ਵਾਸਿ਼ੰਗਟਨ, 20 ਅਕਤੂਬਰ (ਪੋਸਟ ਬਿਊਰੋ): ਇੱਕ ਲੜਕੀ ਨੇ ਬਿਨ੍ਹਾਂ ਕਿਸੇ ਧੋਖੇਬਾਜ਼ੀ ਦੇ ਇੱਕ ਬਜ਼ੁਰਗ ਨਾਲ ਵਿਆਹ ਕਰਵਾ ਲਿਆ ਅਤੇ ਖੁਲਾਸਾ ਵੀ ਕੀਤਾ ਹੈ ਕਿ ਉਸ ਬਜ਼ੁਰਗ ਨੂੰ ਇਕ ਜਵਾਨ ਲੜਕੀ ਚਾਹੀਦੀ ਸੀ ਅਤੇ ਮੈਨੂੰ ਰੁਪਏ ਪੈਸੇ ਚਾਹੀਦੇ ਸਨ। ਇਸ ਲਈ ਇਕ ਦੂਜੇ ਦੀ ਜ਼ਰੂਰਤ ਨੂੰ ਪੂਰਾ ਕੀਤਾ ਅਤੇ ਅਸੀਂ ਦੋਵੇ ਖ਼ੁਸ਼ ਹਾਂ। ਦਰਅਸਲ ਇੱਕ 22 ਸਾਲਾ ਲੜਕੀ ਨੇ ਆਪਣੇ ਤੋਂ 50 ਸਾਲ ਵੱਡੇ ਵਿਅਕਤੀ ਨਾਲ ਵਿਆਹ ਕਰਵਾ ਲਿਆ। ਬਾਅਦ `ਚ ਕੁੜੀ ਨੇ ਸੋਸ਼ਲ ਮੀਡੀਆ `ਤੇ ਆਪਣੀ ਵਿਆਹੁਤਾ ਜਿ਼ੰਦਗੀ ਦੇ ਕਈ ਰਾਜ਼ ਖੋਲ੍ਹੇ।
ਲੜਕੀ ਨੇ ਆਪਣੇ ਪਤੀ ਕਾਰਨ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਦਾ ਪਰਦਾਫਾਸ਼ ਕੀਤਾ ਹੈ। ਜੋ ਉਸ ਤੋਂ 50 ਸਾਲ ਵੱਡਾ ਹੈ ਅਤੇ ਜਿਸ ਦੀ ਕੁੱਲ ਜਾਇਦਾਦ 70 ਮਿਲੀਅਨ ਡਾਲਰ ਹੈ। ਇੱਕ ਪੋਸਟ ਵਿੱਚ ਅਣਪਛਾਤੀ ਔਰਤ ਨੇ ਖੁਲਾਸਾ ਕੀਤਾ ਕਿ ਉਹ ਇੱਕ ਸ਼ਾਨਦਾਰ ਕੰਟਰੀ ਕਲੱਬ ਵਿੱਚ ਕੰਮ ਕਰਦੇ ਹੋਏ ਆਪਣੇ ਪਤੀ ਨੂੰ ਮਿਲੀ ਸੀ।
ਇੱਕ 22 ਸਾਲਾ ਅਮਰੀਕੀ ਲੜਕੀ ਨੇ ਰੈਡਿਟ `ਤੇ ਕਬੂਲ ਕੀਤਾ ਕਿ ਉਸ ਨੇ ‘ਪੈਸੇ ਲਈ ਵਿਆਹ’ ਕੀਤਾ ਸੀ। ਉਸ ਨੇ ਖੁਲਾਸਾ ਕੀਤਾ ਕਿ ਉਸ ਦੇ ਪਤੀ ਨੇ ਉਸ ਦੇ ਲਈ ਬਹੁਤ ਸਾਰੇ ਪੈਸਿਆਂ ਦਾ ਇੰਤਜ਼ਾਮ ਕੀਤਾ ਸੀ। ਜਿਸ ਵਿੱਚ ਉਸ ਨੂੰ ਉਸ ਦੇ ਸਾਰੇ ਫੰਡਾਂ ਤੱਕ ਪਹੁੰਚ ਮਿਲਦੀ ਹੈ। ਇਸ ਨਾਲ ਉਹ ਆਪਣੀ ਮਾਂ ਦੇ ਘਰ ਦਾ ਗੁਜ਼ਾਰਾ ਚਲਾਉਣ ਅਤੇ ਆਪਣੇ ਪਰਿਵਾਰ ਦੇ ਖਰਚਿਆਂ ਵਿੱਚ ਮਦਦ ਕਰਨ ਦੇ ਯੋਗ ਹੋ ਗਈ ਹੈ। ‘ਪਿਆਰ’ ਨਾ ਹੋਣ ਦੇ ਬਾਵਜੂਦ ਔਰਤ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ 70 ਸਾਲਾ ਪਤੀ ‘ਚੰਗੇ ਦੋਸਤ’ ਹਨ।
ਲੜਕੀ ਨੇ ਸਾਫ ਕਿਹਾ ਕਿ ‘ਮੈਂ ਪੈਸੇ ਲਈ ਵਿਆਹ ਕੀਤਾ।’ ਇੱਕ ਯੂਜ਼ਰ ਨੇ ਪੁੱਛਿਆ ਕਿ ਉਨ੍ਹਾਂ ਦਾ ਪਿਆਰ ਰਹਿਤ ਸਮਝੌਤਾ ਕਿਵੇਂ ਹੋਇਆ? ਇਸ `ਤੇ ਲੜਕੀ ਨੇ ਕਿਹਾ ਕਿ ਮੈਂ ਇਕ ਬਹੁਤ ਵਧੀਆ ਕੰਟਰੀ ਕਲੱਬ `ਚ ਕੰਮ ਕਰਦੀ ਸੀ ਅਤੇ ਉੱਥੇ ਮਹਿਮਾਨਾਂ ਨਾਲ ਲਗਾਤਾਰ ਫਲਰਟ ਕਰਦੀ ਸੀ। ਉਹ ਕਦੇ-ਕਦਾਈਂ ਉੱਥੇ ਆਉਂਦੇ ਸਨ ਅਤੇ ਉਨ੍ਹਾਂ ਨੂੰ ਮੇਰੀ ਦਿੱਖ ਪਸੰਦ ਸੀ, ਇਸ ਲਈ ਅਸੀਂ ਇੱਕ ਦੂਜੇ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਕਿਹਾ ਕਿ ਉਹ ਇੱਕ ਜਵਾਨ ਅਤੇ ਆਕਰਸ਼ਕ ਪਤਨੀ ਚਾਹੁੰਦਾ ਸੀ ਜੋ ਉਸ ਦੇ ਨਾਲ ਘੁੰਮਣ ਜਾਂਦੀ ਸੀ ਅਤੇ ਆਪਣੇ ਜਾਣਕਾਰਾਂ ਨੂੰ ਦਿਖਾਉਂਦੀ ਸੀ। ਮੈਂ ਉਸ ਲਈ ਇਹ ਕਰ ਕੇ ਖੁਸ਼ ਸੀ।