Welcome to Canadian Punjabi Post
Follow us on

10

November 2024
ਬ੍ਰੈਕਿੰਗ ਖ਼ਬਰਾਂ :
ਏਂਬੇਸਡਰ ਬ੍ਰਿਜ `ਤੇ ਇੱਕ ਕਰਮਚਾਰੀ ਨੇ ਲਈ ਆਪਣੀ ਜਾਨਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ `ਚ ਇੱਕ ਹੋਰ ਵਿਅਕਤੀ `ਤੇ ਲਗਾਏ ਚਾਰਜਿਜ਼ ਹੈਮਿਲਟਨ ਵਿੱਚ ਗੋਲੀਬਾਰੀ `ਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਵਿਅਕਤੀ ਜ਼ਖਮੀ, ਐੱਸਆਈਯੂ ਕਰ ਰਹੀ ਜਾਂਚਕੈਨੇਡਾ ਨੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਦਾ ਪ੍ਰਸਾਰਣ ਕਰਨ `ਤੇ ਆਸਟ੍ਰੇਲੀਅਨ ਚੈਨਲ ਨੂੰ ਕੀਤਾ ਬਲਾਕ ਕੈਨੇਡਾ ਚੋਣਾਂ 'ਤੇ ਮਸਕ ਨੇ ਕੀਤੀ ਭਵਿੱਖਬਾਣੀ- ਜਸਟਿਨ ਟਰੂਡੋ ਹਾਰਨਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਜਾਣਗੇ ਚੀਨ, ਭਾਰਤ ਨੇ ਕੇਪੀ ਓਲੀ ਨੂੰ ਨਹੀਂ ਬੁਲਾਇਆਪੁਤਿਨ ਨੇ ਜਿੱਤ ਦੇ ਦੋ ਦਿਨਾਂ ਬਾਅਦ ਟਰੰਪ ਨੂੰ ਦਿੱਤੀ ਵਧਾਈ, ਕਿਹਾ- ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਲਈ ਤਿਆਰਡੋਨਾਲਡ ਟਰੰਪ ਦੀ ਜਿੱਤ ਨਾਲ ਐਲੋਨ ਮਸਕ ਦੀ ਜਾਇਦਾਦ ਵਿੱਚ ਜ਼ਬਰਦਸਤ ਵਾਧਾ, ਦਿਨ 'ਚ ਕਮਾਏ 26.5 ਬਿਲੀਅਨ ਡਾਲਰ
 
ਅੰਤਰਰਾਸ਼ਟਰੀ

ਅਮਰੀਕਾ 'ਚ ਚੋਣਾਂ ਤੋਂ ਪਹਿਲਾਂ ਕਈ ਬੈਲਟ ਬਾਕਸਾਂ ਨੂੰ ਲੱਗੀ ਅੱਗ, ਜਾਂਚ ਸ਼ੁਰੂ

October 29, 2024 10:15 PM

ਵਾਸਿ਼ੰਗਟਨ, 29 ਅਕਤੂਬਰ (ਪੋਸਟ ਬਿਊਰੋ): ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ 'ਚ ਡੈਮੋਕਰੇਟਸ ਅਤੇ ਰਿਪਬਲਿਕਨਜ਼ ਵਿਚਾਲੇ ਕਰੀਬੀ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ। ਦੋਨਾਂ ਪਾਰਟੀਆਂ ਦੇ ਆਗੂ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਲਗਾ ਰਹੇ ਹਨ। ਇਸ ਦੌਰਾਨ ਚੋਣਾਂ ਤੋਂ ਪਹਿਲਾਂ ਵੀ ਵੱਡੇ ਪੱਧਰ 'ਤੇ ਵੋਟਿੰਗ ਹੋ ਰਹੀ ਹੈ। ਪਰ ਕਈ ਰਾਜਾਂ ਵਿੱਚ ਬੈਲਟ ਬਾਕਸ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਸ਼ੱਕ ਦੀ ਸਥਿਤੀ ਪੈਦਾ ਹੋ ਗਈ ਹੈ। ਅਮਰੀਕਾ ਦੇ ਓਰੇਗਨ ਸੂਬੇ ਦੇ ਪੋਰਟਲੈਂਡ ਇਲਾਕੇ ਅਤੇ ਵਾਸਿ਼ੰਗਟਨ ਦੇ ਵੈਨਕੂਵਰ ਸ਼ਹਿਰ ਵਿੱਚ ਬੈਲਟ ਡਰਾਪ ਬਾਕਸਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਬੈਲਟ ਬਾਕਸ ਚੋਣਾਂ ਤੋਂ ਪਹਿਲਾਂ ਲਈ ਵਰਤੇ ਗਏ ਸਨ, ਜੋ ਕਿ ਵੋਟਾਂ ਨਾਲ ਭਰੇ ਹੋਏ ਸਨ। ਅੱਗ ਲੱਗਣ ਕਾਰਨ ਡੱਬੇ ਸੜ ਕੇ ਸੁਆਹ ਹੋ ਗਏ ਹਨ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਬੁਲਾਰੇ ਸਟੀਵ ਬਰਨਡਟ ਨੇ ਕਿਹਾ ਕਿ ਸੰਘੀ ਅਧਿਕਾਰੀ ਰਾਜ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਵਾਸਿ਼ੰਗਟਨ ਦੇ ਪੋਲਿੰਗ ਬੂਥ 'ਤੇ ਕਈ ਬੈਲਟ ਬਾਕਸਾਂ 'ਚੋਂ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ। ਵੈਨਕੂਵਰ ਪੁਲਿਸ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਬੈਲਟ ਬਾਕਸ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚੀ। ਪੋਰਟਲੈਂਡ ਪੁਲਿਸ ਵਿਭਾਗ ਦੀ ਅਸਿਸਟੈਂਟ ਚੀਫ਼ ਅਮਾਂਡਾ ਮੈਕਮਿਲਨ ਨੇ ਕਿਹਾ ਕਿ ਬੈਲਟ ਬਾਕਸ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਜਾਣ ਬੁੱਝ ਕੇ ਲਗਾਈ ਗਈ ਜਾਂ ਕੋਈ ਹਾਦਸਾ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਅਜਿਹੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਵਾਸਿ਼ੰਗਟਨ ਅਤੇ ਓਰੇਗਨ ਵਿੱਚ ਬੈਲਟ ਬਕਸਿਆਂ ਦੇ ਬਾਹਰ ਇੱਕ ਸ਼ੱਕੀ ਯੰਤਰ ਲਗਾਇਆ ਗਿਆ ਸੀ ਜਿਸ ਨੂੰ ਅੱਗ ਲੱਗ ਗਈ ਸੀ। ਵਾਸਿ਼ੰਗਟਨ ਦੇ ਕਲਾਰਕ ਕਾਉਂਟੀ ਆਡੀਟਰ ਗ੍ਰੇਗ ਕਿਮਸੇ ਨੇ ਕਿਹਾ ਕਿ ਇਹ ਲੋਕਤੰਤਰ 'ਤੇ ਸਿੱਧਾ ਹਮਲਾ ਹੈ। ਬਕਸੇ ਵਿੱਚ ਅੱਗ ਬੁਝਾਉਣ ਵਾਲਾ ਸਿਸਟਮ ਲਗਾਇਆ ਗਿਆ ਸੀ, ਪਰ ਵੈਨਕੂਵਰ ਵਿੱਚ ਜਿਸ ਬੈਲਟ ਬਾਕਸ ਨੂੰ ਅੱਗ ਲੱਗ ਗਈ ਸੀ, ਉਸ ਨੂੰ ਦਬਾਉਣ ਵਾਲਾ ਸਿਸਟਮ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਇਸ ਕਾਰਨ ਹਜ਼ਾਰਾਂ ਵੋਟਾਂ ਬਰਬਾਦ ਹੋ ਗਈਆਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੈਨੇਡਾ ਚੋਣਾਂ 'ਤੇ ਮਸਕ ਨੇ ਕੀਤੀ ਭਵਿੱਖਬਾਣੀ- ਜਸਟਿਨ ਟਰੂਡੋ ਹਾਰਨਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਜਾਣਗੇ ਚੀਨ, ਭਾਰਤ ਨੇ ਕੇਪੀ ਓਲੀ ਨੂੰ ਨਹੀਂ ਬੁਲਾਇਆ ਪੁਤਿਨ ਨੇ ਜਿੱਤ ਦੇ ਦੋ ਦਿਨਾਂ ਬਾਅਦ ਟਰੰਪ ਨੂੰ ਦਿੱਤੀ ਵਧਾਈ, ਕਿਹਾ- ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਲਈ ਤਿਆਰ ਡੋਨਾਲਡ ਟਰੰਪ ਦੀ ਜਿੱਤ ਨਾਲ ਐਲੋਨ ਮਸਕ ਦੀ ਜਾਇਦਾਦ ਵਿੱਚ ਜ਼ਬਰਦਸਤ ਵਾਧਾ, ਦਿਨ 'ਚ ਕਮਾਏ 26.5 ਬਿਲੀਅਨ ਡਾਲਰ ਭਾਰਤ ਨੇ ਚਟਗਾਂਵ 'ਚ ਹਿੰਦੂਆਂ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਇਜ਼ਰਾਈਲ ਨੇ ਬੇਰੂਤ ਹਵਾਈ ਅੱਡੇ 'ਤੇ ਕੀਤੀ ਬੰਬਾਰੀ, ਦੋ ਦਿਨਾਂ 'ਚ 100 ਲੋਕਾਂ ਦੀ ਮੌਤ ਜਿੱਤ ਤੋਂ ਬਾਅਦ ਟਰੰਪ ਨੇ ਕਿਹਾ- ਮੇਰਾ ਸਭ ਕੁਝ ਅਮਰੀਕਾ ਲਈ ਡੋਨਲਡ ਟਰੰਪ ਫਿਰ ਬਣਗੇ ਅਮਰੀਕਾ ਦੇ ਰਾਸ਼ਟਰਪਤੀ, 277 ਸੀਟਾਂ ਨਾਲ ਮਿਲਿਆ ਬਹੁਮਤ ਮਾਲਦੀਵ ਨੇ ਪਾਕਿਸਤਾਨ ਤੋਂ ਆਪਣੇ ਹਾਈ ਕਮਿਸ਼ਨਰ ਨੂੰ ਵਾਪਿਸ ਬੁਲਾਇਆ, ਬਿਨ੍ਹਾਂ ਇਜਾਜ਼ਤ ਦੇ ਤਾਲਿਬਾਨ ਡਿਪਲੋਮੈਟ ਨੂੰ ਮਿਲੇ ਸਨ ਸੇਵਾਮੁਕਤ ਅਮਰੀਕੀ ਫੌਜੀ ਅਧਿਕਾਰੀ ਨੇ ਕਿਹਾ- ਟਰੰਪ ਰਾਸ਼ਟਰਪਤੀ ਬਣੇ ਤਾਂ ਦੇਸ਼ ਅਤੇ ਸੰਵਿਧਾਨ ਨੂੰ ਖਤਰਾ