Welcome to Canadian Punjabi Post
Follow us on

05

June 2025
 
ਟੋਰਾਂਟੋ/ਜੀਟੀਏ

ਹਰਜੀਤ ਢੱਡਾ ਕਤਲ ਮਾਮਲੇ `ਚ ਬੀ.ਸੀ. ਦੇ 2 ਭਾਰਤੀ ਮੂਲ ਦੇ ਵਿਅਕਤੀਆਂ 'ਤੇ ਲੱਗਾ ਫਸਟ-ਡਿਗਰੀ ਕਤਲ ਦਾ ਦੋਸ਼

June 04, 2025 04:33 AM

ਮਿਸੀਸਾਗਾ, 4 ਜੂਨ (ਪੋਸਟ ਬਿਊਰੋ): ਪਿਛਲੇ ਮਹੀਨੇ ਮਿਸੀਸਾਗਾ ਵਿੱਚ ਹੋਏ ਇੱਕ ਕਤਲ ਦੇ ਸਬੰਧ ਵਿੱਚ ਪੀਲ ਰੀਜਨਲ ਪੁਲਿਸ ਨੇ ਬੀ.ਸੀ. ਦੇ ਦੋ ਵਿਅਕਤੀਆਂ 'ਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਾਇਆ ਹੈ। ਘਟਨਾ 14 ਮਈ ਨੂੰ ਸਵੇਰੇ ਕਰੀਬ 11:49 ਵਜੇ, ਟ੍ਰੈਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਦੇ ਨੇੜੇ ਇੱਕ ਪਾਰਕਿੰਗ ਵਿੱਚ ਵਾਪਰੀ, ਜੋ ਕਿ ਬ੍ਰਾਮਾਲੀਆ ਅਤੇ ਡਿਕਸੀ ਸੜਕਾਂ ਦੇ ਵਿਚਕਾਰ ਡੇਰੀ ਰੋਡ ਈਸਟ ਦੇ ਉੱਤਰ ਵਿੱਚ ਹੈ। ਪੁਲਿਸ ਦਾ ਕਹਿਣਾ ਹੈ ਕਿ 51 ਸਾਲਾ ਬਰੈਂਪਟਨ ਨਿਵਾਸੀ ਹਰਜੀਤ ਢੱਡਾ ਨੂੰ ਇੱਕ ਸ਼ੱਕੀ ਨੇ ਸੰਪਰਕ ਕੀਤਾ ਅਤੇ ਕਈ ਵਾਰ ਗੋਲੀ ਮਾਰੀ। ਬਾਅਦ ਵਿੱਚ ਉਸ ਨੂੰ ਹਸਪਤਾਲ ‘ਚ ਮ੍ਰਿਤ ਐਲਾਨ ਦਿੱਤਾ ਗਿਆ। ਸ਼ੱਕੀ ਇੱਕ ਚੋਰੀ ਹੋਈ 2018 ਬਲੈਕ ਡੌਜ ਚੈਲੇਂਜਰ ਵਿੱਚ ਭੱਜ ਗਏ, ਜਿਸਨੂੰ ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ ਬਰਾਮਦ ਕਰ ਲਿਆ ਗਿਆ ਸੀ। ਜਾਂਚ ਤੋਂ ਬਾਅਦ, ਹੋਮੀਸਾਈਡ ਬਿਊਰੋ ਨੇ ਦੋ ਸ਼ੱਕੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਡੈਲਟਾ, ਬੀ.ਸੀ. ਵਿੱਚ ਟਰੈਕ ਕੀਤਾ।
28 ਮਈ ਨੂੰ, ਪੀਲ ਪੁਲਿਸ ਨੇ ਡੈਲਟਾ ਪੁਲਿਸ ਵਿਭਾਗ, ਐਬਟਸਫੋਰਡ ਪੁਲਿਸ, ਸਰੀ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸਹਾਇਤਾ ਨਾਲ ਅਮਨ ਅਤੇ ਦਿਗਵਿਜੈ, ਜੋ ਕਿ ਦੋਵੇਂ ਡੈਲਟਾ, ਬੀ.ਸੀ. ਤੋਂ ਹਨ, ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ। ਦੋਨਾਂ `ਤੇ ਫਸਟ ਡਿਗਰੀ ਕਤਲ ਦਾ ਦੋਸ਼ ਲਾਇਆ ਗਿਆ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੁਲਿਸ ਨੇ ਟੋਅ ਟਰੱਕ ਟਰਫ ਵਾਰ ਨਾਲ ਜੁੜੀਆਂ 2 ਗੋਲੀਬਾਰੀ ਦੀਆਂ ਵੀਡੀਓਜ਼ ਕੀਤੀਆਂ ਜਾਰੀ ਮਰੀਨਲੈਂਡ ਦੇ ਇਸ ਗਰਮੀਆਂ ਖੁੱਲ੍ਹਣ ਦੀ ਸਥਿਤੀ ਸਪੱਸ਼ਟ ਨਹੀਂ ਟੀਪੀਏਆਰ ਕਲੱਬ ਬਰੈਂਪਟਨ ਦਾ ‘ਹੀਰਾ’ : ਤੇਜ਼-ਤਰਾਰ ਦੌੜਾਕ ਸੁਰਿੰਦਰ ਨਾਗਰਾ ਨਿਆਗਰਾ ਖੇਤਰ ਬੈਂਕ ਲੁੱਟਣ ਵਾਲੇ ਨਕਾਬਪੋਸ਼ ਸ਼ੱਕੀਆਂ ਦੀ ਪੁਲਿਸ ਕਰ ਰਹੀ ਹੈ ਭਾਲ ਲਾਰੈਂਸ ਹਾਈਟਸ ਵਿੱਚ ਗੋਲੀਬਾਰੀ `ਚ 1 ਦੀ ਮੌਤ, 5 ਜ਼ਖ਼ਮੀ ਮਿਸੀਸਾਗਾ ਦੇ ਮੈਟ੍ਰੋਲਿੰਕਸ ਰੇਲ ਯਾਰਡ ਵਿੱਚ ਹਾਦਸੇ ਤੋਂ ਬਾਅਦ 1 ਦੀ ਮੌਤ ਟੋਰਾਂਟੋ ਯੂਨੀਅਨ ਸਟੇਸ਼ਨ 'ਤੇ ਕਈ ਔਰਤਾਂ 'ਤੇ ਹਮਲੇ ਤੋਂ ਬਾਅਦ 23 ਸਾਲਾ ਵਿਅਕਤੀ ਕਾਬੂ ਟੋਰਾਂਟੋ ਵਿੱਚ ਮਿੱਟੀ ਦੀ ਢਿੱਗ ਡਿੱਗਣ ਨਾਲ 2 ਉਸਾਰੀ ਕਾਮੇ ਗਭੀਰ ਜ਼ਖ਼ਮੀ ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇ ਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰ