ਟੋਰਾਂਟੋ, 26 ਮਈ (ਪੋਸਟ ਬਿਊਰੋ) : ਨਾਰਥ ਯੌਰਕ ਵਿੱਚ ਐਤਵਾਰ ਨੂੰ ਵਾਕ ਵਿਦ ਇਜ਼ਰਾਈਲ ਪ੍ਰੋਗਰਾਮ ਵਿੱਚ ਕਥਿਤ ਤੌਰ 'ਤੇ ਯਹੂਦੀ ਵਿਰੋਧੀ ਗਾਲਾਂ ਕੱਢਣ ਲਈ ਇੱਕ ਵਿਅਕਤੀ 'ਤੇ ਦੋਸ਼ ਲਾਇਆ ਗਿਆ ਹੈ। ਟੋਰਾਂਟੋ ਪੁਲਿਸ ਇਸ ਪ੍ਰੋਗਰਾਮ ਦੀ ਨਿਗਰਾਨੀ ਕਰਨ ਲਈ ਵਿਲਸਨ ਐਵੇਨਿਊ ਅਤੇ ਬਾਥਰਸਟ ਸਟਰੀਟ ਰਸਤੇ 'ਤੇ ਸੀ। ਪੁਲਿਸ ਨੇ ਕਿਹਾ ਕਿ 57 ਸਾਲਾ ਤਾਰਿਕ ਇਬਰਾਹਿਮ ਵਜੋਂ ਪਛਾਣੇ ਗਏ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਜਾਇਦਾਦ ਵਿੱਚ ਦਖਲਅੰਦਾਜ਼ੀ ਕਰਨ ਅਤੇ ਗੜਬੜ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਇਸ ਘਟਨਾ ਨੂੰ ਨਫ਼ਰਤ ਤੋਂ ਪ੍ਰੇਰਿਤ ਸ਼ੱਕੀ ਅਪਰਾਧ ਵਜੋਂ ਮੰਨਿਆ ਜਾ ਰਿਹਾ ਹੈ। ਪ੍ਰਬੰਧਕਾਂ ਦੇ ਅਨੁਸਾਰ, ਸਮਾਗਮ ਦੇ 56ਵੇਂ ਐਡੀਸ਼ਨ ਵਿੱਚ 56 ਹਜ਼ਾਰ ਲੋਕਾਂ ਨੇ ਸਿ਼ਰਕਤ ਕੀਤੀ।