Welcome to Canadian Punjabi Post
Follow us on

31

August 2025
ਬ੍ਰੈਕਿੰਗ ਖ਼ਬਰਾਂ :
ਰਾਕੇਸ਼ ਗੱਗੀ ਕਤਲ ਮਾਮਲਾ: ਪੰਜਾਬ ਪੁਲਿਸ ਨੇ ਖਰੜ ਤੋਂ ਸ਼ੂਟਰ ਕੀਤਾ ਗ੍ਰਿਫ਼ਤਾਰ, ਪਿਸਤੌਲ ਬਰਾਮਦ ਟਰੰਪ ਸਰਕਾਰ ਵੱਲੋਂ ਸਿ਼ਕਾਗੋ ਵਿੱਚ ਫੌਜ ਤਾਇਨਾਤ ਕਰਨ ਦੀ ਧਮਕੀਅਮਰੀਕਾ ਵਿੱਚ ਸੜਕ 'ਤੇ ਸਿੱਖ ਵਿਅਕਤੀ ਨੇ ਤਲਵਾਰ ਲਹਿਰਾਈ, ਪੁਲਿਸ ਨੇ ਮਾਰੀ ਗੋਲੀ, ਇਲਾਜ ਦੌਰਾਨ ਮੌਤਰੂਸੀ ਹਮਲੇ ਵਿੱਚ ਯੂਕਰੇਨ ਦਾ ਸਭ ਤੋਂ ਵੱਡਾ ਜਾਸੂਸੀ ਜਹਾਜ਼ ਡੁੱਬਿਆ, ਪਹਿਲੀ ਵਾਰ ਸਮੁੰਦਰੀ ਡਰੋਨ ਨਾਲ ਹਮਲਾਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਲਈ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਕੀਤਾ ਨਿਯੁਕਤਕਿਊਬੈਕ ਸਰਕਾਰ ਜਨਤਕ ਥਾਂਵਾਂ `ਤੇ ਪ੍ਰਾਰਥਨਾ ਕਰਨ ’ਤੇ ਪਾਬੰਦੀ ਲਗਾਉਣ ਦੀ ਕਰ ਰਹੀ ਤਿਆਰੀਹਾਈਵੇਅ 30 'ਤੇ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 2 ਦੀ ਮੌਤ, 4 ਜ਼ਖਮੀਕੈਲਗਰੀ ਦੀ ਮਹੋਗਨੀ ਝੀਲ ਵਿੱਚ ਦੋ ਵਿਅਕਤੀਆਂ ਦੀ ਡੁੱਬਣ ਨਾਲ ਮੌਤ
 
ਅੰਤਰਰਾਸ਼ਟਰੀ

ਬੰਗਲਾਦੇਸ਼ ਨੇ ਭੁਗਤਾਨ ਨਾ ਕੀਤਾ ਤਾਂ ਅਡਾਨੀ ਕੱਟ ਦੇਣਗੇ ਬਿਜਲੀ, 7,118 ਕਰੋੜ ਰੁਪਏ ਬਕਾਇਆ

November 04, 2024 07:22 AM

ਢਾਕਾ, 4 ਅਕਤੂਬਰ (ਪੋਸਟ ਬਿਊਰੋ): ਅਡਾਨੀ ਪਾਵਰ ਨੇ ਬੰਗਲਾਦੇਸ਼ ਨੂੰ ਬਿਜਲੀ ਦੇ ਬਕਾਇਆ ਬਿੱਲ ਦਾ ਭੁਗਤਾਨ ਕਰਨ ਲਈ ਚਾਰ ਦਿਨਾਂ ਦਾ ਸਮਾਂ ਦਿੱਤਾ ਹੈ। ਕੰਪਨੀ ਪਹਿਲਾਂ ਹੀ ਬੰਗਲਾਦੇਸ਼ ਦੀ ਬਿਜਲੀ ਸਪਲਾਈ ਅੱਧੀ ਕਰ ਚੁੱਕੀ ਹੈ। ਗਰੁੱਪ ਦੀ ਕੰਪਨੀ ਅਡਾਨੀ ਪਾਵਰ ਝਾਰਖੰਡ ਲਿਮਿਟਡ (ਏ.ਪੀ.ਜੇ.ਐੱਲ.) ਨੇ 846 ਮਿਲੀਅਨ ਡਾਲਰ (ਕਰੀਬ 7,118 ਕਰੋੜ ਰੁਪਏ) ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਇਹ ਕਦਮ ਚੁੱਕਿਆ ਹੈ।
ਬੰਗਲਾਦੇਸ਼ ਪਾਵਰ ਗਰਿੱਡ ਦੇ ਅੰਕੜਿਆਂ ਅਨੁਸਾਰ, ਏਪੀਜੇਐੱਲ ਨੇ ਵੀਰਵਾਰ ਰਾਤ ਤੋਂ ਬਿਜਲੀ ਸਪਲਾਈ ਵਿੱਚ ਇਹ ਕਟੌਤੀ ਕੀਤੀ ਹੈ। ਇਸ ਕਟੌਤੀ ਕਾਰਨ ਬੰਗਲਾਦੇਸ਼ ਨੂੰ ਇੱਕ ਰਾਤ ਵਿੱਚ 1600 ਮੈਗਾਵਾਟ ਤੋਂ ਵੱਧ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪਿਆ। 1,496 ਮੈਗਾਵਾਟ ਦਾ ਬੰਗਲਾਦੇਸ਼ੀ ਪਲਾਂਟ ਹੁਣ 700 ਮੈਗਾਵਾਟ 'ਤੇ ਕੰਮ ਕਰ ਰਿਹਾ ਹੈ।
ਬੰਗਲਾਦੇਸ਼ ਬਿਜਲੀ ਬੋਰਡ ਨੇ ਕਿਹਾ ਕਿ ਅਸੀਂ ਪੁਰਾਣੇ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਹੈ, ਪਰ ਜੁਲਾਈ ਤੋਂ, ਅਡਾਨੀ ਦੇ ਖਰਚੇ ਹਰ ਹਫ਼ਤੇ 22 ਮਿਲੀਅਨ ਡਾਲਰ ਤੋਂ ਵੱਧ ਹੋ ਗਏ ਹਨ। ਜਦੋਂਕਿ ਪੀਡੀਬੀ ਲਗਭਗ 18 ਮਿਲੀਅਨ ਡਾਲਰ ਦਾ ਭੁਗਤਾਨ ਕਰ ਰਿਹਾ ਹੈ, ਬਕਾਇਆ ਰਕਮ ਵਧ ਰਹੀ ਹੈ।
ਅਡਾਨੀ ਪਾਵਰ ਲਿਮਿਟਡ ਨੇ 10 ਅਪ੍ਰੈਲ 2023 ਤੋਂ ਆਪਣੇ ਪਾਵਰ ਪ੍ਰੋਜੈਕਟ ਰਾਹੀਂ ਬੰਗਲਾਦੇਸ਼ ਨੂੰ ਬਿਜਲੀ ਨਿਰਯਾਤ ਕਰਨਾ ਸ਼ੁਰੂ ਕੀਤਾ। 2017 ਵਿੱਚ, ਕੰਪਨੀ ਨੇ ਪਾਵਰ ਪਰਚੇਜ਼ ਐਗਰੀਮੈਂਟ ਤਹਿਤ 25 ਸਾਲਾਂ ਲਈ ਗੋਡਾ ਪਾਵਰ ਪਲਾਂਟ ਤੋਂ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕਰਨ ਲਈ ਇੱਕ ਸੌਦੇ 'ਤੇ ਹਸਤਾਖਰ ਕੀਤੇ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਸਰਕਾਰ ਵੱਲੋਂ ਸਿ਼ਕਾਗੋ ਵਿੱਚ ਫੌਜ ਤਾਇਨਾਤ ਕਰਨ ਦੀ ਧਮਕੀ ਅਮਰੀਕਾ ਵਿੱਚ ਸੜਕ 'ਤੇ ਸਿੱਖ ਵਿਅਕਤੀ ਨੇ ਤਲਵਾਰ ਲਹਿਰਾਈ, ਪੁਲਿਸ ਨੇ ਮਾਰੀ ਗੋਲੀ, ਇਲਾਜ ਦੌਰਾਨ ਮੌਤ ਰੂਸੀ ਹਮਲੇ ਵਿੱਚ ਯੂਕਰੇਨ ਦਾ ਸਭ ਤੋਂ ਵੱਡਾ ਜਾਸੂਸੀ ਜਹਾਜ਼ ਡੁੱਬਿਆ, ਪਹਿਲੀ ਵਾਰ ਸਮੁੰਦਰੀ ਡਰੋਨ ਨਾਲ ਹਮਲਾ ਮਿਨੀਸੋਟਾ ਦੇ ਇੱਕ ਕੈਥਲਿਕ ਸਕੂਲ ਦੇ ਚਰਚ ਵਿਚ ਚੱਲੀ ਗੋਲੀ, 2 ਬੱਚਿਆਂ ਦੀ ਮੌਤ, ਕਈ ਜ਼ਖ਼ਮੀ, ਹਮਲਾਵਰ ਵੀ ਹਲਾਕ ਵਾਸਿ਼ੰਗਟਨ ਡੀਸੀ ਵਿੱਚ ਕਤਲ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਦੀ ਕਰਾਂਗੇ ਮੰਗ : ਟਰੰਪ ਟੇਲਰ ਸਵਿਫਟ ਨੇ ਅਮਰੀਕੀ ਫੁੱਟਬਾਲਰ ਟ੍ਰੈਵਿਸ ਕੇਲਸ ਨਾਲ ਕੀਤੀ ਮੰਗਣੀ ਟਰੰਪ ਨੇ ਕਿਹਾ- ਮੈਨੂੰ ਚੀਨ ਦੇ ਵਿਦਿਆਰਥੀਆਂ ਦਾ ਅਮਰੀਕਾ ਆਉਣਾ ਪਸੰਦ ਅਮਰੀਕਾ ਨੇ ਭਾਰਤ 'ਤੇ 25 ਫੀਸਦੀ ਵਾਧੂ ਟੈਰਿਫ ਲਗਾਉਣ ਲਈ ਨੋਟਿਸ ਜਾਰੀ, 27 ਅਗਸਤ ਤੋਂ ਨਵੇਂ ਨਿਯਮ ਹੋਣਗੇ ਲਾਗੂ ਗਾਜ਼ਾ ਦੇ ਹਸਪਤਾਲ 'ਤੇ ਇਜ਼ਰਾਈਲ ਨੇ ਕੀਤਾ ਮਿਜ਼ਾਈਲ ਹਮਲਾ, 15 ਦੀ ਮੌਤ, ਮਰਨ ਵਾਲਿਆਂ `ਚ ਤਿੰਨ ਪੱਤਰਕਾਰ ਵੀ ਸ਼ਾਮਿਲ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸਿ਼ਪ ਦਾ 10ਵਾਂ ਪ੍ਰੀਖਣ ਮੁਲਤਵੀ, ਲਾਂਚਿੰਗ ਕੱਲ੍ਹ ਸਵੇਰ ਤੱਕ ਦੀ ਖ਼ਬਰ