ਅਲਕਾਦੀਦ, 15 ਮਈ (ਪੋਸਟ ਬਿਊਰੋ): ਅਲਜੀਰੀਆ ਦੇ ਅਲ ਕਾਦੀਦ ਸ਼ਹਿਰ ਵਿੱਚ 26 ਸਾਲ ਪਹਿਲਾਂ ਲਾਪਤਾ ਹੋਏ ਇੱਕ ਵਿਅਕਤੀ ਨੂੰ ਆਖਰਕਾਰ ਲੱਭ ਲਿਆ ਗਿਆ ਹੈ। ਉਮਰ ਬੀ ਨਾਂ ਦੇ ਵਿਅਕਤੀ ਨੂੰ ਉਸ ਦੇ ਗੁਆਂਢੀ ਨੇ ਅਗਵਾ ਕਰ ਲਿਆ ਸੀ। ਉਦੋਂ ਉਸ ਦੀ ਉਮਰ ਸਿਰਫ਼ 19 ਸਾਲ ਸੀ। ਉਮਰ 1998 ਵਿੱਚ ਅਲਜੀਰੀਆ ਵਿੱਚ ਘਰੇਲੂ ਯੁੱਧ ਦੌਰਾਨ ਲਾਪਤਾ ਹੋ ਗਿਆ ਸੀ।
ਉਸ ਦੇ ਪਰਿਵਾਰ ਨੇ ਕਈ ਸਾਲਾਂ ਤੱਕ ਉਸ ਦੀ ਭਾਲ ਕੀਤੀ। ਪਰ ਜਦੋਂ ਨਾ ਮਿਲਿਆ ਤਾਂ ਉਨ੍ਹਾਂ ਨੇ ਉਸ ਨੂੰ ਮਰਿਆ ਸਮਝ ਲਿਆ। ਅਗਵਾਕਾਰ ਦਾ ਘਰ ਉਮਰ ਦੇ ਘਰ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਸੀ। ਰਿਪੋਰਟਾਂ ਅਨੁਸਾਰ, ਓਮਰ ਕਦੇ ਵੀ ਉੱਥੋਂ ਭੱਜ ਨਹੀਂ ਸਕਿਆ ਕਿਉਂਕਿ ਅਗਵਾਕਾਰ ਨੇ ਉਸ 'ਤੇ ਕਾਲਾ ਜਾਦੂ ਕੀਤਾ ਸੀ।
ਪੁਲਿਸ ਨੇ ਮੁਲਜ਼ਮ ਅਗਵਾਕਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਫੇਸਬੁੱਕ ਪੋਸਟ ਵਿੱਚ ਉਮਰ ਦੇ ਭਰਾ ਖਾਲਿਦ ਨੇ ਕਿਹਾ ਹੈ ਕਿ ਉਮਰ ਦੀ ਹਾਲਤ ਠੀਕ ਹੈ। 26 ਸਾਲਾਂ ਤੋਂ ਬੰਧਕ ਬਣਾਏ ਜਾਣ ਕਾਰਨ ਉਹ ਸਦਮੇ ਵਿੱਚ ਹੈ ਅਤੇ ਉਸ ਨੂੰ ਮਨੋਵਿਗਿਆਨਕ ਮਦਦ ਦਿੱਤੀ ਜਾ ਰਹੀ ਹੈ।