Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਟੋਰਾਂਟੋ/ਜੀਟੀਏ

‘ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ’ ਈਵੈਂਟ 2025‘ਚ ਬਣਿਆ ਮੇਲੇ ਵਾਲਾ ਮਾਹੌਲ

May 28, 2025 11:14 PM

-        1200 ਤੋਂ ਵਧੇਰੇ ਦੌੜਾਕਾਂ ਤੇ ਵਾੱਕਰਾਂ ਨੇ ਲਿਆ ਹਿੱਸਾ

-        ਟੀਪੀਏਆਰ ਕਲੱਬ ਦੇ 90 ਮੈਂਬਰਾਂ ਨੇ ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ ਕੀਤੀ ਸ਼ਮੂਲੀਅਤ

-        ਮੇਅਰ ਪੈਟ੍ਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਕਈ ਹੋਰ ਦੌੜਾਕਾਂ ਦੀ ਹੌਸਲਾ ਅਫ਼ਜਾਈ ਲਈ ਪਹੁੰਚੇ

 

ਬਰੈਂਪਟਨ, (ਡਾ. ਝੰਡ) –ਲੰਘੇ ਐਤਵਾਰ 25 ਮਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ਪੂਰਬਲੇ  ਪਾਸੇ ਬਰੈਮਲੀ ਰੋਡ ਉੱਪਰ ਕਰਵਾਏ ਗਏ ‘ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ’ ਵਿੱਚ ਖ਼ੂਬ ਰੌਣਕਾਂ ਲੱਗੀਆਂ ਜਿਸ ਨਾਲ ਉੱਥੇ ਪੂਰਾ ਖੇਡ-ਮੇਲੇ ਵਾਲਾਮਾਹੌਲ ਬਣ ਗਿਆ। ਇਸ ਈਵੈਂਟ ਵਿੱਚ 1200 ਤੋਂ ਵਧੇਰੇ ਦੌੜਾਕਾਂ ਤੇ ਵਾੱਕਰਾਂ ਨੇ ਮੁਕਾਬਲੇ ਵਾਲੀਆਂ 5 ਕਿਲੋਮੀਟਰ, 10 ਕਿਲੋਮੀਟਰ ਤੇ ਹਾਫ਼਼- ਮੈਰਾਥਨ ਦੌੜਾਂ ਤੇ ਕਈ ਹੋਰਸ਼ੁਗਲੀਆ ਦੌੜਾਂ ਵਿੱਚ ਭਾਗ ਲਿਆ। ਸੀਨੀਅਰਜ਼ ਲਈ ਮੁਕਾਬਲੇ ਦੀ ਇੱਕ ਕਿਲੋਮੀਟਰ ਦੌੜ ਅਤੇ ਬੱਚਿਆਂ ਲਈ ਇੱਕ ਕਿਲੋਮੀਟਰ ਤੇ ਛੋਟੇਬੱਚਿਆਂ ਦੀਆਂ 400 ਮੀਟਰ ਸ਼ੁਗਲ-ਮੇਲੇ ਵਾਲੀਆਂਦੌੜਾਂ ਵੀ ਕਰਵਾਈਆਂ ਗਈਆਂ। ਇਸ ਦੌਰਾਨ 200 ਤੋਂ ਵਧੇਰੇ ਵਾਲੰਟੀਅਰਾਂ ਨੇ ਆਪਣੀਆਂ ਡਿਊਟੀਆਂ ਬਾਖ਼ੂਬੀ ਨਿਭਾਈਆਂ।

 

ਮੁਕਾਬਲੇ ਵਾਲੀਆਂ ਦੌੜਾਂ ‘ਚਸ਼ਾਮਲ ਲੰਮੀ ਦੌੜ ਹਾਫ਼-ਮੈਰਾਥਨ ਵਿੱਚ 78 ਦੌੜਾਕਾਂ ਨੇ ਭਾਗ ਲਿਆ ਜਿਸ ਵਿੱਚ ਕ੍ਰਿਸਟੋਫ਼ਰ ਜੂਲੀਅਨ ਇਹ ਦੌੜ ਇੱਕ ਘੰਟਾ 32 ਮਿੰਟ 4 ਸਕਿੰਟ ਵਿੱਚ ਲਗਾ ਕੇ ਪਹਿਲੇ ਨੰਬਰ ‘ਤੇ ਆਇਆ, ਜਦਕਿ ਜੌਸੈੱਫ਼ ਕੈਂਪਾਨੇਲੀ ਤੇ ਜਸਕਰਨ ਨਾਹਲ ਕ੍ਰਮਵਾਰ ਇੱਕ ਘੰਟਾ 34 ਮਿੰਟ 6 ਸਕਿੰਟ ਤੇ ਇੱਕ ਘੰਟਾ 35 ਮਿੰਟ 24 ਸਕਿੰਟ ਨਾਲ ਦੂਸਰੇ ਤੇ ਤੀਸਰੇ ਨੰਬਰ ਤੇ ਰਹੇ।

 

ਏਸੇ ਤਰ੍ਹਾਂ 10 ਕਿਲੋਮੀਟਰ ਦੌੜ ਵਿੱਚ ਸ਼ਾਮਲ ਹੋਏ 175 ਦੌੜਾਕਾਂ ਵਿੱਚੋਂ ਸ਼ਿਵ ਸ਼ਰਮਾ 42 ਮਿੰਟ 44 ਸਕਿੰਟ ਸਮੇਂ ਨਾਲ ਪਹਿਲੇ ਨੰਬਰ ‘ਤੇ ਆਇਆ, ਜਦ ਕਿ ਰਿਆਨ ਔਜਲਾ 43 ਮਿੰਟ 20 ਸਕਿੰਟ ਤੇ ਮੋਹਿੰਦਰਪਾਲ ਔਜਲਾ 44 ਮਿੰਟ 1 ਸਕਿੰਟ ਨਾਲ ਦੂਸਰੇ ਤੇ ਤੀਸਰੇ ਨੰਬਰ ‘ਤੇ ਆਏ। ਪੰਜ ਕਿਲੋਮੀਟਰ ਦੀ ਦੌੜ ਵਿੱਚ ਸ਼ਾਮਲ ਹੋਏ 490 ਦੌੜਾਕਾਂ ਵਿੱਚੋਂ ਬਾਜ ਸਿੰਘ 19 ਮਿੰਟ 23 ਸਕਿੰਟਪਹਿਲੇ ਨੰਬਰ ‘ਤੇ ਆਇਆ ਅਤੇ ਵਿਗਨੇਸ਼ ਰਾਮਾਸਵਾਮੀ ਤੇ ਪਵਨਵੀਰ ਸਿੰਘ ਦੋਵੇਂਇੱਕੋ ਹੀ ਸਮੇਂ 19 ਮਿੰਟ 27 ਸਕਿੰਟ ਨਾਲ ਦੂਸਰੇ ਤੇ ਤੀਸਰੇ ‘ਤੇ ਰਹੇ।ਇਸ ਦੌਰਾਨ ਟੀਪੀਏਆਰ ਕਲੱਬ ਦਾ ਤੇਜ਼-ਤਰਾਰ ਦੌੜਾਕ ਸੁਰਿੰਦਰ ਸਿੰਘ ਨਾਗਰਾ ਇੱਕ ਕਿਲੋਮੀਟਰ ਮੁਕਾਬਲੇ ਦੀ ਦੌੜ 5 ਮਿੰਟ 56 ਸਕਿੰਟ ਵਿੱਚ ਲਗਾ ਕੇ 70 ਸਾਲ ਤੋਂ ਉੱਪਰਲੇ ਉਮਰ-ਵਰਗ ਦੇ 39 ਦੌੜਾਕਾਂ ਵਿੱਚੋਂ ਪਹਿਲੇ ਨੰਬਰ ‘ਤੇ ਆਇਆ। ਇਸ ਤਰ੍ਹਾਂ ਇਸ ਈਵੈਂਟ ਵਿੱਚ ਪੰਜਾਬੀਆਂ ਤੋਂ ਇਲਾਵਾ ਹੋਰ ਕਮਿਊਨਿਟੀਆਂ ਦੇ ਦੌੜਾਕਾਂ ਨੇ ਵੀ ਬੜੇ ਪ੍ਰੋਫ਼ੈਸ਼ਨਲ ਢੰਗ ਨਾਲ ਭਾਗ ਲਿਆ। ਇਸ ਮੌਕੇ ਜੇਤੂਆਂ ਨੂੰ ਪ੍ਰਬੰਧਕਾਂ ਵੱਲੋਂਨਕਦ ਤੇ ਕਈ ਹੋਰ ਇਨਾਮ ਦਿੱਤੇ ਗਏ।ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਲਈ ਪਹੁੰਚੇ।

 

ਇਹ ਈਵੈਂਟ ਛੇ ਸਥਾਨਕ ਚੈਰਿਟੀਆਂ ਦੀ ਸਾਂਝੀ ਸੰਸਥਾ ‘ਇੰਸਪੀਰੇਸ਼ਨਲ ਸਟੈੱਪਸ’ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਵਿੱਚ ‘ਐੱਨਲਾਈਟ ਕਿੱਡਜ਼’, ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’, ‘ਸਹਾਇਤਾ’, ‘ਪਿੰਗਲਵਾੜਾ’, ‘ਡਰੱਗ ਅਵੇਅਰਨੈੱਸ ਸੋਸਾਇਟੀ ਆਫ਼ ਟੋਰਾਂਟੋ’ ਅਤੇ ‘ਤਰਕਸ਼ੀਲ ਸੋਸਾਇਟੀ’ ਸ਼ਾਮਲ ਹਨ। ਇਨ੍ਹਾਂ ਦਾ ਸਾਂਝਾ ਮੰਤਵ ਲੋਕਾਂ ਵਿੱਚ ਚੰਗੀ ਸਿਹਤ ਤੇ ਤੰਦਰੁਸਤੀ ਨੂੰਉਤਸ਼ਾਹਿਤ ਕਰਨਾ ਹੈ, ਸਗੋਂ ਇਸ ਦੇ ਨਾਲ਼-ਨਾਲ਼ਸਿਹਤ ਪ੍ਰਤੀ ਜਾਗਰੂਕਤਾ ਨੂੰ ਫ਼ੈਲਾਉਣਾ ਹੈ।

 

ਇਸ ਵਾਰ ਸਥਾਨਕ ‘ਟੈਰੀ ਫ਼ੌਕਸ ਸਿੰਨਥੈਟਿਕ ਸਟੇਡੀਅਮ’ ਉਪਲੱਭਧ ਨਾ ਹੋਣ ਕਾਰਨ ਇਸ ਈਵੈਂਟ ਲਈ ਮੇਨ-ਸਟੇਜ ਅਤੇ ਵੱਖ-ਵੱਖ ਸਟਾਲਾਂ ਦਾ ਪ੍ਰਬੰਧ ਟੈਂਟ ਬਰੈਮਲੀ ਰੋਡ ਤੇ ਗੁੱਡਵੁੱਡ ਰੋਡ ਨੇੜਲੀ ਪਾਰਕਿੰਗ ਵਿੱਚ ਕੀਤਾ ਗਿਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਸਨੈਕਸ, ਚਾਹ-ਪਾਣੀ ਤੇ ਖਾਣ-ਪੀਣ ਦੀਆਂ ਹੋਰ ਕਈ ਆਈਟਮਾਂ ਦਾ ਬਹੁਤ ਵਧੀਆ ਇੰਤਜ਼ਾਮ ਸੀ। ਇੱਕ ਸਟਾਲ ਦੇ ਸਾਹਮਣੇ ਲੋਕ ਸਵੇਰੇ ਅੱਠ ਵਜੇ  ਵੇਸਣ ਤੇ ਸਮੋਸਿਆਂ ਨਾਲ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ। ਨਾਲ ਲੱਗਦੇ ਫ਼ਰੂਟ ਵਾਲੇ ਸਟਾਲ ਵਿੱਚ ਸੇਬਾਂ ਤੇ ਕੇਲਿਆਂ ਦੀ ਭਰਮਾਰ ਸੀ। ਥੋੜ੍ਹੇ ਚਿਰ ਬਾਅਦ ਨਾਲ ਲੱਗਦੇ‘ਸਿੰਘ ਪੀਜ਼ਾ’ ਵਾਲਿਆਂ ਦੇ ਸਟਾਲਵਿੱਚ ਗਰਮਾ-ਗਰਮ ਪੀਜ਼ਿਆਂਦੇ ਡੱਬੇ ਆ ਗਏ ਅਤੇ ਉਸ ਦੇ ਨੇੜਲੇ ਇਕ ਹੋਰ ਸਟਾਲ ਵਿੱਚ ਚਾਵਲ, ਰੋਟੀਆਂ, ਦਾਲ ਤੇ ਮਟਰ ਪਨੀਰ ਦੀ ਸੁਆਦਲੀ ਸਬਜ਼ੀ ਵਾਲਾ ਲੰਗਰ ਵੀ ਪਹੁੰਚ ਗਿਆ। ਦੌੜਾਕਾਂ ਤੇ ਦਰਸ਼ਕਾਂ ਨੇ ਇਹ ਸੱਭ ਬੜੇ ਪ੍ਰੇਮ-ਪਿਆਰ ਤੇ ਸਤਿਕਾਰ ਨਾਲ ਲੰਗਰ ਛਕਿਆ।

 

ਹਾਫ਼-ਮੈਰਾਥਨ ਦੌੜ ਸਵੇਰੇ 7.30 ਵਜੇ ਹੀ ਆਰੰਭ ਹੋ ਗਈ, ਜਦ ਕਿ 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਕ੍ਰਮਵਾਰ 8.15 ਵਜੇ ਤੇ 8.45 ਵਜੇ ਸ਼ੁਰੂ ਕਰਵਾਈਆਂ ਗਈਆਂ। ਇਨ੍ਹਾਂ ਸਾਰੀਆਂ ਦੌੜਾਂ ਦਾ ਸ਼ਾਨਦਾਰ ਆਰੰਭਿਕ (‘ਸਟਾਰਟਿੰਗ ਪੁਆਇੰਟ’) ਅਤੇ ਆਖ਼ਰੀ ਪੁਆਇੰਟ (‘ਫਿਨਿਸ਼ ਪੁਆਇੰਟ’)ਬਰੈਮਲੀ ਰੋਡ ਉੱਪਰ ਕੁਈਨਜ਼ ਸਟਰੀਟ ਤੋਂ ਲੱਗਭੱਗ 250 ਗਜ਼ ਉੱਤਰ ਵਾਲੇ ਪਾਸੇ ਬਣਾਇਆ ਗਿਆ।ਵੱਖ-ਵੱਖ ਦੌੜਾਂ ਦੀ ਦੂਰੀ ਨੂੰ ਮੁੱਖ ਰੱਖਦਿਆਂ ਹੋਇਆਂ ਦੌੜਾਕਾਂ ਨੂੰਇੱਥੋਂ ਆਰੰਭਿਕ ਪੁਆਇੰਟ ਤੋਂ ਸ਼ੁਰੂ ਹੋ ਕੇਬਰੈਮਲੀ ਰੋਡ ਉੱਪਰ ਵਿਲੀਅਮ ਪਾਰਕਵੇਅ ਨੂੰ ਪਾਰ ਕਰਕੇ ਅੱਗੋਂ ਨੌਰਥ ਪਾਰਕ ਤੋਂ ਥੋੜ੍ਹਾ ਜਿਹਾ ਉਰਿਉਂਵਾਪਸ ਮੁੜਨਾ ਸੀ। ਹਾਫ਼-ਮੈਰਾਥਨ ਲਈ ਦੌੜਾਕਇਸ ਦੂਰੀ ਦੇ ਅੱਠ ਚੱਕਰ, 10 ਕਿਲੋਮੀਟਰ ਦੌੜ ਵਾਲੇ ਚਾਰ ਚੱਕਰ ਅਤੇ 5 ਕਿਲੋਮੀਟਰ ਵਾਲੇ ਦੋ ਚੱਕਰ ਲਗਾ ਕੇ ‘ਫਿਨਿਸ਼ ਪੁਆਇੰਟ’ ‘ਤੇ ਵਾਪਸਆਏ। ਉਨ੍ਹਾਂ ਦੀ ਸਹਾਇਤਾ ਲਈ ਅਤੇ ਵਾਟਰ ਸਟੇਸ਼ਨਾਂ ‘ਤੇਰਸਤੇ ਵਿੱਚ ਕਈਵਾਲੰਟੀਅਰ ਤਾਇਨਾਤ ਸਨ।

ਜ਼ਿਕਰਯੋਗ ਹੈ ਕਿ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਦੇ 90ਮੈਂਬਰਾਂ ਨੇਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ ਇਸ ਈਵੈਂਟ ਦੀਆਂ ਵੱਖ-ਵੱਖ ਦੌੜਾਂ ਵਿੱਚ ਭਾਗ ਲਿਆ। ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ ਉਹ ਦੌੜ ਵਿੱਚ ਆਪਣੀ ਵੱਖਰੀ ਹੀ ਦਿੱਖ ਨਾਲ ਦੂਰੋਂ ਹੀ ਪਛਾਣੇ ਜਾ ਰਹੇ ਸਨ।ਇੱਥੇ ਇਹ ਵੀ ਵਰਨਣਯੋਗ ਹੈ ਕਿ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿੱਚ ਇਸ ਕਲੱਬ ਦੇ ਦੋ ਮੈਂਬਰ ਸੋਢੀ ਕੰਗ ਅਤੇ ਨੌਨਿਹਾਲ ਚੀਮਾ ਦੋ-ਦੋ ਵਾਰ ਜੇਤੂ ਕਰਾਰ ਦਿੱਤੇ ਗਏ ਹਨ। ਬਰੈਂਪਟਨ ਦੇ ਸਿੱਧੂ ਪਰਿਵਾਰ ਵੱਲੋਂ ਆਪਣੀ ਮਾਤਾ ਕਿਸ਼ਨ ਕੌਰ ਦੀ ਯਾਦ ਵਿੱਚ ਤਿਆਰ ਕੀਤਾ ਗਿਆ ‘ਚਲੰਤ ਯਾਦਗਾਰੀ ਕੱਪ’ਹਰ ਸਾਲਗੁਰੂ ਗੋਬਿੰਦ ਸਿੰਘ ਚਿਲਡਰਨ ਫ਼ੈੱਡਰੇਸ਼ਨ ਵੱਲੋਂ ਜੇਤੂਆਂ ਨੂੰ ਦਿੱਤਾ ਜਾਂਦਾ ਹੈ ਅਤੇਪਿਛਲੇ ਚਾਰ ਸਾਲ ਤੋਂ ਇਹ ਕੱਪ ਟੀਪੀਏਆਰ ਕਲੱਬ ਦੇ ਮੈਂਬਰਾਂ ਕੋਲ ਹੈ। ਪਹਿਲਾਂ ਦੋ ਸਾਲ ਇਹ ਕੱਪ ਇਸ ਕਲੱਬ ਸੋਢੀ ਕੰਗ ਕੋਲ ਰਿਹਾਅਤੇ ਹੁਣ ਪਿਛਲੇ ਸਾਲ ਤੋਂ ਇਹ ਨੌਨਿਹਾਲ ਚੀਮਾ ਕੋਲ ਹੈ। ਮਿਸਟਰ ਚੀਮਾ ਇਹ ਕੱਪ ਇਸ ਖੇਡ ਮੇਲੇ ਵਿੱਚ ਨਾਲ ਲੈ ਕੇ ਆਏ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਇਹ ਕੱਪ ਅਸਮਾਨ ਵਿੱਚ ਉੱਚਾ ਲਹਿਰਾਅ ਕੇ ਇਸ ਦੇ ਨਾਲ ਆਪਣੀ ਗਰੁੱਪ ਫ਼ੋਟੋ ਕਰਵਾਈ ਗਈ।ਇਸ ਦੌਰਾਨ ‘ਬਰੈਂਪਟਨ ਬੈਂਡਰਜ਼ ਰੱਨਿੰਗ ਕਲੱਬ’ ਦੇ ਮੈਂਬਰਾਂਨੇ ਇਸ ਈਵੈਂਟ ਵਿੱਚ ਦੌੜਨ ਦੇ ਨਾਲ ਨਾਲ ਲੌਜਿਸਟਿਕ ਸਹਾਇਤਾ ਵਿੱਚ ਵੀ ਬੜੀ ਮਦਦ ਕੀਤੀ। ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਅਤੇ ‘ਰੱਨ ਫ਼ਾਰ ਵੈਟਰਨਜ਼’ ਦੇ ਸੀਨੀਅਰ ਮੈਂਬਰਾਂ ਨੇਵੀ ਬੜੇ ਉਤਸ਼ਾਹ ਨਾਲ ਹਿੱਸਾ ਲਿਆ।

ਬਰੈਂਪਟਨ ਸਿਟੀ ਕੌਂਸਲ ਦੇ ਮੇਅਰ ਪੈਟ੍ਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਕਈ ਹੋਰ ਅਹਿਮ ਸ਼ਖਸੀਅਤਾਂ ਇਸ ਮੌਕੇ ਦੌੜਾਕਾਂ ਦੀ ਹੌਸਲਾ ਅਫ਼ਜ਼ਾਈ ਲਈ ਇਸ ਖੇਡ ਮੇਲੇ ਵਿੱਚ ਪਹੁੰਚੀਆਂ। ਪ੍ਰਬੰਧਕਾਂ ਵੱਲੋਂ ਸਾਰੇ ਦੌੜਾਕਾਂ, ਦਰਸ਼ਕਾਂ, ਸਪਾਂਸਰਾਂ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਤਰ੍ਹਾਂ ਇਹ ‘ਬੀਵੀਡੀ ਗਰੁੱਪ ਹਾਫ਼-ਮੈਰਾਥਨ ਈਵੈਂਟ’ ਯਾਦਗਾਰੀ ਹੋ ਨਿਬੜਿਆ। ਸਮੂਹ ਦੌੜਾਕ, ਪ੍ਰਬੰਧਕ, ਵਾਲੰਟੀਅਰ ਤੇ ਦਰਸ਼ਕ ਇਸ ਅਤੀ ਸਫ਼ਲ ਤੇ ਸ਼ਾਨਦਾਰ ਈਵੈਂਟ ਲਈ ਵਧਾਈ ਦੇ ਹੱਕਦਾਰ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇ ਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰ ਮਿਸੀਸਾਗਾ ਵਿੱਚ ਲਾਪਤਾ ਬੱਚਾ ਗੰਭੀਰ ਹਾਲਤ ਵਿੱਚ ਮਿਲਿਆ ਵਾਹਨ ਚੋਰੀ ਦੇ ਮਾਮਲੇ `ਚ 11 ਅਤੇ 14 ਸਾਲਾ ਬੱਚੇ ਗ੍ਰਿਫ਼ਤਾਰ ਐੱਮਪੀਪੀ ਹਰਦੀਪ ਗਰੇਵਾਲ ਵੱਲੋਂ ਨਵਦੀਪ ਛਿੰਜ਼ਰ ਦਾ ਕਿੰਗ ਚਾਰਲਸ III ਕੋਰੋਨੇਸ਼ਨ ਮੈਡਲ ਨਾਲ ਸਨਮਾਨ ਕੌਂਸਲਰ ਸਟੀਫਨ ਡਾਸਕੋ ਸਾਲਾਨਾ ਵਾਰਡ 1 ਸੀਨੀਅਰਜ਼ ਮੇਲੇ ਦੀ ਕਰਨਗੇ ਮੇਜ਼ਬਾਨੀ ਲਾਸ਼ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਗ੍ਰਿਫ਼ਤਾਰ ਵਾਟਰਡਾਊਨ ਏਰੀਆ ਬੈਂਕ ਵਿੱਚ ਡਕੈਤੀ ਕਰਨ ਵਾਲੇ ਦੀ ਭਾਲ `ਚ ਪੁਲਿਸ ਸਕਾਰਬਰੋ ਦੇ 2 ਨਾਬਾਲਿਗ ਨਸ਼ੀਲੇ ਪਦਾਰਥ ਤੇ ਹਥਿਆਰ ਰੱਖਣ ਦੇ ਦੋਸ਼ `ਚ ਗ੍ਰਿਫ਼ਤਾਰ ਮਿਸੀਸਾਗਾ ਵਿੱਚ 2 ਵਾਹਨਾਂ ਦੀ ਟੱਕਰ, 1 ਗੰਭੀਰ ਜ਼ਖਮੀ