ਓਟਵਾ, 5 ਮਈ (ਪੋਸਟ ਬਿਊਰੋ): ਰਿਡੋ ਨਦੀ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਕਾਯੈਕਰ ਨੂੰ ਸਮਿਥ ਰੋਡ ਦੇ ਉੱਤਰ ਵਿੱਚ ਨਦੀ ਵਿੱਚ ਦੁਪਹਿਰ 1:30 ਵਜੇ ਦੇ ਕਰੀਬ ਲਾਸ਼ ਮਿਲੀ। ਅਜੇ ਤੱਕ ਵਿਅਕਤੀ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਵੀਕੈਂਡ ‘ਤੇ ਓਟਵਾ ਵਿੱਚ ਲਾਸ਼ ਮਿਲਣ ਦੀ ਇਹ ਦੂਜੀ ਘਟਨਾ ਹੈ। ਜਿਸ ਦੀ ਓਟਵਾ ਪੁਲਿਸ ਜਾਂਚ ਕਰ ਰਹੀ ਹੈ। ਮਾਮਲੇ ਵਿਚ ਹੋਰ ਵੇਰਵਿਆਂ ਦਾ ਖ਼ੁਲਾਸਾ ਪੁਲਿਸ ਵੱਲੋਂ ਹਾਲੇ ਨਹੀਂ ਕੀਤਾ ਗਿਆ ਹੈ। ਪੁਲਿਸ ਨੂੰ ਮੌਤ ਸ਼ੱਕੀ ਨਹੀਂ ਲੱਗਦੀ।