Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਭਾਰਤ

ਉਡੀਸਾ ਵਿਚ ਇੰਜੀਨੀਅਰ ਦੇ ਦੋ ਫਲੈਟਾਂ ਵਿਚੋਂ ਦੋ ਕਰੋੜ ਰੁਪਏ ਬਰਾਮਦ

May 30, 2025 08:24 AM

ਉਡੀਸਾ, 30 ਮਈ (ਪੋਸਟ ਬਿਊਰੋ): ਉਡੀਸਾ `ਚ ਵਿਜੀਲੈਂਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ ਸਰਕਾਰੀ ਇੰਜੀਨੀਅਰ ਦੇ ਦੋ ਫਲੈਟਾਂ ਤੋਂ 2 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਕੀਤੇ। ਜਦੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਕਰਨ ਪਹੁੰਚੀ ਟੀਮ ਨੇ ਇੰਜੀਨੀਅਰ ਦੇ ਫਲੈਟ ਦੀ ਤਲਾਸ਼ੀ ਲਈ ਤਾਂ ਨੋਟਾਂ ਦੇ ਬੰਡਲ ਮਿਲਣੇ ਸ਼ੁਰੂ ਹੋ ਗਏ। ਇਸ ਦੌਰਾਨ, ਅਧਿਕਾਰੀਆਂ ਨੂੰ ਆਉਂਦੇ ਦੇਖ ਕੇ ਇੰਜੀਨੀਅਰ ਨੇ ਖਿੜਕੀ ‘ਚੋਂ 500 ਰੁਪਏ ਦੇ ਨੋਟਾਂ ਦੇ ਬੰਡਲ ਸੁੱਟਣੇ ਸ਼ੁਰੂ ਕਰ ਦਿੱਤੇ। ਹਾਲਾਂਕਿ, ਬਾਅਦ ‘ਚ ਇਹ ਬਰਾਮਦ ਕਰ ਲਏ ਗਏ। ਉਕਤ ਮਾਮਲੇ ‘ਚ ਵਿਜੀਲੈਂਸ ਅਧਿਕਾਰੀਆਂ ਦੀ ਜਾਂਚ ਜਾਰੀ ਹੈ।
ਸ਼ੁੱਕਰਵਾਰ ਨੂੰ ਉਡੀਸਾ ਪੁਲਿਸ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਅਤੇ ਵਿਜੀਲੈਂਸ ਵਿਭਾਗ ਨੇ ਪਲਾਨ ਰੋਡਜ਼ ਆਰਡਬਲਯੂ ਡਿਵੀਜ਼ਨ, ਭੁਵਨੇਸ਼ਵਰ ਦੇ ਮੁੱਖ ਇੰਜੀਨੀਅਰ, ਬੈਕੁੰਠ ਨਾਥ ਸਾਰੰਗੀ ਦੇ ਘਰ ਅਤੇ ਦਫ਼ਤਰ ‘ਤੇ ਛਾਪਾ ਮਾਰਿਆ। ਇਸ ਦੌਰਾਨ ਭੁਵਨੇਸ਼ਵਰ ਵਿੱਚ ਉਨ੍ਹਾਂ ਦੇ ਫਲੈਟ ਤੋਂ ਲਗਭਗ 1 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ , ਜਦੋਂ ਕਿ ਅੰਗੁਲ ‘ਚ ਸਾਰੰਗੀ ਦੇ ਘਰ ਤੋਂ 1.1 ਕਰੋੜ ਰੁਪਏ ਬਰਾਮਦ ਕੀਤੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਦੇਖ ਕੇ, ਸਾਰੰਗੀ ਨੇ ਭੁਵਨੇਸ਼ਵਰ ‘ਚ ਆਪਣੇ ਫਲੈਟ ਦੀ ਖਿੜਕੀ ‘ਚੋਂ 500 ਰੁਪਏ ਦੇ ਨੋਟ ਸੁੱਟ ਦਿੱਤੇ। ਇਹ ਨਕਦੀ ਗਵਾਹਾਂ ਦੀ ਮੌਜੂਦਗੀ ‘ਚ ਬਰਾਮਦ ਕੀਤੀ। ਸਾਰੰਗੀ ‘ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਸੀ।
ਸਪੈਸ਼ਲ ਜੱਜ ਵਿਜੀਲੈਂਸ ਵੱਲੋਂ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਛਾਪੇਮਾਰੀ ਇੱਕੋ ਸਮੇਂ ਕੀਤੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਵਿਜੀਲੈਂਸ ਟੀਮ ਨੇ ਅੰਗੁਲ ਦੇ ਕਰਦਾਗਡੀਆ ਵਿਖੇ ਇੱਕ ਦੋ ਮੰਜ਼ਿਲਾ ਰਿਹਾਇਸ਼ੀ ਘਰ, ਭੁਵਨੇਸ਼ਵਰ ਅਤੇ ਪੁਰੀ ਜ਼ਿਲ੍ਹੇ ਦੇ ਪਿਪਿਲੀ ਦੇ ਸਿਉਲਾ ਵਿਖੇ ਫਲੈਟਾਂ ਦਾ ਪਤਾ ਲਗਾਇਆ। ਸਾਰੰਗੀ ਦੇ ਜੱਦੀ ਘਰ ਅਤੇ ਅੰਗੁਲ ਜਿ਼ਲ੍ਹੇ `ਚ ਉਸਦੇ ਰਿਸ਼ਤੇਦਾਰਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ। ਭੁਵਨੇਸ਼ਵਰ `ਚ ਆਰਡੀ ਪਲੈਨਿੰਗ ਅਤੇ ਰੋਡ ਦੇ ਮੁੱਖ ਇੰਜੀਨੀਅਰ ਦੇ ਦਫ਼ਤਰ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਹਿੰਦਰਾ ਪਿਕਅੱਪ ਗੱਡੀ ਪੁਲ ਦੀ ਰੇਲਿੰਗ ਨਾਲ ਟੱਕਰਾਈ, 5 ਮੌਤਾਂ, ਇੱਕ ਜ਼ਖਮੀ ਏਅਰ ਮਾਰਸ਼ਲ ਜਸਵੀਰ ਸਿੰਘ ਮਾਨ ਨੇ ਪੱਛਮੀ ਹਵਾਈ ਕਮਾਂਡ ਦੇ ਸੀਨੀਅਰ ਹਵਾਈ ਸਟਾਫ ਅਧਿਕਾਰੀ ਵਜੋਂ ਸੰਭਾਲਿਆ ਅਹੁਦਾ ਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਦੇ ਪਿਤਾ ਦਾ ਦਿਹਾਂਤ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀ ਫਿਲਮਾਂ ਅਤੇ ਸਾਹਿਤ ਦੀ ਦੁਨੀਆਂ ਦੇ ਚਿਹਰੇ ਵੈਂਕਟੇਸ਼ਮੂਰਤੀ ਦਾ ਦਿਹਾਂਤ ਬਹੁ-ਚਰਚਿਤ ਅੰਕਿਤਾ ਭੰਡਾਰੀ ਕਤਲ ਮਾਮਲੇ `ਚ ਅਦਾਲਤ ਵੱਲੋਂ ਤਿੰਨ ਦੋਸ਼ੀ ਕਰਾਰ ਜੰਮੂ ਵਿਚ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਗੱਡੀ ਸੜਕ ਹਾਦਸੇ ਦਾ ਸਿ਼ਕਾਰ ਦਰਭੰਗਾ ਵਿੱਚ ਸਾਈਕਲ `ਤੇ ਸਕੂਲ ਜਾ ਰਹੇ ਅਧਿਆਪਕ ਦਾ ਗੋਲੀਆਂ ਮਾਰਕੇ ਕਤਲ 73 ਸਾਲਾ ਔਰਤ ਨਾਲ 57 ਲੱਖ ਦੀ ਠੱਗੀ, ਵਿਆਹ ਦੇ ਝਾਂਸੇ `ਚ ਆਕੇ ਠੱਗੀ ਗਈ