ਮਿਸੀਸਾਗਾ, 3 ਜੂਨ (ਪੋਸਟ ਬਿਊਰੋ) : ਮਿਸੀਸਾਗਾ ਦੇ ਮੈਟ੍ਰੋਲਿੰਕਸ ਰੇਲ ਸਾਂਭ-ਸੰਭਾਲ ਯਾਰਡ ਵਿੱਚ ਇੱਕ ਕੰਮ ਵਾਲੀ ਥਾਂ 'ਤੇ ਸੋਮਵਾਰ ਨੂੰ ਵਾਪਰੀ ਘਟਨਾ `ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸੂਬਾਈ ਆਵਾਜਾਈ ਏਜੰਸੀ ਨੇ ਕਿਹਾ ਕਿ ਹਾਦਸਾ 6211 ਗੋਰਵੇਅ ਡਾ. ਵਿਖੇ, ਜ਼ਹਾਵੀ ਵੇਅ ਦੇ ਨੇੜੇ, ਹਾਈਵੇਅ 427 ਦੇ ਪੱਛਮ ਵਿੱਚ ਵਾਪਰਿਆ। ਪੈਰਾਮੈਡਿਕਸ ਨੇ ਕਿਹਾ ਕਿ ਉਨ੍ਹਾਂ ਨੂੰ ਰੇਲ ਯਾਰਡ ‘ਚ ਹੋਏ ਹਾਦਸੇ ਦੀ ਸੂਚਨਾ ਮਿਲੀ ਸੀ। ਕਿਰਤ, ਇਮੀਗ੍ਰੇਸ਼ਨ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਜਾਂਚ ਲਈ ਇੱਕ ਇੰਸਪੈਕਟਰ ਨੂੰ ਨਿਯੁਕਤ ਕੀਤਾ ਹੈ।