Welcome to Canadian Punjabi Post
Follow us on

06

May 2024
 
ਟੋਰਾਂਟੋ/ਜੀਟੀਏ

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

April 25, 2024 11:00 PM

ਓਨਟਾਰੀਓ, 25 ਅਪਰੈਲ (ਪੋਸਟ ਬਿਊਰੋ) : ਵੀਰਵਾਰ ਨੂੰ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ ਇਸ ਹੁਕਮ ਨੂੰ ਨਾ ਮੰਨਣ ਕਾਰਨ ਆਜ਼ਾਦ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਤੋਂ ਬਾਹਰ ਜਾਣ ਲਈ ਆਖਿਆ ਗਿਆ।
ਜਿ਼ਕਰਯੋਗ ਹੈ ਕਿ ਹਾਊਸ ਦੇ ਸਪੀਕਰ ਟੈੱਡ ਆਰਨੌਟ ਨੇ ਰਵਾਇਤੀ ਫਲਸਤੀਨੀ ਸਕਾਰਫ ਕੈਫੀਯੇਹ ਵਿਧਾਨਸਭਾ ਵਿੱਚ ਪਾਉਣ ਉੱਤੇ ਪਾਬੰਦੀ ਲਗਾਈ ਹੋਈ ਹੈ। ਉਨ੍ਹਾਂ ਵੱਲੋਂ ਇਸ ਲਈ ਇਹ ਤਰਕ ਦਿੱਤਾ ਗਿਆ ਸੀ ਕਿ ਕੈਫੀਯੇਹ ਸਿਆਸੀ ਸਟੇਟਮੈਂਟ ਦੇਣ ਲਈ ਪਾਏ ਜਾਂਦੇ ਹਨ। ਪਿਛਲੇ ਸਾਲ ਐਨਡੀਪੀ ਕਾਕਸ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਜਾਮਾ ਹੈਮਿਲਟਨ-ਸੈਂਟਰ ਤੋਂ ਆਜ਼ਾਦ ਮੈਂਬਰ ਵਜੋਂ ਵਿਧਾਨਸਭਾ ਵਿੱਚ ਬੈਠਦੀ ਹੈ। ਇਸ ਤੋਂ ਬਾਅਦ ਉਸ ਨੂੰ ਵਿਧਾਨਸਭਾ ਦੇ ਮਾਮਲਿਆਂ ਵਿੱਚ ਵੋਟ ਪਾਉਣ ਜਾਂ ਕਿਸੇ ਵੀ ਕਮੇਟੀ ਜਾਂ ਪੇਸ਼ ਕੀਤੇ ਜਾਣ ਵਾਲੇ ਮਤੇ ਵਿੱਚ ਹਿੱਸਾ ਲੈਣ ਦਾ ਹੱਕ ਨਹੀਂ ਹੈ।
ਆਰਨੌਟ ਨੇ ਆਖਿਆ ਕਿ ਜੇ ਉਹ ਕੈਫੀਯੇਹ ਨਹੀਂ ਹਟਾ ਸਕਦੀ ਤਾਂ ਵਿਧਾਨਸਭਾ ਤੋਂ ਬਾਹਰ ਚਲੀ ਜਾਵੇ। ਜਾਮਾ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਕਲਰਕ ਤੇ ਸਾਰਜੈਂਟ ਐਟ ਆਰਮਜ਼ ਦੋਵਾਂ ਨੇ ਜਾਮਾ ਨਾਲ ਗੱਲ ਕੀਤੀ ਪਰ ਕਿਸੇ ਨੇ ਉਸ ਨੂੰ ਜਬਰੀ ਬਾਹਰ ਨਹੀਂ ਕੱਢਿਆ। ਆਰਨੌਟ ਨੇ ਬਾਅਦ ਵਿੱਚ ਆਖਿਆ ਕਿ ਉਹ ਐਨੀ ਹੱਦ ਤੱਕ ਨਹੀਂ ਜਾਣਾ ਚਾਹੁੰਦੇ। ਇਸ ਹਫਤੇ ਵਿੱਚ ਜਾਮਾ ਨੇ ਦੂਜੀ ਵਾਰੀ ਵਿਧਾਨਸਭਾ ਵਿੱਚ ਸਕਾਰਫ ਪਾਇਆ ਤੇ ਉਸ ਨੇ ਆਖਿਆ ਕਿ ਉਹ ਇਹ ਪਾਉਣਾ ਜਾਰੀ ਰੱਖੇਗੀ ਤੇ ਲੋਕਾਂ ਨੂੰ ਇਹ ਚੇਤੇ ਕਰਵਾਉਂਦੀ ਰਹੇਗੀ ਕਿ ਇਹ ਸੱਭਿਆਚਾਰਕ ਕੱਪੜਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ‘ਸਿੱਖ ਹੈਰੀਟੇਜ ਡੇਅ’ ਨਾਲ ਜੁੜੇ ਸਮਾਗ਼ਮ ‘ਚ ਮੈਂਟਲ ਹੈੱਲਥ ‘ਤੇ ਸੈਮੀਨਾਰ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ