Welcome to Canadian Punjabi Post
Follow us on

05

November 2024
ਬ੍ਰੈਕਿੰਗ ਖ਼ਬਰਾਂ :
ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗਪੁਸ਼ਪਾ-2 ਦਾ ਟ੍ਰੇਲਰ 15 ਨਵੰਬਰ ਨੂੰ ਪਟਨਾ 'ਚ ਹੋਵੇਗਾ ਲਾਂਚ ਹੋਵੇਗਾ, 5 ਦਸੰਬਰ ਨੂੰ ਹੋਵੇਗੀ ਰਿਲੀਜ਼ਪੈਦਲ ਸਕੂਲ ਜਾ ਰਹੇ ਪ੍ਰਿੰਸੀਪਲ ਦੇ ਸਿਰ ਵਿਚ ਮੋਟਰਸਾਈਕਲ `ਤੇ ਸਵਾਰ ਬਦਮਾਸ਼ਾਂ ਨੇ ਮਾਰੀ ਗੋਲੀ, ਮੌਤਸੁਪਰੀਮ ਕੋਰਟ ਨੇ ਕਿਹਾ: ਸਰਕਾਰਾਂ ਸਾਰੀਆਂ ਨਿੱਜੀ ਜਾਇਦਾਦਾਂ 'ਤੇ ਕਬਜ਼ਾ ਨਹੀਂ ਕਰ ਸਕਦੀਆਂਭਾਰਤ ਵਿੱਚ ਕਮਲਾ ਹੈਰਿਸ ਦੇ ਪਿੰਡ ਵਿੱਚ ਚੱਲ ਰਹੀ ਵਿਸ਼ੇਸ਼ ਪੂਜਾਮੁੱਖ ਮੰਤਰੀ ਵੱਲੋਂ ਕੈਨੇਡਾ ਵਿੱਚ ਹਿੰਸਾ ਤੇ ਨਫ਼ਰਤ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀਪੰਜਾਬ ਪੁਲਿਸ ਵੱਲੋਂ ਸ਼ਿਵ ਸੈਨਾ ਆਗੂਆਂ 'ਤੇ ਪੈਟਰੋਲ ਬੰਬ ਹਮਲਿਆਂ ਵਿੱਚ ਸ਼ਾਮਲ ਚਾਰ ਵਿਅਕਤੀ ਗ੍ਰਿਫਤਾਰ, ਬੀਕੇਆਈ ਹਮਾਇਤ ਪ੍ਰਾਪਤ ਵਿਦੇਸ਼ੀ ਹੈਂਡਲਰ ਸਨ ਮਾਸਟਰਮਾਈਂਡਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਨੂੰ ਦਿੱਤਾ ਜੀਵਨ ਬੀਮਾ ਕਵਰੇਜ ਦਾ ਭਰੋਸਾ
 
ਅੰਤਰਰਾਸ਼ਟਰੀ

ਸਪੇਨ 'ਚ ਹੜ੍ਹ ਕਾਰਨ 51 ਲੋਕਾਂ ਦੀ ਹੋਈ ਮੌਤ, ਕਈ ਲੋਕ ਲਾਪਤਾ

October 31, 2024 12:42 AM

ਬਾਰਸੀਲੋਨਾ, 30 ਅਕਤੂਬਰ (ਪੋਸਟ ਬਿਊਰੋ): ਸਪੇਨ ਦੇ ਬਾਰਸੀਲੋਨਾ ’ਚ ਆਏ ਹੜ੍ਹ ’ਚ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ 51 ਲੋਕ ਮਾਰੇ ਗਏ। ਮੰਗਲਵਾਰ ਨੂੰ ਸਪੇਨ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ਵਿੱਚ ਅਚਾਨਕ ਆਏ ਹੜ੍ਹ ਕਾਰਨ ਕਈ ਕਾਰਾਂ ਰੁੜ ਗਈਆਂ, ਪਿੰਡਾਂ ਵਿੱਚ ਹੜ੍ਹ ਆ ਗਿਆ ਅਤੇ ਰੇਲ ਲਾਈਨਾਂ ਅਤੇ ਹਾਈਵੇਅ ਬੰਦ ਹੋ ਵਿੱਚ ਵਿਘਨ ਪਿਆ। ਪੂਰਬੀ ਵੈਲੇਂਸੀਆ ਖੇਤਰ ਵਿੱਚ ਐਮਰਜੈਂਸੀ ਸੇਵਾਵਾਂ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਅਚਾਨਕ ਆਏ ਹੜ੍ਹ ਨੇ ਦੱਖਣ ਵਿੱਚ ਮਾਲਾਗਾ ਸੂਬੇ ਤੋਂ ਪੂਰਬ ਵਿੱਚ ਵੈਲੇਂਸੀਆ ਤੱਕ ਤਬਾਹੀ ਮਚਾ ਦਿੱਤੀ ਹੈ। ਸਪੇਨ ਦੇ ਰਾਸ਼ਟਰੀ ਪ੍ਰਸਾਰਕ ਆਰ.ਟੀ.ਵੀ.ਈ. ਵੱਲੋਂ ਪ੍ਰਸਾਰਿਤ ਫੁਟੇਜ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰਾਂ ਰੁੜਦੀਆਂ ਦਿਖਾਈ ਦਿੱਤੀਆਂ ਅਤੇ ਨੀਵੇਂ ਇਲਾਕਿਆਂ ਵਿੱਚ ਘਰਾਂ ਵਿਚ ਕਈ ਫੁੱਟ ਤੱਕ ਪਾਣੀ ਭਰਿਆ ਦਿਖਾਈ ਦਿੱਤਾ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮਾਲਗਾ ਨੇੜੇ 300 ਲੋਕਾਂ ਨੂੰ ਲਿਜਾ ਰਹੀ ਟਰੇਨ ਪਟੜੀ ਤੋਂ ਉਤਰ ਗਈ। 1,000 ਤੋਂ ਵੱਧ ਸਪੈਨਿਸ਼ ਐਮਰਜੈਂਸੀ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਸਨ।
ਵੈਲੇਂਸੀਆ ਅਤੇ ਮੈਡ੍ਰਿਡ ਸ਼ਹਿਰ ਦੇ ਵਿਚਕਾਰ ਹਾਈ-ਸਪੀਡ ਰੇਲ ਸੇਵਾ ਵਿੱਚ ਵਿਘਨ ਪਿਆ ਹੈ। ਪੁਲਿਸ ਅਤੇ ਬਚਾਅ ਸੇਵਾਵਾਂ ਨੇ ਲੋਕਾਂ ਨੂੰ ਘਰਾਂ ਅਤੇ ਕਾਰਾਂ 'ਚੋਂ ਬਾਹਰ ਕੱਢਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ। ਸਪੇਨ ਦੀ ਰਾਸ਼ਟਰੀ ਮੌਸਮ ਵਿਗਿਆਨ ਸੇਵਾ ਅਨੁਸਾਰ, ਤੂਫਾਨ ਦਾ ਪ੍ਰਭਾਵ ਦੇਸ਼ ਵਿੱਚ ਵੀਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।ਸਪੇਨ ਦੀ ਕੇਂਦਰੀ ਸਰਕਾਰ ਨੇ ਬਚਾਅ ਕਾਰਜਾਂ ਵਿੱਚ ਮਦਦ ਲਈ ਇੱਕ ਸੰਕਟ ਕਮੇਟੀ ਦਾ ਗਠਨ ਕੀਤਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ ਨੇ ਪਾਕਿਸਤਾਨ ਤੋਂ ਆਪਣੇ ਹਾਈ ਕਮਿਸ਼ਨਰ ਨੂੰ ਵਾਪਿਸ ਬੁਲਾਇਆ, ਬਿਨ੍ਹਾਂ ਇਜਾਜ਼ਤ ਦੇ ਤਾਲਿਬਾਨ ਡਿਪਲੋਮੈਟ ਨੂੰ ਮਿਲੇ ਸਨ ਸੇਵਾਮੁਕਤ ਅਮਰੀਕੀ ਫੌਜੀ ਅਧਿਕਾਰੀ ਨੇ ਕਿਹਾ- ਟਰੰਪ ਰਾਸ਼ਟਰਪਤੀ ਬਣੇ ਤਾਂ ਦੇਸ਼ ਅਤੇ ਸੰਵਿਧਾਨ ਨੂੰ ਖਤਰਾ ਸਪੇਨ ਵਿਚ ਹੜ੍ਹਾਂ ਨੂੰ ਨਾ ਰੋਕ ਸਕਣ ਤੋਂ ਨਾਰਾਜ਼ ਲੋਕਾਂ ਨੇ ਰਾਜਾ ਅਤੇ ਮਹਾਰਾਣੀ 'ਤੇ ਸੁੱਟਿਆ ਚਿੱਕੜ ਪਾਕਿ ਪੰਜਾਬ ਦੀ ਮੰਤਰੀ ਦਾ ਭਾਰਤ 'ਤੇ ਦੋਸ਼: ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ ਬੰਗਲਾਦੇਸ਼ ਨੇ ਭੁਗਤਾਨ ਨਾ ਕੀਤਾ ਤਾਂ ਅਡਾਨੀ ਕੱਟ ਦੇਣਗੇ ਬਿਜਲੀ, 7,118 ਕਰੋੜ ਰੁਪਏ ਬਕਾਇਆ ਗਿਲਹਰੀ ਦੀ ਮੌਤ ਅਮਰੀਕੀ ਚੋਣਾਂ 'ਚ ਬਣੀ ਮੁੱਦਾ, ਮਸਕ ਨੇ ਕਿਹਾ- ਟਰੰਪ ਕਰਨਗੇ ਅਜਿਹੇ ਜਾਨਵਰਾਂ ਦੀ ਸੁਰੱਖਿਆ ਪਾਕਿਸਤਾਨ ਨੇ ਐੱਲਓਸੀ ਨੇੜੇ 30 ਕਿਲੋਮੀਟਰ ਤੱਕ ਗੋਲੇ ਦਾਗਣ ਵਾਲੀ ਤੋਪ ਦਾ ਕੀਤਾ ਪ੍ਰੀਖਣ ਤਹਿਰਾਨ 'ਚ ਜਿਨਸੀ ਸ਼ੋਸ਼ਣ ਦੇ ਵਿਰੋਧ `ਚ ਵਿਦਿਆਰਥਣ ਕੱਪੜੇ ਉਤਾਰ ਕੇ ਘੁੰਮੀ ਹਿਜ਼ਬੁੱਲਾ ਦਾ ਚੋਟੀ ਦਾ ਕਮਾਂਡਰ ਜਾਫਰ ਖਾਦਰ ਫਾਊਰ ਮਾਰਿਆ ਗਿਆ ਕੇਮੀ ਬੇਡੇਨਾਕ ਸੁਨਕ ਦੀ ਥਾਂ ਲੈਣਗੇ, ਬ੍ਰਿਟਿਸ਼ ਪਾਰਟੀ ਦੀ ਨੇਤਾ ਬਣਨ ਵਾਲੀ ਪਹਿਲੀ ਬਲੈਕ ਔਰਤ