ਓਟਵਾ, 27 ਸਤੰਬਰ (ਪੋਸਟ ਬਿਊਰੋ): ਓਟਵਾ ਹਸਪਤਾਲ (TOH) ਵਿੱਚ ਮਰੀਜ਼ਾਂ, ਵਿਜਿ਼ਟਰਜ਼ ਅਤੇ ਕਰਮਚਾਰੀਆਂ ਲਈ ਪਾਰਕਿੰਗ ਦਰਾਂ ਮੰਗਲਵਾਰ ਤੋਂ ਵਧ ਜਾਣਗੀਆਂ।
ਕਰਮਚਾਰੀਆਂ ਨੂੰ ਭੇਜੇ ਗਏ ਮੀਮੋ ਵਿੱਚ ਦੱਸਿਆ ਗਿਆ ਹੈ ਕਿ ਮਰੀਜ਼ਾਂ ਅਤੇ ਵਿਜਿ਼ਟਰਜ਼ ਲਈ ਪਾਰਕਿੰਗ ਦਰਾਂ ਵਿੱਚ 3.9 ਫ਼ੀਸਦੀ ਦਾ ਵਾਧਾ ਹੋਵੇਗਾ, ਜਦੋਂਕਿ ਕਰਮਚਾਰੀਆਂ ਲਈ ਦਰਾਂ ਵਿੱਚ ਤਿੰਨ ਫ਼ੀਸਦੀ ਦੀ ਵਾਧਾ ਹੋਵੇਗਾ।
ਮੀਮੋ ਵਿੱਚ ਕਿਹਾ ਗਿਆ ਹੈ ਕਿ ਇਸ ਵਾਧੇ ਦਾ ਉਦੇਸ਼ ਕੈਪੀਟਲ ਪ੍ਰੋਜੈਕਟਸ ਦਾ ਸਮਰਥਨ ਕਰਨਾ ਹੈ।
ਮੌਜ਼ੂਦਾ ਦਰਾਂ ਵਿਜਿ਼ਟਰਜ਼ ਲਈ ਪਾਰਕਿੰਗ ਫੀਸ 30 ਮਿੰਟ ਲਈ 4.25 ਡਾਲਰ ਤੋਂ ਲੈ ਕੇ ਰੋਜ਼ਾਨਾ ਵੱਧ ਤੋਂ ਵੱਧ 15 ਡਾਲਰ ਤੱਕ ਹੈ।