ਓਟਵਾ, 4 ਮਈ (ਪੋਸਟ ਬਿਊਰੋ): ਓਟਾਵਾ ਦੇ ਰੈਸਟੋਰੈਂਟ ਤੀਜੀ ਵਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰੈਸਟੋਰੈਂਟ ਮੋਅਜ਼ ਬਾਰਬੀਕਿਊ ਦੇ ਮਾਲਕ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸ਼ਨੀਵਾਰ ਸਵੇਰੇ ਰੈਸਟੋਰੈਂਟ ਵਿਚ ਚੋਰੀ ਦੀ ਸੂਚਨਾ ਮਿਲੀ। ਸੀਸੀਟੀਵੀ ਵੀਡੀਓ ਵਿੱਚ ਇੱਕ ਆਦਮੀ ਸਵੇਰੇ 4 ਵਜੇ ਦੇ ਕਰੀਬ ਇੱਕ ਖਿੜਕੀ ਤੋੜ ਕੇ ਰੈਸਟੋਰੈਂਟ ਵਿੱਚ ਜਾਂਦਾ ਦਿਖਾਈ ਦਿੰਦਾ ਹੈ। ਮਾਲਕ ਮੋਬੀਨ ਤਿੰਨ ਵਾਰ ਹੋਈਆਂ ਚੋਰੀਆਂ ਨਾਲ ਮੁਰੰਮਤ ਅਤੇ ਨੁਕਸਾਨ ਮਿਲਾ ਕੇ 20 ਹਜ਼ਾਰ ਡਾਲਰ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ।