੂਜੇ ਪਾਸੇ, ਕੁੱਲ ਆਯਾਤ ਵੀ 3.5% ਘਟ ਕੇ $67.6 ਬਿਲੀਅਨ ਰਿਹਾ। ਵਾਹਨਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ਦੇ ਆਯਾਤ ਵਿਚ 17.7% ਕਮੀ ਆਈ ਅਤੇ ਉਦਯੋਗਿਕ ਮਸ਼ੀਨਰੀ ਅਤੇ ਉਪਕਰਣਾਂ ਦਾ ਆਯਾਤ 9.5% ਘਟਿਆ ਦਰਜ ਹੋਇਆ।
ਕੈਨੇਡਾ ਨੇ ਅਪ੍ਰੈਲ ਵਿੱਚ ਅਮਰੀਕਾ ਨਾਲ 3.6 ਬਿਲੀਅਨ ਡਾਲਰ ਦਾ ਵਪਾਰਕ ਸਰਪਲਸ ਦਰਜ ਕੀਤਾ, ਜੋਕਿ ਇਸਦੇ ਸਭ ਤੋਂ ਵੱਡੇ ਵਪਾਰਕ ਭਾਈਚਾਲ ਨਾਲ ਦਸੰਬਰ 2020 ਤੋਂ ਬਾਅਦ ਦਾ ਸਭ ਤੋਂ ਛੋਟਾ ਵਪਾਰਕ ਸਰਪਲਸ ਹੈ। ਅਮਰੀਕਾ ਨੂੰ ਨਿਰਯਾਤ 15.7% ਘਟਿਆ ਅਤੇ ਅਮਰੀਕਾ ਤੋਂ ਆਯਾਤ 10.8% ਘਟਿਆ।
ਕੈਨੇਡਾ ਦਾ ਦੂਜੇ ਦੇਸ਼ਾਂ ਨਾਲ ਵਪਾਰਕ ਘਾਟਾ ਅਪ੍ਰੈਲ ਵਿੱਚ 10.7 ਬਿਲੀਅਨ ਡਾਲਰ ਰਿਹਾ, ਜੋਕਿ ਮਾਰਚ ਵਿਚ 9 ਬਿਲੀਅਨ ਡਾਲਰ ਸੀ।
ਅਮਰੀਕਾ ਨੂੰ ਛੱਡ ਕੇ ਕੈਨੇਡਾ ਦਾ ਹੋਰ ਦੇਸ਼ਾਂ ਨੂੰ ਨਿਰਯਾਤ 2.9% ਵਧ ਕੇ ਅਪ੍ਰੈਲ ਦੌਰਾਨ 18.3 ਬਿਲੀਅਨ ਡਾਲਰ ਦਰਜ ਹੋਇਆ, ਜਦ ਕਿ ਅਮਰੀਕਾ ਨੂੰ ਛੱਡ ਕੇ ਹੋਰ ਦੇਸ਼ਾਂ ਤੋਂ ਆਯਾਤ 8.3% ਵਧਿਆ ਅਤੇ ਰਿਕਾਰਡ 29 ਬਿਲੀਅਨ ਡਾਲਰ ਦਰਜ ਹੋਇਆ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਜੀ-7 ਸੰਮੇਲਨ ਲਈ ਸੱਦਾ ਭੇਜਿਆ ਕੈਨੇਡਾ 'ਚ ਨਵਾਂ ਇੰਮੀਗ੍ਰੇਸ਼ਨ ਬਿੱਲ ਪੇਸ਼, ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦੇਵੇਗਾ ਬਿੱਲ ਸੀ-2 ਪ੍ਰੀਮੀਅਰ ਸਮਿੱਥ ਨੇ ਐਡਮਿੰਟਨ ਆਇਲਰਜ਼ ਦੀ ਗੇਮ ਦੇਖਣ ਲਈ ਪ੍ਰਧਾਨ ਮੰਤਰੀ ਕਾਰਨੀ ਨੂੰ ਦਿੱਤਾ ਸੱਦਾ ਅਮਰੀਕੀਆਂ ਨਾਲ ਗੱਲਬਾਤ ਵਿੱਚ ਹੋਈ ਹੈ ਪ੍ਰਗਤੀ : ਸਮਿਥ ਰੈਸਟੋਰੈਂਟਾਂ ਤੋਂ ਜ਼ਬਰਨ ਵਸੂਲੀ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, 13 ਸ਼ੱਕੀ ਗ੍ਰਿਫ਼ਤਾਰ ਕਿਊਬੈਕ ਪੁਲਿਸ ਨੇ ਗ੍ਰੇਨਵਿਲ-ਸੁਰ-ਲਾ-ਰੂਜ ਵਿੱਚ ਲਾਪਤਾ ਰਾਫਟਰ ਦੀ ਭਾਲ ਕੀਤੀ ਸਸਪੈਂਡ ਓਟਵਾ ਪਬਲਿਕ ਸਕੂਲ ਟਰੱਸਟੀ ਡਾ. ਕਪਲਾਨ-ਮਿਰਥ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਕੈਂਬਰਿਜ `ਚ ਬਿਨ੍ਹਾਂ ਮਨਜ਼ੂਰੀ ਵਾਲੇ ਕਾਰ ਸੰਮੇਲਨ ਪ੍ਰਬੰਧਕਾਂ `ਤੇ ਲੱਗੇ ਕਈ ਉਲੰਘਣਾਵਾਂ ਦੇ ਦੋਸ਼ ਦੱਖਣੀ ਓਟਵਾ ਵਿੱਚ ਵਿਅਕਤੀ `ਤੇ ਲੱਗਾ ਔਰਤ ਦੇ ਸੈਕੰਡ ਡਿਗਰੀ ਕਤਲ ਦਾ ਦੋਸ਼ ਪ੍ਰੀਮੀਅਰਜ਼ ਨੇ ਪ੍ਰਧਾਨ ਮੰਤਰੀ ਕਾਰਨੀ ਨਾਲ ਰਾਸ਼ਟਰ ਨਿਰਮਾਣ ਦੇ ਪ੍ਰਾਜੈਕਟਾਂ `ਤੇ ਕੀਤੀ ਚਰਚਾ