Welcome to Canadian Punjabi Post
Follow us on

19

May 2024
ਬ੍ਰੈਕਿੰਗ ਖ਼ਬਰਾਂ :
ਤਣਾਅਗ੍ਰਸਤ ਔਰਤ ਨੂੰ ਨੀਦਰਲੈਂਡਜ਼ ਵਿੱਚ ਇੱਛਾ ਮੌਤ ਲਈ ਮਨਜ਼ੂਰੀ ਮਿਲੀ, 3 ਸਾਲਾਂ ਦੇ ਯਤਨਾਂ ਤੋਂ ਬਾਅਦ ਮਿਲੀ ਮਨਜ਼ੂਰੀਕਿਰਗਿਸਤਾਨ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਦਿਆਰਥੀਆਂ ਦੀ ਕੁੱਟਮਾਰ, ਭਾਰਤ ਨੇ ਕਿਹਾ- ਵਿਦਿਆਰਥੀ ਹਾਸਟਲ ਤੋਂ ਬਾਹਰ ਨਾ ਆਉਣ ਅਮਰੀਕੀ ਸੰਸਦ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਪਤੀ `ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ 30 ਸਾਲ ਦੀ ਜੇਲ੍ਹਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤਕੈਨੇਡੀਅਨ਼ਜ਼ ਸੀਐੱਸਆਈਐੱਸ ਦੀ ਟਿੱਕਟੌਕ ਬਾਰੇ ਦਿੱਤੀ ਚਿਤਾਵਨੀ ਵੱਲ ਧਿਾਆਨ ਦੇਣ : ਟਰੂਡੋਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂ
 
ਅੰਤਰਰਾਸ਼ਟਰੀ

ਆਸਟ੍ਰੇਲੀਅਨ ਮਹਿਲਾ ਸੰਸਦ ਮੈਂਬਰ ਦਾ ਹੋਇਆ ਜਿਨਸੀ ਸ਼ੋਸ਼ਣ, ਨਸ਼ੀਲਾ ਪਦਾਰਥ ਦਿੱਤਾ ਗਿਆ

May 06, 2024 06:53 AM

ਕੈਨਬਰਾ, 6 ਮਈ (ਪੋਸਟ ਬਿਊਰੋ): ਆਸਟ੍ਰੇਲੀਆ ਦੀ ਮਹਿਲਾ ਸੰਸਦ ਮੈਂਬਰ ਬ੍ਰਿਟਨੀ ਲੌਗਾ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਹ ਘਟਨਾ ਪਿਛਲੇ ਹਫ਼ਤੇ ਉਸ ਸਮੇਂ ਵਾਪਰੀ ਜਦੋਂ ਉਹ ਨਾਈਟ ਆਊਟ 'ਤੇ ਸੀ। ਇਹ ਜਾਣਕਾਰੀ ਖੁਦ ਸੰਸਦ ਮੈਂਬਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਕੁਈਨਜ਼ਲੈਂਡ ਸ਼ਹਿਰ ਵਿੱਚ ਸੈਰ ਕਰਨ ਗਈ ਸੀ, ਜਦੋਂ ਕਿਸੇ ਨੇ ਉਸ ਨੂੰ ਨਸ਼ੀਲਾ ਪਦਾਰਥ ਦੇ ਦਿੱਤਾ।
ਜਾਣਕਾਰੀ ਮੁਤਾਬਕ ਸੰਸਦ ਮੈਂਬਰ ਲੋਕਾਂ ਦੀ ਸਿ਼ਕਾਇਤ 'ਤੇ ਉਸ ਥਾਂ 'ਤੇ ਗਏ ਸਨ। ਬ੍ਰਿਟਨੀ ਨੇ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ 28 ਅਪ੍ਰੈਲ ਨੂੰ ਟੈਸਟ ਲਈ ਹਸਪਤਾਲ ਲਿਜਾਇਆ ਗਿਆ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਇਹ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ।
ਹਸਪਤਾਲ ਦੀ ਰਿਪੋਰਟ ਵਿੱਚ ਉਨ੍ਹਾਂ ਦੇ ਸਰੀਰ ਵਿੱਚ ਨਸ਼ੀਲੇ ਪਦਾਰਥ ਪਾਏ ਗਏ। ਪਰ, ਸਾਂਸਦ ਅਨੁਸਾਰ, ਉਨ੍ਹਾਂ ਨੇ ਕਦੇ ਵੀ ਇਹ ਪਦਾਰਥ ਨਹੀਂ ਲਿਆ। ਉਨ੍ਹਾਂ ਮੁਤਾਬਕ ਪਹਿਲਾਂ ਵੀ ਕਈ ਔਰਤਾਂ ਨੇ ਉਨ੍ਹਾਂ ਨੂੰ ਇਹੋ ਗੱਲ ਦੱਸੀ ਸੀ। ਬ੍ਰਿਟਨੀ ਨੇ ਕਿਹਾ ਕਿ ਇਸ ਸਮਾਜ ਵਿੱਚ ਔਰਤਾਂ ਨੂੰ ਆਪਣੀ ਮਰਜ਼ੀ ਅਨੁਸਾਰ ਜਿਉਣ ਦਾ ਅਧਿਕਾਰ ਹੈ ਅਤੇ ਉਹ ਵੀ ਬਿਨ੍ਹਾਂ ਕਿਸੇ ਨਸ਼ੇ ਦੇ।
ਪੁਲਿਸ ਨੇ ਆਪਣੀ ਜਾਂਚ ਵਿੱਚ ਕਿਹਾ ਹੈ ਕਿ ਹਾਲੇ ਤੱਕ ਉਸ ਇਲਾਕੇ ਤੋਂ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਕਿਸੇ ਨੇ ਕੋਈ ਸਿ਼ਕਾਇਤ ਦਰਜ ਕਰਵਾਈ ਹੈ। ਬ੍ਰਿਟਨੀ ਪਹਿਲੀ ਵਾਰ 2015 ਵਿੱਚ ਕੇਪਲ ਦੀ ਸੀਟ ਲਈ ਚੁਣੀ ਗਈ ਸੀ। ਕੁਈਨਜ਼ਲੈਂਡ ਪਾਰਟੀ ਦੇ ਨੇਤਾ ਸਟੀਵਨ ਮਾਈਲਸ ਨੇ ਕਿਹਾ ਕਿ ਸਰਕਾਰ ਬ੍ਰਿਟਨੀ ਦਾ ਸਮਰਥਨ ਕਰ ਰਹੀ ਹੈ। ਨਾਲ ਹੀ ਸਰਕਾਰ ਸੰਸਦ ਮੈਂਬਰ ਦੀ ਵੀ ਪੂਰੀ ਮਦਦ ਕਰੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਤਣਾਅਗ੍ਰਸਤ ਔਰਤ ਨੂੰ ਨੀਦਰਲੈਂਡਜ਼ ਵਿੱਚ ਇੱਛਾ ਮੌਤ ਲਈ ਮਨਜ਼ੂਰੀ ਮਿਲੀ, 3 ਸਾਲਾਂ ਦੇ ਯਤਨਾਂ ਤੋਂ ਬਾਅਦ ਮਿਲੀ ਮਨਜ਼ੂਰੀ ਕਿਰਗਿਸਤਾਨ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਦਿਆਰਥੀਆਂ ਦੀ ਕੁੱਟਮਾਰ, ਭਾਰਤ ਨੇ ਕਿਹਾ- ਵਿਦਿਆਰਥੀ ਹਾਸਟਲ ਤੋਂ ਬਾਹਰ ਨਾ ਆਉਣ ਅਮਰੀਕੀ ਸੰਸਦ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਪਤੀ `ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ 30 ਸਾਲ ਦੀ ਜੇਲ੍ਹ ਤਾਨਾਸ਼ਾਹ ਕਿਮ ਦੀ ਭੈਣ ਨੇ ਕਿਹਾ: ਉੱਤਰੀ ਕੋਰੀਆ ਦੇ ਹਥਿਆਰ ਦੇਸ਼ ਦੀ ਰੱਖਿਆ ਲਈ ਹਨ, ਵੇਚਣ ਲਈ ਨਹੀਂ ਜਿਨਪਿੰਗ ਨੇ ਪੁਤਿਨ ਨੂੰ ਪਾਈ ਜੱਫੀ, ਇਕੱਠੇ ਪੀਤੀ ਚਾਹ ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ ਅਲਜੀਰੀਆ ਵਿਚ 26 ਸਾਲਾਂ ਤੋਂ ਲਾਪਤਾ ਵਿਅਕਤੀ ਮਿਲਿਆ, ਗੁਆਂਢੀ ਨੇ ਹੀ ਕੀਤਾ ਸੀ ਅਗਵਾ