ਐਟਲਾਂਟਿਕ, 8 ਅਗਸਤ (ਪੋਸਟ ਬਿਊਰੋ): ਪਿਕਟੋ, ਐੱਨ. ਐੱਸ. ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਦੇ ਸੰਬੰਧ ਵਿੱਚ ਤਿੰਨ ਲੋਕਾਂ `ਤੇ ਚਾਰਜਿਜ਼ ਲਗਾਏ ਗਏ ਹਨ।
ਆਰ.ਸੀ.ਐੱਮ.ਪੀ. ਅਨੁਸਾਰ ਜਾਂਚ ਦੇ ਹਿੱਸੇ ਦੇ ਰੂਪ ਵਿੱਚ ਪੁਲਿਸ ਨੇ 25 ਜੁਲਾਈ ਨੂੰ ਪਿਕਟੋ ਵਿੱਚ ਗਿੱਲ ਕੋਰਟ ਦੇ ਇੱਕ ਘਰ `ਤੇ ਸਰਚ ਵਾਰੰਟ ਜਾਰੀ ਕੀਤਾ।
ਘਰ ਵਿਚੋਂ ਇੱਕ ਪੁਰਸ਼ ਅਤੇ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਫੇਂਟੇਨਾਇਲ, ਮੇਥਾਮਫੇਟਾਮਾਇਨ (ਕਰਿਸਟਲ ਫ਼ਾਰਮ) ਅਤੇ ਕੋਕੀਨ ਵਰਗੇ ਪਦਾਰਥ ਜ਼ਬਤ ਕੀਤੇ।
33 ਸਾਲਾ ਜੇਕ ਮਰਫੀ, ਪਿਕਟੋ, 28 ਸਾਲਾ ਜੇਸਿਕਾ ਲਿੰਡਬਲੈਡ, ਮੈਕਲੇਲਨ ਬਰੂਕ ਅਤੇ 33 ਸਾਲਾ ਮੇਰਿਸਾ ਸਦਰਲੈਂਡ, ਸਕਾਟਸਬਰਨ ਨੂੰ ਸ਼ਰਤਾਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ ਅਤੇ 28 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।