ਦਰਹਾਮ, 23 ਅਪਰੈਲ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਦਰਹਾਮ ਰੀਜਨ ਵਿੱਚ ਕਈ ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਹਾਈਵੇਅ 407 ਦੇ ਰੈਂਪਸ ਬੰਦ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਪੁਲਿਸ ਅਨੁਸਾਰ ਇਹ ਹਾਦਸਾ ਤੜ੍ਹਕੇ 7:30 ਵਜੇ ਤੋਂ ਪਹਿਲਾਂ ਕੌਨਲਿਨ ਰੋਡ ਤੇ ਹਾਈਵੇਅ 7 ਉੱਤੇ ਹੋਇਆ। ਥਿੱਕਸਨ ਰੋਡ ਨੂੰ ਹਾਲ ਦੀ ਘੜੀ ਕੌਨਲਿਨ ਤੇ ਵਿੰਚੈਸਟਰ ਦਰਮਿਆਨ ਬੰਦ ਕਰ ਦਿੱਤਾ ਗਿਆ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।