-ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ 3 ਹੈਂਡਗੰਨ ਬਰਾਮਦ
ਟੋਰਾਂਟੋ, 9 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਖੇਤਰ ਵਿੱਚ ਚੱਲ ਰਹੇ ਇੱਕ ਡਰਗ ਤਸਕਰੀ ਨੈੱਟਵਰਕ ਦੀ ਮਹੀਨੀਆਂ ਤੱਕ ਚੱਲੀ ਜਾਂਚ ਦੇ ਨਤੀਜੇ ਵਜੋਂ 11 ਸੱਕੀਆਂ ਦੀ ਗ੍ਰਿਫ਼ਤਾਰੀ ਹੋਈ ਹੈ, ਜਿਨ੍ਹਾਂ `ਤੇ ਲਗਭਗ ਪੰਜ ਦਰਜਨ ਅਪਰਾਧਿਕ ਦੋਸ਼ ਹਨ।
ਸੋਮਵਾਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਹੈਲਟਨ ਰੀਜਨਲ ਪੁਲਿਸ ਸਰਵਿਸ (HRPS) ਨੇ ਪ੍ਰੋਜੈਕਟ ਕੈਟਫਿਸ਼ ਦੇ ਨਤੀਜਿਆਂ ਬਾਰੇ ਦੱਸਿਆ, ਜੋਕਿ ਹੈਲਡਿਮੈਂਡ ਕਾਊਂਟੀ ਨਾਲ ਇੱਕ ਸੰਯੁਕਤ ਜਾਂਚ ਦਾ ਯਤਨ ਹੈ।
HRPS ਨੇ ਕਿਹਾ ਕਿ ਦੋਨਾਂ ਪੁਲਿਸ ਬਲਾਂ ਨੇ ਮਈ ਵਿੱਚ ਡਰਗ ਤਸਕਰੀ ਗਰੋਹ ਦੀ ਜਾਂਚ ਸ਼ੁਰੂ ਕੀਤੀ, ਜੋ ਹੈਲਟਨ ਅਤੇ ਗਰੇਟਰ ਟੋਰਾਂਟੋ ਅਤੇ ਹੈਮਿਲਟਨ ਰੀਜਨ ਵਿਚ ਸਰਗਰਮ ਸੀ।
5 ਸਤੰਬਰ ਨੂੰ ਬਰਲਿੰਗਟਨ, ਹੈਮਿਲਟਨ, ਟੋਰਾਂਟੋ, ਡਨਵਿਲੇ ਅਤੇ ਕੈਂਬਰਿਜ ਵਿੱਚ ਸਥਿਤ ਘਰਾਂ ਅਤੇ ਵਾਹਨਾਂ `ਤੇ ਨੌਂ ਸਰਚ ਵਾਰੰਟ ਨਾਲ ਜਾਂਚ ਸਮਾਪਤ ਹੋਈ। ਉਨ੍ਹਾਂ ਵਾਰੰਟਾਂ ਦੇ ਨਤੀਜੇ ਵਜੋਂ ਜਿਨ੍ਹਾਂ ਨੂੰ ਸਥਾਨਕ ਲਾਅ ਇੰਫੋਰਸਮੈਂਟ ਦੇ ਸਮਰਥਨ ਤੋਂ ਅੰਜ਼ਾਮ ਦਿੱਤਾ ਗਿਆ, 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ `ਤੇ ਚਾਰਜਿਜ਼ ਲਗਾਏ ਗਏ।
ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਤਿੰਨ ਹੈਂਡਗੰਨ, ਦੋ ਕਰਾਸਬੋ, ਚਾਰ ਕਿਲੋਗ੍ਰਾਮ ਮੇਥਾਮਫੇਟਾਮਾਇਨ, ਤਿੰਨ ਕਿਲੋਗ੍ਰਾਮ ਕੋਕੀਨ, 950 ਗਰਾਮ ਫੇਂਟੇਨਾਇਲ, 120,000 ਡਾਲਰ ਕੈਨੇਡੀਅਨ ਨਕਦੀ ਅਤੇ ਦੋ ਵਾਹਨ ਸਮੇਤ ਹੋਰ ਸਾਮਾਨ ਜ਼ਬਤ ਕੀਤਾ।
ਮੁਲਜ਼ਮਾਂ ਦੀ ਉਮਰ 19 ਤੋਂ 51 ਸਾਲ ਦੇ ਵਿਚਕਾਰ ਹੈ ਅਤੇ ਉਹ ਜ਼ਮਾਨਤ ਦੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਣ ਲਈ ਤਿਆਰ ਹਨ। ਇਸ ਬਾਰੇ ਤਾਰੀਖਾਂ ਪੁਲਿਸ ਨੇ ਜਾਰੀ ਨਹੀਂ ਕੀਤੀਆਂ ਹਨ। ਚਾਰ ਸ਼ੱਕੀਆਂ ਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ।