Welcome to Canadian Punjabi Post
Follow us on

19

May 2024
ਬ੍ਰੈਕਿੰਗ ਖ਼ਬਰਾਂ :
ਵਿਨੀਪੈਗ ਦੇ ਸਟੋਰ ਵਿਚੋਂ ਡਕੈਤੀ ਦੌਰਾਨ ਬੀਅਰ ਸਪਰੇਅ ਦੀ ਵਰਤੋਂ ਕਰਨ ਵਾਲਾ ਟੀਨਏਜ਼ਰ ਗ੍ਰਿਫਤਾਰਮਾਂਟਰੀਅਲ ਤੋਂ ਲਿਓਨ ਜਾਣ ਵਾਲੀ ਏਅਰ ਕੈਨੇਡਾ ਬੋਇੰਗ 787-8 ਡ੍ਰੀਮਲਾਈਨਰ ਉਡਾਨ ਵਾਪਿਸ ਮੁੜੀਤਣਾਅਗ੍ਰਸਤ ਔਰਤ ਨੂੰ ਨੀਦਰਲੈਂਡਜ਼ ਵਿੱਚ ਇੱਛਾ ਮੌਤ ਲਈ ਮਨਜ਼ੂਰੀ ਮਿਲੀ, 3 ਸਾਲਾਂ ਦੇ ਯਤਨਾਂ ਤੋਂ ਬਾਅਦ ਮਿਲੀ ਮਨਜ਼ੂਰੀਕਿਰਗਿਸਤਾਨ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਦਿਆਰਥੀਆਂ ਦੀ ਕੁੱਟਮਾਰ, ਭਾਰਤ ਨੇ ਕਿਹਾ- ਵਿਦਿਆਰਥੀ ਹਾਸਟਲ ਤੋਂ ਬਾਹਰ ਨਾ ਆਉਣ ਅਮਰੀਕੀ ਸੰਸਦ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਪਤੀ `ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ 30 ਸਾਲ ਦੀ ਜੇਲ੍ਹਉੱਤਰੀ ਓਂਟਾਰੀਓ ਮੱਛੀਆਂ ਫੜ੍ਹਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 10 ਦਿਨਾਂ ਲਈ ਭੇਜਿਆ ਜੇਲ੍ਹਫੋਰਡ ਨੇ ਟਰੂਡੋ ਨੂੰ ਡਰੱਗ ਉਪਭੋਗਤਾਵਾਂ ਲਈ ਨਵੀਆਂ ਨਵੀਆਂ ਸੁਰੱਖਿਅਤ ਸਪਲਾਈ ਸਾਈਟਾਂ ਬਾਰੇ ਪੱਤਰ ਲਿਖਿਆਟੋਰਾਂਟੋ ਹਵਾਈ ਅੱਡੇ 'ਤੇ 5 ਲੱਖ ਡਾਲਰ ਦੀ ਕੀਮਤ ਦੇ ਸਮੁੰਦਰ ਜੀਵ ਜ਼ਬਤ
 
ਭਾਰਤ

ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ, ਉਸ ਦਾ ਐਟਮ ਬੰਬ ਸਾਡੇ 'ਤੇ ਡਿੱਗੇਗਾ : ਫਾਰੂਕ ਅਬਦੁੱਲਾ

May 06, 2024 09:58 AM

ਜੰਮੂ, 6 ਮਈ (ਪੋਸਟ ਬਿਊਰੋ): ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ ਅਤੇ ਉਸ ਕੋਲ ਪ੍ਰਮਾਣੂ ਬੰਬ ਵੀ ਹਨ ਜੋ ਸਾਡੇ 'ਤੇ ਡਿੱਗਣਗੇ। ਉਨ੍ਹਾਂ ਦੀ ਇਹ ਟਿੱਪਣੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ 'ਪੀਓਕੇ ਭਾਰਤ ਵਿੱਚ ਰਲੇਵੇਂ' ਦੇ ਬਿਆਨ ਤੋਂ ਬਾਅਦ ਆਈ ਹੈ।
ਅਪ੍ਰੈਲ ਮਹੀਨੇ 'ਚ ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਭਾਰਤ 'ਚ ਹੋ ਰਹੇ ਵਿਕਾਸ ਦੇ ਮੱਦੇਨਜ਼ਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਲੋਕ ਖੁਦ ਭਾਰਤ ਨਾਲ ਰਹਿਣ ਦੀ ਮੰਗ ਕਰਨਗੇ।
ਰਾਜਨਾਥ ਸਿੰਘ ਨੇ ਕਿਹਾ ਸੀ ਕਿ ਚਿੰਤਾ ਨਾ ਕਰੋ, ਪੀਓਕੇ ਸਾਡਾ ਸੀ, ਹੈ ਅਤੇ ਸਾਡਾ ਰਹੇਗਾ। ਭਾਰਤ ਦੀ ਤਾਕਤ ਵਧ ਰਹੀ ਹੈ। ਦੁਨੀਆਂ ਭਰ ਵਿੱਚ ਭਾਰਤ ਦਾ ਮਾਣ ਵਧ ਰਿਹਾ ਹੈ ਅਤੇ ਸਾਡੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ। ਹੁਣ ਪੀਓਕੇ ਵਿੱਚ ਸਾਡੇ ਭੈਣ-ਭਰਾ ਖੁਦ ਭਾਰਤ ਨਾਲ ਇਕੱਠੇ ਹੋਣ ਦੀ ਮੰਗ ਕਰਨਗੇ।
ਫਾਰੂਕ ਅਬਦੁੱਲਾ ਨੇ ਪੁੰਛ ਹਮਲੇ 'ਤੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਬਹੁਤ ਅਫਸੋਸਜਨਕ ਹੈ। ਉਹ (ਭਾਜਪਾ) ਕਹਿੰਦੇ ਸਨ ਕਿ ਅੱਤਵਾਦ ਲਈ 370 ਜਿ਼ੰਮੇਵਾਰ ਹੈ, ਪਰ ਅੱਜ 370 ਨਹੀਂ ਹੈ, ਹੁਣ ਤੁਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬ ਪੁੱਛੋ ਕਿ ਕੀ ਇਸ ਦੇਸ਼ ਵਿਚ ਅੱਤਵਾਦ ਹੈ ਜਾਂ ਨਹੀਂ? ਸਾਡੇ ਜਵਾਨ ਹਰ ਰੋਜ਼ ਸ਼ਹੀਦ ਹੋ ਰਹੇ ਹਨ ਪਰ ਉਹ ਚੁੱਪ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਈਡੀ ਪੀਐੱਮਐੱਲਏ ਐਕਟ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗਾ : ਸੁਪਰੀਮ ਕੋਰਟ ਜੈੱਟ ਏਅਰਵੇਜ਼ ਦੇ ਸੰਸਥਾਪਕ ਦੀ ਪਤਨੀ ਅਨੀਤਾ ਗੋਇਲ ਦਾ ਦਿਹਾਂਤ,ਮੁੰਬਈ `ਚ ਲਿਆ ਆਖਰੀ ਸਾਹ ਐੱਸ. ਜੈਸ਼ੰਕਰ ਨੇ ਕਿਹਾ: ਜਿਨ੍ਹਾਂ ਦੇਸ਼ਾਂ ਨੂੰ ਚੋਣਾਂ ਦੇ ਨਤੀਜਿਆਂ ਦਾ ਫੈਸਲਾ ਕਰਨ ਲਈ ਅਦਾਲਤ ਵਿੱਚ ਜਾਣਾ ਪੈਂਦਾ ਹੈ, ਅੱਜ ਸਾਨੂੰ ਚੋਣਾਂ ਕਰਵਾਉਣ ਬਾਰੇ ਗਿਆਨ ਦੇ ਰਹੇ ਹਾਈਵੇ 'ਤੇ ਬੰਦੂਕ ਲਹਿਰਾਉਂਦੇ ਹੋਏ ਨੱਚ ਰਹੀ ਸੀ ਲੜਕੀ, ਵਾਇਰਲ ਵੀਡੀਓ ਦੇਖ ਲੋਕ ਭੜਕੇ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਰੱਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਿਆ, ਲੰਗਰ ਦੀ ਕੀਤੀ ਸੇਵਾ ਕੇਜਰੀਵਾਲ ਦਾ ਵਿਰੋਧੀਆਂ `ਤੇ ਤਿੱਖਾ ਹਮਲਾ: ਮੋਦੀ ਦੱਸਣ, ਉਨ੍ਹ੍ਹਾਂ ਦਾ ਉੱਤਰਾਧਿਕਾਰੀ ਕੌਣ ਹੋਵੇਗਾ..? ਟਾਟਾ ਸਟੀਲ ਦੇ ਕਾਰੋਬਾਰੀ ਮੁਖੀ ਦੇ ਕਤਲ ਲਈ ਲੋੜੀਂਦਾ ਗਾਜ਼ੀਆਬਾਦ 'ਚ ਮੁਕਾਬਲੇ 'ਚ ਮਾਰਿਆ ਗਿਆ ਦਿੱਲੀ ਦਾ ਬਦਮਾਸ਼ ਕੇਜਰੀਵਾਲ ਨੂੰ 1 ਜੂਨ ਤੱਕ ਅਗਾਊਂ ਜ਼ਮਾਨਤ ਮਿਲੀ, ਕਰ ਸਕਣਗੇ ਚੋਣ ਪ੍ਰਚਾਰ, 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪੀਜੀ 'ਚ ਲਿਆ ਫਾਹਾ਼