ਟੋਰਾਂਟੋ, 27 ਮਈ (ਪੋਸਟ ਬਿਊਰੋ): ਮਿਸੀਸਾਗਾ ਵਿੱਚ ਸੋਮਵਾਰ ਸਵੇਰੇ ਹੋਈ ਟੱਕਰ ‘ਚ ਦੋ ਲੋਕ ਜ਼ਖਮੀ ਹੋ ਗਏ। ਇਹ ਟੱਕਰ ਨੌਰਥ ਸਰਵਿਸ ਅਤੇ ਕਾਵਥਰਾ ਰੋਡ ਦੇ ਖੇਤਰ ਵਿੱਚ ਸਵੇਰੇ 6:45 ਵਜੇ ਦੇ ਕਰੀਬ ਹੋਈ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਜਦੋਂ ਕਿ ਦੂਜੇ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੈਰਾਮੈਡਿਕਸ ਵੱਲੋ ਪੀੜਤਾਂ ਬਾਰੇ ਵੇਰਵੇ ਨਹੀਂ ਦਿੱਤੇ ਗਏ। ਘਟਨਾ ਸਥਾਨ ਤੋਂ ਮਿਲੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਇੱਕ ਕਾਲੀ ਐੱਸਯੂਵੀ ਅਤੇ ਇੱਕ ਕਾਲੀ ਡੌਜ ਰੈਮ ਪਿਕਅੱਪ ਦਰਮਿਆਨ ਟੱਕਰ ਹੋਈ ਸੀ। ਇਸ ਸਮੇਂ ਘਟਨਾ ਦੇ ਆਲੇ ਦੁਆਲੇ ਦੇ ਹਾਲਾਤ ਸਪੱਸ਼ਟ ਨਹੀਂ ਹਨ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਸੜਕ ਨੂੰ ਸਾਫ਼ ਕਰਨ ਵਿੱਚ ਕਈ ਘੰਟੇ ਲੱਗ ਗਏ।