Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਕੌਸਟ ਆਫ ਲਿਵਿੰਗ ਅਲਾਉਐਂਸ ਵਿੱਚ ਕਟੌਤੀ ਕਾਰਨ ਮਿਲਟਰੀ ਦੀ ਚੁਫੇਰਿਓਂ ਹੋ ਰਹੀ ਹੈ ਨੁਕਤਾਚੀਨੀ

March 26, 2023 11:33 PM

ਓਟਵਾ, 26 ਮਾਰਚ (ਪੋਸਟ ਬਿਊਰੋ) : ਬਿਨਾਂ ਕਿਸੇ ਅਗਾਊਂ ਨੋਟਿਸ ਦੇ ਹਜ਼ਾਰਾਂ ਸੈਨਿਕਾਂ ਦੇ ਕੌਸਟ ਆਫ ਲਿਵਿੰਗ ਅਲਾਉਐਂਸ ਵਿੱਚ ਕਟੌਤੀ ਕਰਨ ਦੀ ਯੋਜਨਾ ਕਾਰਨ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੂੰ ਚੁਫੇਰਿਓਂ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਹਫਤੇ ਫੌਜ ਨੇ ਐਲਾਨ ਕੀਤਾ ਕਿ ਹਥਿਆਰਬੰਦ ਸੈਨਾਵਾਂ ਦੇ 7,700 ਮੈਂਬਰਾਂ ਨੂੰ ਜੁਲਾਈ ਵਿੱਚ ਕੌਸਟ ਆਫ ਲਿਵਿੰਗ ਅਲਾਉਐਂਸ ਹਾਸਲ ਨਹੀਂ ਹੋਵੇਗਾ। ਇਹ ਵੀ ਆਖਿਆ ਗਿਆ ਕਿ ਜਿਨ੍ਹਾਂ ਨੂੰ ਵਧੇਰੇ ਮਦਦ ਦੀ ਲੋੜ ਹੈ ਉਨ੍ਹਾਂ ਲਈ ਨਵਾਂ ਹਾਊਸਿੰਗ ਬੈਨੇਫਿਟ ਲਿਆਂਦਾ ਜਾ ਰਿਹਾ ਹੈ, ਜਿਹੜਾ ਵਧੇਰੇ ਫਾਇਦੇਮੰਦ ਹੋਵੇਗਾ। ਮਿਲਟਰੀ ਕਰਮਚਾਰੀਆਂ ਲਈ ਸਮਰਪਿਤ ਸੋਸ਼ਲ ਮੀਡੀਆ ਤੇ ਆਨਲਾਈਨ ਫੋਰਮਜ਼ ਵੱਲੋਂ ਇਸ ਪਲੈਨ ਉੱਤੇ ਅਸੰਤੁਸ਼ਟੀ ਪ੍ਰਗਟਾਈ ਗਈ ਹੈ। ਇਸ ਦੇ ਨਾਲ ਹੀ ਇਸ ਪਲੈਨ ਦੀ ਟਾਈਮਲਾਈਨ ਉੱਤੇ ਵੀ ਕੁੱਝ ਨੂੰ ਇਤਰਾਜ਼ ਹੈ। ਇਸ ਤੋਂ ਇਲਾਵਾ ਚਾਰ ਸਾਲਾਂ ਦੇ ਅਰਸੇ ਵਿੱਚ ਤਨਖਾਹ ਵਿੱਚ ਹੋਣ ਵਾਲੇ 10 ਫੀ ਸਦੀ ਵਾਧੇ ਤੋਂ ਵੀ ਕੁੱਝ ਖੁਸ਼ ਨਹੀਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਨੋਟਿਸ ਦੀ ਘਾਟ ਤੋਂ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਆਪਣੇ ਲੋਕਾਂ ਨਾਲ ਮਿਲਟਰੀ ਕਿਹੋ ਜਿਹਾ ਸਲੂਕ ਕਰਦੀ ਹੈ।ਡਿਫੈਂਸ ਸਟਾਫ ਦੇ ਵਾਈਸ ਚੀਫ ਰਹਿ ਚੁੱਕੇ ਤੇ ਹੁਣ ਰਿਟਾਇਰ ਹੋ ਚੁੱਕੇ ਲੈਫਟੀਨੈਂਟ ਜਨਰਲ ਗਾਇ ਥੀਬੌਲਟ ਨੇ ਆਖਿਆ ਕਿ ਅਸੀਂ ਲੋਕਾਂ ਨੂੰ ਗੁੱਸਾ ਦੁਆ ਰਹੇ ਹਾਂ।ਇਹ ਗੱਲ ਫੌਜ ਵੱਲੋਂ ਆਪਣੇ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਨਹੀਂ ਹੈ ਸਗੋਂ ਇਹ ਮਾਮਲਾ ਆਪਣੇ ਲੋਕਾਂ ਦੀ ਸਹੀ ਕੀਮਤ ਸਮਝਣ ਦਾ ਹੈ। ਇਸ ਤਰ੍ਹਾਂ ਦੇ ਫੈਸਲਿਆਂ ਨਾਲ ਫੌਜ ਦੇ ਮੈਂਬਰਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੇ ਕੰਮ ਦਾ ਸਹੀ ਮੁੱਲ ਪਾਇਆ ਜਾ ਰਿਹਾ ਹੈ।
ਮਿਲਟਰੀ ਦੇ ਮੌਜੂਦਾ ਕੌਸਟ ਆਫ ਲਿਵਿੰਗ ਅਲਾਉਐਂਸ ਨੂੰ ਨਵੇਂ ਹਾਊਸਿੰਗ ਬੈਨੇਫਿਟ ਨਾਲ ਬਦਲਣ ਦਾ ਇਹ ਫੈਸਲਾ 14 ਸਾਲ ਤੱਕ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਤੇ ਖਜ਼ਾਨਾ ਬੋਰਡ (ਅਜਿਹਾ ਸੈਂਟਰਲ ਡਿਪਾਰਟਮੈਂਟ ਹੈ ਜਿਹੜਾ ਫੈਡਰਲ ਖਰਚਿਆਂ ਨੂੰ ਨਿਯੰਤਰਿਤ ਕਰਦਾ ਹੈ) ਦਰਮਿਆਨ ਚੱਲੇ ਸੰਘਰਸ਼ ਦਾ ਨਤੀਜਾ ਹੈ।ਜਿ਼ਕਰਯੋਗ ਹੈ ਕਿ ਕੁੱਝ ਕਮਿਊਨਿਟੀਜ਼ ਵਿੱਚ ਰਹਿਣ ਤੇ ਕੰਮ ਕਰਨ ਲਈ ਮੈਂਬਰਾਂ ਨੂੰ ਮੁਆਵਜ਼ਾ ਦੇਣ ਵਾਸਤੇ ਇਸ ਦੀ ਸ਼ੁਰੂਆਤ ਸਾਲ 2000 ਵਿੱਚ ਕੀਤੀ ਗਈ ਸੀ। ਪਰ 2009 ਵਿੱਚ ਅਲਾਉਐਂਸ ਰੇਟ ਦੇ ਵਾਧੇ ਵਿੱਚ ਰੋਕ ਲਾ ਦਿੱਤੀ ਗਈ। ਫਿਰ ਡਿਫੈਂਸ ਤੇ ਟਰੇਜ਼ਰੀ ਅਧਿਕਾਰੀਆਂ ਦਰਮਿਆਨ ਪ੍ਰੋਗਰਾਮ ਦੀ ਲਾਗਤ ਤੇ ਮਾਪਦੰਡਾਂ ਦੇ ਸਬੰਧ ਵਿੱਚ ਲੜਾਈ ਸ਼ੁਰੂ ਹੋਈ। ਮਾਹਿਰਾਂ ਦਾ ਕਹਿਣਾ ਹੈ ਕਿ ਮੈਂਬਰਾਂ ਨੂੰ ਇਹ ਲੱਗ ਰਿਹਾ ਸੀ ਕਿ ਮਾਮਲਾ ਹੱਲ ਹੋ ਜਾਵੇਗਾ ਤੇ ਇਸ ਬਾਰੇ ਜਲਦ ਹੀ ਡੀਲ ਵੀ ਸਿਰੇ ਚੜ੍ਹ ਜਾਵੇਗੀ।ਮੈਂਬਰਾਂ ਨੂੰ ਇਹ ਵੀ ਆਸ ਸੀ ਕਿ ਇਸ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਪਰ ਅਜਿਹਾ ਨਹੀਂ ਹੋਇਆ।
ਇਹ ਵੀ ਆਖਿਆ ਜਾ ਰਿਹਾ ਹੈ ਕਿ ਮੈਂਬਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਤੇ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਇਸ ਤਰ੍ਹਾਂ ਦੀ ਗਾਜ ਉਨ੍ਹਾਂ ਦੇ ਸਿਰ ਉੱਤੇ ਸੁੱਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਾਊਸਿੰਗ ਬੈਨੇਫਿਟ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ। ਮੈਂਬਰਾਂ ਵੱਲੋਂ ਇਹ ਸਿ਼ਕਾਇਤ ਵੀ ਕੀਤੀ ਜਾ ਰਹੀ ਹੈ ਕਿ ਤਨਖਾਹ ਵਿੱਚ ਨਵੇਂ ਵਾਧੇ ਨਾਲ ਮਹਿੰਗਾਈ ਤੋਂ ਛੁਟਕਾਰਾ ਨਹੀਂ ਮਿਲ ਸਕਦਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ