-ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਕਲੱਬ ਵਲੋਂ ਦਿੱਤੇ ਵਿਸ਼ੇਸ਼ ਸਦੇ ਤੇ ਹੋਏ ਸ਼ਾਮਲ
ਬਰੈਂਪਟਨ, 21 ਮਈ (ਪੋਸਟ ਬਿਊਰੋ): ਸੀਨੀਅਰਜ਼ ਬਲੈਕ ਓਕ ਕਲੱਬ (ਰਜਿ:) ਬਰੈਪਟਨ ਵਲੋਂ ਬਲਿਉ ਓਕ ਪਾਰਕ ਵਿਖੇ 17 ਮਈ 2025 (ਸਨੀਚਰਵਾਰ) ਨੂੰ ਕਲੱਬ ਦੇ ਪ੍ਰਧਾਨ ਸ਼੍ਰੀ ਪਰਮਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਵਿਸਾਖੀ ਦਿਹਾੜੇ ਨੂੰ ਸਮਰਪਿਤ ਸਮਾਰੋਹ ਅਯੋਜ਼ਤ ਕੀਤਾ ਗਿਆ। ਇਸ ਸਮਾਰੋਹ ਵਿਚ ਕਲੱਬ ਦੇ ਅਹੁਦੇਦਾਰਾਂ, ਮੈਬਰਾਂ ਤੋਂ ਇਲਾਵਾ ਵਿਸ਼ੇਸ਼ ਸੱਦੇ ਤੇ ਪਹੁੰਚੇ ਵੱਡੀ ਗਿਣਤੀ ਮਹਿਮਾਨਾਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਅਨੰਦ ਮਾਣਿਆਂ।
ਸਟੇਜ਼ ਸੰਚਾਲਣ ਦੀ ਜਿਮੇਵਾਰੀ ਕਲੱਬ ਦੇ ਜਨਰਲ ਸਕੱਤਰ ਜਸਵੰਤ ਸਿੰਘ ਧਾਲੀਵਾਲ ਵਲੋਂ ਨਿਭਾਈ ਗਈ । ਉਨਾਂ ਵਲੋਂ ਮੰਚ ਤੇ ਉਪਸਥਿਤ ਹਾਜ਼ਰੀਨ ਅਤੇ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਸਜ਼ਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਸਾਖੀ ਅਤੇ ਖਾਲਸਾ ਸਾਜਨਾਂ ਦਿਵਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਫੈਸਰ ਹਰਨੇਕ ਸਿੰਘ ਗਿੱਲ ਵਲੋਂ ਵਿਸਾਖੀ ਦਿਹਾੜੇ ਦੀ ਮਹਾਨਤਾ ਬਾਰੇ ਵਰਨਣ ਕੀਤਾ ਅਤੇ ਦਸਿਆ ਕਿ ਵਿਸਾਖੀ ਦਿਹਾੜੇ ਤੇ ਸਿਖ ਪੰਥ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1699 ਇਸ਼ਵੀ ਨੂੰ ਖੰਡੇ ਬਾਟੇ ਦਾ ਅਮ੍ਰਿਤ ਛਕਾ ਕੇ ਖਾਲਸੇ ਦੀ ਸਿਰਜ਼ਨਾਂ ਕੀਤੀ ਗਈ ਸੀ। ਇਸ ਲਈ ਸਿੱਖ ਜਗਤ ਵਿੱਚ ਇਸ ਦਿਹਾੜੇ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਦਿਹਾੜਾ ਹਾੜੀ ਦੀਆਂ ਫਸਲਾਂ ਪੱਕਣ ਨਾਲ ਵੀ ਜੁੜਿਆ ਹੋੲਆ ਹੈ ਅਤੇ ਭਾਰਤ ਦੇਸ਼ ਦੇ ਵੱਖ ਵੱਖ ਰਾਜ਼ਾਂ ਵਿਚ ਵੱਖ ਵੱਖ ਕੌਮਾਂ ਦੇ ਲੋਕ ਇਸ ਦਿਹਾੜੇ ਨੂੰ ਆਪਣੇ ਤੌਰ ਤੇ ਮਨਾਂਉਂਦੇ ਹਨ। ਇਸ ਮੌਕੇ ਕਲੱਬ ਦੇ ਡਾਇਰੈਕਟਰ ਸ਼੍ਰੀ ਸੁਰਿੰਦਰ ਸਿੰਘ ਜੱਸਲ ਵਲੋਂ ਸਿੱਖ ਫਲਸਫਲੇ ਨਾਲ ਸਬੰਧਤ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਬਰੈਂਪਟਨ ਦੇ ਡਿਪਟੀ ਮੇਅਰ ਸ਼੍ਰੀ ਹਰਕੀਰਤ ਸਿੰਘ ਅਤੇ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਕਲੱਬ ਵਲੋਂ ਦਿੱਤੇ ਵਿਸ਼ੇਸ਼ ਸਦੇ ਤੇ ਸ਼ਾਮਲ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ।ਕਲੱਬ ਦੇ ਸਰਪਰਸਤ ਸ਼੍ਰੀ ਆਤਮਾਂ ਸਿੰਘ ਬਰਾੜ, ਅਤੇ ਪ੍ਰਧਾਨ ਪਰਮਜੀਤ ਸਿੰਘ ਬਰਾੜ ਵਲੋਂ ਕੋਮਉਨਿਟੀ ਨੂੰ ਪੇਸ਼ ਮੁਸ਼ਕਲਾਂ ਅਤੇ ਮਸਲਿਆਂ ਬਾਰੇ ਜਿਕਰ ਕੀਤਾ ਜਿਹਨਾਂ ਬਾਰੇ ਡਿਪਟੀ ਮੇਅਰ ਹਰਕੀਰਤ ਜੀ ਅਤੇ ਕੌਸਲਰ ਤੂਰ ਵਲੋਂ ਜਲਦੀ ਹੱਲ ਕਰਨ ਅਤੇ ਕਲੱਬ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸ਼੍ਰੀ ਗਰਾਹਮ ਗਰੇਗਰ ਐਮਪੀਪੀ ਜੀ ਵਲੋਂ ਵਿਸ਼ੇਸ਼ ਤੌਰ ਤੇ ਭੇਜਿਆ ਵਧਾਈ ਸੰਦੇਸ਼$ਸਨਮਾਨ ਚਿੰਨ ਸੀਨੀਅਰ ਆਗੂ ਸ਼੍ਰੀ ਜੋਤੰਿਦਰ ਸਿੰਘ ਸੋਢੀ ਵਲੋਂ ਕਲੱਬ ਦੇ ਪ੍ਰਧਾਨ ਪ੍ਰਧਾਨ ਪਰਮਜੀਤ ਸਿੰਘ ਬਰਾੜ, ਸੀਮੀਤ ਪ੍ਰਧਾਨ ਪ੍ਰਿਥੀ ਸਿੰਘ ਮਾਨ, ਡਾਇਰੈਕਟਰ ਨਿਰਮਲ ਸਿੰਘ ਤੂਰ ਅਤੇ ਹੋਰਨਾਂ ਨੂੰ ਭੇਟ ਕੀਤਾ। ਗੁਰਪ੍ਰੀਤ ਸਿੰਘ ਨਾਗਰਾ ਵਲੋਂ ਉਚੀ ਧੁੰਨ ਵਿਚ ਗੁਰਬਾਣੀ ਦੀ ਧਾਰਨਾ ਸੁਣਾ ਕੇ ਰੰਗ ਬੰਨਿਆਂ। ਸ਼੍ਰੀ ਹਾਕਮ ਸਿੰਘ ਧਾਲੀਵਾਲ, ਜਗੀਰ ਸਿੰਘ ਕਾਲਕਟ, ਕੁਲਵੰਤ ਸਿੰਘ ਸਮਰਾ, ਗੁਰਿੰਦਰ ਸਿੰਘ ਬਰਾੜ, ਮਹੇਸ਼ ਸੈਣੀ, ਬਲਤੇਜ਼ ਢਿਲੋਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਫੋਟੋਗ੍ਰਾਫੀ ਦੀ ਸੇਵਾ ਸ਼੍ਰੀ ਰਾਮ ਦਿਆਲ ਵਲੋਂ ਨਿਭਾਈ ਗਈ। ਅੰਤ ਵਿਚ ਕਲੱਬ ਦੇ ਪ੍ਰਧਾਨ ਸ਼੍ਰੀ ਪਰਮਜੀਤ ਸਿੰਘ ਬਰਾੜ ਨੇ ਸਭ ਨੂੰ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨਾਂ ਦਸਿਆ ਕਿ ਭਾਵੇਂ ਵੱਡੀ ਗਿਣਤੀ ਪੰਜਾਬੀ ਵੱਖ ਵੱਖ ਦੇਸ਼ਾਂ ਵਿਚ ਪ੍ਰਵਾਸ ਕਰ ਗਏ ਹਨ ਫਿਰ ਵੀ ਉਹ ਆਪਣੇ ਦੇਸ਼ ਅਤੇ ਰਾਜ਼ਾਂ ਦੀ ਮਿਟੀ ਦੇ ਮੋਹ ਨਾਲ ਜੁੜੇ ਹੋਏ ਹਨ ਅਤੇ ਆਪਣੇ ਇਤਹਾਸਕ ਦਿਹਾੜੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦੇ ਹਨ। ਪ੍ਰਬੰਧਕਾਂ ਵਲੋਂ ਹਾਜ਼ਰੀਨ ਵਾਸਤੇ ਚਾਹ, ਪਕੌੜੇ, ਮਠਿਆਈ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆ।