ਨਵੀਂ ਦਿੱਲੀ, 1 ਜੂਨ (ਪੋਸਟ ਬਿਊਰੋ): ਦੇਸ਼ ਭਰ ਵਿੱਚ 1 ਜੂਨ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਅੱਜ ਤੋਂ 19 ਕਿਲੋਗ੍ਰਾਮ ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਲਗਭਗ 24 ਰੁਪਏ ਘੱਟ ਗਈ ਹੈ।
ਇਸ ਨਾਲ ਰੈਸਟੋਰੈਂਟ, ਹੋਟਲ, () ਢਾਬੇ ਵਰਗੇ ਅਦਾਰਿਆਂ ਨੂੰ ਫਾਇਦਾ ਹੋਵੇਗਾ, ਜੋ ਆਪਣੀ ਰੋਜ਼ਾਨਾ ਜਿ਼ੰਦਗੀ ਵਿੱਚ ਇਸਦੀ ਵਿਆਪਕ ਵਰਤੋਂ ਕਰਦੇ ਹਨ। ਕੀਮਤ ਵਿੱਚ ਕਮੀ ਦੇ ਕਾਰਨ, ਕਾਰੋਬਾਰ ਚਲਾਉਣ ਵਿੱਚ ਉਨ੍ਹਾਂ ਦੀ ਸੰਚਾਲਨ ਲਾਗਤ ਘੱਟ ਜਾਵੇਗੀ, ਜਿਸ ਨਾਲ ਗਾਹਕਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਣਗੀਆਂ। ਹਾਲਾਂਕਿ, ਇਸਦੇ ਉਲਟ, ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਮਈ ਵਿੱਚ ਕੀਮਤਾਂ ਵਿੱਚ 14.5 ਰੁਪਏ ਦੀ ਕਮੀ ਕੀਤੀ ਗਈ ਸੀ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਵੀ 41 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਸੀ।
ਦਿੱਲੀ- ਰਾਸ਼ਟਰੀ ਰਾਜਧਾਨੀ ਵਿੱਚ 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ 1723.50 ਰੁਪਏ ਹੋਵੇਗੀ। ਕੋਲਕਾਤਾ ਵਿਚ ਵਪਾਰਕ ਸਿਲੰਡਰ ਦੀ ਨਵੀਂ ਕੀਮਤ 1826 ਰੁਪਏ ਹੋਵੇਗੀ। ਚੇਨਈ ਵਿਚ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ ਅੱਜ ਤੋਂ 1881 ਰੁਪਏ ਹੈ। ਮੁੰਬਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1674.50 ਰੁਪਏ ਹੋਵੇਗੀ। ਬੰਗਲੁਰੂ ਵਿੱਚ ਇਸਦੀ ਕੀਮਤ ਹੁਣ 1,71,796.50 ਰੁਪਏ ਹੋ ਗਈ ਹੈ, ਜਦੋਂ ਕਿ ਪਹਿਲਾਂ ਇਹ 1,820.50 ਰੁਪਏ ਸੀ। ਨੋਇਡਾ ਵਿਚ ਅੱਜ ਤੋਂ ਵਪਾਰਕ ਸਿਲੰਡਰ 1,723.50 ਰੁਪਏ ਵਿੱਚ ਵੇਚੇ ਜਾਣਗੇ। ਚੰਡੀਗੜ੍ਹ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਅੱਜ ਤੋਂ 1,743 ਰੁਪਏ ਹੋ ਗਈ ਹੈ। ਭੁਵਨੇਸ਼ਵਰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1 ਜੂਨ ਤੋਂ 1,752 ਰੁਪਏ ਹੋ ਗਈ ਹੈ। ਜੈਪੁਰ ਵਿੱਚ ਪਹਿਲਾਂ ਇਸਦੀ ਕੀਮਤ 1,776 ਰੁਪਏ ਸੀ। ਜਦੋਂ ਕਿ ਅੱਜ ਤੋਂ ਨਵੀਂ ਦਰ 1,752 ਰੁਪਏ ਹੈ।