Welcome to Canadian Punjabi Post
Follow us on

30

August 2025
ਬ੍ਰੈਕਿੰਗ ਖ਼ਬਰਾਂ :
ਰਾਕੇਸ਼ ਗੱਗੀ ਕਤਲ ਮਾਮਲਾ: ਪੰਜਾਬ ਪੁਲਿਸ ਨੇ ਖਰੜ ਤੋਂ ਸ਼ੂਟਰ ਕੀਤਾ ਗ੍ਰਿਫ਼ਤਾਰ, ਪਿਸਤੌਲ ਬਰਾਮਦ ਟਰੰਪ ਸਰਕਾਰ ਵੱਲੋਂ ਸਿ਼ਕਾਗੋ ਵਿੱਚ ਫੌਜ ਤਾਇਨਾਤ ਕਰਨ ਦੀ ਧਮਕੀਅਮਰੀਕਾ ਵਿੱਚ ਸੜਕ 'ਤੇ ਸਿੱਖ ਵਿਅਕਤੀ ਨੇ ਤਲਵਾਰ ਲਹਿਰਾਈ, ਪੁਲਿਸ ਨੇ ਮਾਰੀ ਗੋਲੀ, ਇਲਾਜ ਦੌਰਾਨ ਮੌਤਰੂਸੀ ਹਮਲੇ ਵਿੱਚ ਯੂਕਰੇਨ ਦਾ ਸਭ ਤੋਂ ਵੱਡਾ ਜਾਸੂਸੀ ਜਹਾਜ਼ ਡੁੱਬਿਆ, ਪਹਿਲੀ ਵਾਰ ਸਮੁੰਦਰੀ ਡਰੋਨ ਨਾਲ ਹਮਲਾਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਲਈ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਕੀਤਾ ਨਿਯੁਕਤਕਿਊਬੈਕ ਸਰਕਾਰ ਜਨਤਕ ਥਾਂਵਾਂ `ਤੇ ਪ੍ਰਾਰਥਨਾ ਕਰਨ ’ਤੇ ਪਾਬੰਦੀ ਲਗਾਉਣ ਦੀ ਕਰ ਰਹੀ ਤਿਆਰੀਹਾਈਵੇਅ 30 'ਤੇ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 2 ਦੀ ਮੌਤ, 4 ਜ਼ਖਮੀਕੈਲਗਰੀ ਦੀ ਮਹੋਗਨੀ ਝੀਲ ਵਿੱਚ ਦੋ ਵਿਅਕਤੀਆਂ ਦੀ ਡੁੱਬਣ ਨਾਲ ਮੌਤ
 
ਅੰਤਰਰਾਸ਼ਟਰੀ

ਪ੍ਰਬੋਵੋ ਸੁਬੀਆਂਤੋ ਨੇ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

October 20, 2024 10:51 PM

ਜਕਾਰਤਾ, 20 ਅਕਤੂਬਰ (ਪੋਸਟ ਬਿਊਰੋ): ਪ੍ਰਬੋਵੋ ਸੁਬੀਆਂਤੋ ਨੇ ਐਤਵਾਰ ਨੂੰ ਸਭ ਤੋਂ ਜਿ਼ਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕੀ। ਸਾਬਕਾ ਰੱਖਿਆ ਮੰਤਰੀ ਪ੍ਰਬੋਵੋ ਸੁਬੀਆਂਤੋ (73) ਨੇ ਦੂਜੇ ਦੇਸ਼ਾਂ ਤੋਂ ਸੱਦੇ ਗਏ ਸੰਸਦ ਮੈਂਬਰਾਂ ਅਤੇ ਪਤਵੰਤਿਆਂ ਦੇ ਸਾਹਮਣੇ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ’ਤੇ ਹੱਥ ਰੱਖ ਕੇ ਰਾਸ਼ਟਰਪਤੀ ਵਜੋਂ ਸਹੁੰ ਚੁਕੀ, ਜਿਸ ਤੋਂ ਬਾਅਦ ਸੜਕਾਂ ’ਤੇ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ’ਚ ਹੋਏ ਸਹੁੰ ਚੁੱਕ ਸਮਾਰੋਹ ’ਚ ਬਰਤਾਨੀਆਂ, ਫਰਾਂਸ, ਅਮਰੀਕਾ, ਸਾਊਦੀ ਅਰਬ, ਰੂਸ, ਦਖਣੀ ਕੋਰੀਆ, ਚੀਨ, ਆਸਟਰੇਲੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਸਮੇਤ 40 ਤੋਂ ਵੱਧ ਦੇਸ਼ਾਂ ਦੇ ਨੇਤਾ ਅਤੇ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ।
ਰਾਸ਼ਟਰਪਤੀ ਜੋਕੋ ਵਿਡੋਡੋ ਦੇ ਲੰਮੇ ਸਮੇਂ ਤੋਂ ਵਿਰੋਧੀ ਰਹੇ ਸੁਬੀਆਂਤੋ ਇਸ ਤੋਂ ਪਹਿਲਾਂ 2014 ਅਤੇ 2019 ਵਿਚ ਦੋ ਵਾਰ ਉਨ੍ਹਾਂ ਦੇ ਵਿਰੁਧ ਚੋਣ ਲੜ ਚੁਕੇ ਹਨ ਪਰ ਦੋਹਾਂ ਮੌਕਿਆਂ ’ਤੇ ਜੋਕੋ ਵਿਡੋਡੋ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿਤਾ ਸੀ। ਹਾਲਾਂਕਿ, ਵਿਡੋਡੋ ਨੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਸੁਬੀਆਂਤੋ ਨੂੰ ਰੱਖਿਆ ਮੁਖੀ ਨਿਯੁਕਤ ਕੀਤਾ।
ਸੁਬੀਆਂਤੋ ਦੇ ਨਾਲ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਜਿਬਰਾਨ ਰਾਕਾਬੁਮਿੰਗ ਰਾਕਾ (37) ਨੇ ਵੀ ਸਹੁੰ ਚੁਕੀ। ਉਹ ਸੁਰਕਾਰਤਾ ਦੇ ਮੇਅਰ ਰਹਿ ਚੁਕੇ ਹਨ। ਸੁਬੀਆਂਤੋ ਨੇ ਵਿਡੋਡੋ ਦੇ ਬੇਟੇ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ।
ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ, ਸੁਬੀਆਂਤੋ ਨੇ ਕਈ ਅਰਬ ਡਾਲਰ ਦੀ ਲਾਗਤ ਨਾਲ ਇਕ ਨਵੀਂ ਰਾਜਧਾਨੀ ਬਣਾਉਣ ਅਤੇ ਘਰੇਲੂ ਉਦਯੋਗ ਨੂੰ ਹੁਲਾਰਾ ਦੇਣ ਲਈ ਕੱਚੇ ਮਾਲ ਦੇ ਆਯਾਤ ਨੂੰ ਰੋਕਣ ਵਰਗੀਆਂ ਪ੍ਰਮੁੱਖ ਨੀਤੀਆਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਸਰਕਾਰ ਵੱਲੋਂ ਸਿ਼ਕਾਗੋ ਵਿੱਚ ਫੌਜ ਤਾਇਨਾਤ ਕਰਨ ਦੀ ਧਮਕੀ ਅਮਰੀਕਾ ਵਿੱਚ ਸੜਕ 'ਤੇ ਸਿੱਖ ਵਿਅਕਤੀ ਨੇ ਤਲਵਾਰ ਲਹਿਰਾਈ, ਪੁਲਿਸ ਨੇ ਮਾਰੀ ਗੋਲੀ, ਇਲਾਜ ਦੌਰਾਨ ਮੌਤ ਰੂਸੀ ਹਮਲੇ ਵਿੱਚ ਯੂਕਰੇਨ ਦਾ ਸਭ ਤੋਂ ਵੱਡਾ ਜਾਸੂਸੀ ਜਹਾਜ਼ ਡੁੱਬਿਆ, ਪਹਿਲੀ ਵਾਰ ਸਮੁੰਦਰੀ ਡਰੋਨ ਨਾਲ ਹਮਲਾ ਮਿਨੀਸੋਟਾ ਦੇ ਇੱਕ ਕੈਥਲਿਕ ਸਕੂਲ ਦੇ ਚਰਚ ਵਿਚ ਚੱਲੀ ਗੋਲੀ, 2 ਬੱਚਿਆਂ ਦੀ ਮੌਤ, ਕਈ ਜ਼ਖ਼ਮੀ, ਹਮਲਾਵਰ ਵੀ ਹਲਾਕ ਵਾਸਿ਼ੰਗਟਨ ਡੀਸੀ ਵਿੱਚ ਕਤਲ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਦੀ ਕਰਾਂਗੇ ਮੰਗ : ਟਰੰਪ ਟੇਲਰ ਸਵਿਫਟ ਨੇ ਅਮਰੀਕੀ ਫੁੱਟਬਾਲਰ ਟ੍ਰੈਵਿਸ ਕੇਲਸ ਨਾਲ ਕੀਤੀ ਮੰਗਣੀ ਟਰੰਪ ਨੇ ਕਿਹਾ- ਮੈਨੂੰ ਚੀਨ ਦੇ ਵਿਦਿਆਰਥੀਆਂ ਦਾ ਅਮਰੀਕਾ ਆਉਣਾ ਪਸੰਦ ਅਮਰੀਕਾ ਨੇ ਭਾਰਤ 'ਤੇ 25 ਫੀਸਦੀ ਵਾਧੂ ਟੈਰਿਫ ਲਗਾਉਣ ਲਈ ਨੋਟਿਸ ਜਾਰੀ, 27 ਅਗਸਤ ਤੋਂ ਨਵੇਂ ਨਿਯਮ ਹੋਣਗੇ ਲਾਗੂ ਗਾਜ਼ਾ ਦੇ ਹਸਪਤਾਲ 'ਤੇ ਇਜ਼ਰਾਈਲ ਨੇ ਕੀਤਾ ਮਿਜ਼ਾਈਲ ਹਮਲਾ, 15 ਦੀ ਮੌਤ, ਮਰਨ ਵਾਲਿਆਂ `ਚ ਤਿੰਨ ਪੱਤਰਕਾਰ ਵੀ ਸ਼ਾਮਿਲ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸਿ਼ਪ ਦਾ 10ਵਾਂ ਪ੍ਰੀਖਣ ਮੁਲਤਵੀ, ਲਾਂਚਿੰਗ ਕੱਲ੍ਹ ਸਵੇਰ ਤੱਕ ਦੀ ਖ਼ਬਰ