ਟੋਰਾਂਟੋ, 28 ਮਈ (ਪੋਸਟ ਬਿਊਰੋ): ਟੋਰਾਂਟੋ ਦੇ ਪੂਰਬੀ ਸਿਰੇ 'ਤੇ ਵਾਪਰੀ ਘਟਨਾ ‘ਚ ਇੱਕ 67 ਸਾਲਾ ਵਿਅਕਤੀ 'ਤੇ ਲਾਸ਼ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਸੋਮਵਾਰ ਦੁਪਹਿਰ ਨੂੰ ਲਾਰਚਮਾਉਂਟ ਐਵੇਨਿਊ ਅਤੇ ਕਵੀਨ ਸਟਰੀਟ ਈਸਟ ਦੇ ਨੇੜੇ ਇੱਕ ਰਿਹਾਇਸ਼ 'ਤੇ ਵੈੱਲਬੈਰੀ ਕਾਲ ਤੋਂ ਬਾਅਦ ਭੇਜਿਆ ਗਿਆ ਸੀ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਘਟਨਾਸਥਾਨ ‘ਤੇ ਲਾਸ਼ ਪਈ ਸੀ ਤੇ ਰਿਹਾਇਸ਼ ਦੇ ਅੰਦਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੋਰਾਂਟੋ ਦੇ 67 ਸਾਲਾ ਬੌਬੀ ਚੋਈ ਯਿਨ ਕਵਾਨ 'ਤੇ ਲਾਸ਼ ਨਾਲ ਅਸ਼ਲੀਲ ਹਰਕਤ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ ਅਤੇ ਪੋਸਟਮਾਰਟਮ ਜਾਂਚ ਕੀਤੀ ਜਾਵੇਗੀ।