Welcome to Canadian Punjabi Post
Follow us on

19

June 2025
 
ਕੈਨੇਡਾ

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਜੀ-7 ਸੰਮੇਲਨ ਲਈ ਸੱਦਾ ਭੇਜਿਆ

June 06, 2025 10:14 AM

ਨਵੀਂ ਦਿੱਲੀ, 6 ਜੂਨ (ਪੋਸਟ ਬਿਊਰੋ): ਕੈਨੇਡਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕਰਕੇ ਸੰਮੇਲਨ ਲਈ ਸੱਦਾ ਦਿੱਤਾ ਹੈ। ਨਰਿੰਦਰ ਮੋਦੀ ਨੇ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

  
ਮੋਦੀ ਨੇ ਸੱਦਾ ਦੇਣ ਲਈ ਕਾਰਨੀ ਦਾ ਧੰਨਵਾਦ ਕੀਤਾ ਅਤੇ ਕੈਨੇਡੀਅਨ ਚੋਣਾਂ ਜਿੱਤਣ 'ਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੰਮੇਲਨ ਵਿੱਚ ਕਾਰਨੀ ਨੂੰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਹ ਸੰਮੇਲਨ 15 ਤੋਂ 17 ਜੂਨ ਤੱਕ ਕੈਨੇਡਾ ਦੇ ਅਲਬਰਟਾ ਸੂਬੇ ਦੇ ਕਨਾਨਾਸਕਿਸ ਵਿੱਚ ਹੋਵੇਗਾ। ਭਾਰਤ ਨੂੰ ਇਹ ਸੱਦਾ ਸੰਮੇਲਨ ਸ਼ੁਰੂ ਹੋਣ ਤੋਂ ਸਿਰਫ਼ 8 ਦਿਨ ਪਹਿਲਾਂ ਮਿਲਿਆ ਹੈ।
ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਇਸ ਸੰਮੇਲਨ ਲਈ ਭਾਰਤ ਨੂੰ ਸੱਦਾ ਨਹੀਂ ਭੇਜ ਰਿਹਾ ਹੈ। ਇਸ ਦੇ ਪਿੱਛੇ ਦਾ ਕਾਰਨ ਦੋਨਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਮੰਨਿਆ ਜਾ ਰਿਹਾ ਸੀ। ਭਾਰਤ 2019 ਤੋਂ ਇਸ ਸੰਮੇਲਨ ਵਿੱਚ ਮਹਿਮਾਨ ਵਜੋਂ ਹਿੱਸਾ ਲੈ ਰਿਹਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੂਰਬੀ-ਐਂਡ ਡਕੈਤੀ ਦੇ 2 ਸ਼ੱਕੀਆਂ ਦੀ ਭਾਲ ਕਰ ਰਹੀ ਓਟਵਾ ਪੁਲਿਸ ਓਟਵਾ ਏਅਰਪੋਰਟ ਅਥਾਰਟੀ ਨੇ ਰਿਵਰਸਾਈਡ ਡਰਾਈਵ 'ਤੇ ਪ੍ਰਸਤਾਵਿਤ ਰਿਹਾਇਸ਼ੀ ਵਿਕਾਸ ਦਾ ਕੀਤਾ ਵਿਰੋਧ 4 ਦਿਨਾਂ ਦੀ ਖੋਜ ਮਗਰੋਂ ਤਿੰਨ ਸਾਲਾ ਬੱਚੀ ਜਿ਼ੰਦਾ ਅਤੇ ਤੰਦਰੁਸਤ ਮਿਲੀ ਡ੍ਰੇਟਨ ਵੈਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ `ਚ ਤਿੰਨ 'ਤੇ ਲੱਗੇ ਦੋਸ਼ ਰਿਡੋ ਨਦੀ ਵਿੱਚ ਤੈਰਦੇ ਸਮੇਂ ਇੱਕ ਨੌਜਵਾਨ ਡੁੱਬਿਆ, ਮੌਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G7 ਸੰਮੇਲਨ ਵਿੱਚ ਕਿਹਾ- ਭਾਰਤ-ਕੈਨੇਡਾ ਸਬੰਧ ਬਹੁਤ ਮਹੱਤਵਪੂਰਨ ਇਸਾਬੇਲ ਸਕਾਲਸਕੀ ਬਣੇ ਆਸਗੁਡ ਦੀ ਨਵੇਂ ਸਿਟੀ ਕੌਂਸਲਰ ਜੀ7 ਸੰਮੇਲਨ ਦੌਰਾਨ ਅਮਰੀਕਾ ਅਤੇ ਬ੍ਰਿਟੇਨ ਵਿਚਕਾਰ ਵਪਾਰ ਸਮਝੌਤਾ, ਟਰੰਪ ਨੇ ਯੂਕੇ ਏਅਰੋਸਪੇਸ 'ਤੇ ਟੈਰਿਫ ਨੂੰ ਪੂਰੀ ਤਰ੍ਹਾਂ ਹਟਾਇਆ G7 ਸੰਮੇਲਨ ਲਈ ਕੈਨੇਡਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਰਥਨਾ ਸਮਾਗਮ `ਚ ਨਫ਼ਰਤੀ ਹਿੰਸਾ ਖ਼ਤਮ ਕਰਨ ਦਾ ਦਿੱਤਾ ਸੱਦਾ