Welcome to Canadian Punjabi Post
Follow us on

29

March 2024
 
ਕੈਨੇਡਾ

ਅੱਜ ਟਰੂਡੋ ਨਾਲ ਮੁਲਾਕਾਤ ਤੇ ਪਾਰਲੀਆਮੈਂਟ ਨੂੰ ਸੰਬੋਧਨ ਕਰਨਗੇ ਬਾਇਡਨ

March 24, 2023 09:17 AM

ਓਟਵਾ, 24 ਮਾਰਚ (ਪੋਸਟ ਬਿਊਰੋ) : ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਦੋ ਸਾਲ ਬਾਅਦ ਜੋਅ ਬਾਇਡਨ ਪਹਿਲੀ ਵਾਰੀ ਕੈਨੇਡਾ ਦੇ ਦੌਰੇ ਉੱਤੇ ਆਏ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਬਾਇਡਨ ਉੱਘੇ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਦੇ ਨਲ ਨਾਲ ਪਾਰਲੀਆਮੈਂਟ ਨੂੰ ਸੰਬੋਧਨ ਕਰਨਗੇ।ਉਨ੍ਹਾਂ ਦਾ ਇਹ ਉਪਰਾਲਾ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕਿਆ ਜਾਣ ਵਾਲਾ ਕਦਮ ਹੈ। ਜੋਅ ਬਾਇਡਨ ਤੇ ਉਨ੍ਹਾਂ ਦੀ ਪਤਨੀ ਜਿੱਲ ਬਾਇਡਨ ਦੇ ਕੈਨੇਡਾ ਦੇ ਇਸ ਦੌਰੇ ਦੀ ਸ਼ੁਰੂਆਤ ਵੀਰਵਾਰ ਸ਼ਾਮ ਨੂੰ ਹੋਈ। ਉਨ੍ਹਾਂ ਦਾ ਸਵਾਗਤ ਕੈਨੇਡੀਅਨ ਕੈਬਨਿਟ ਦੇ ਮੰਤਰੀਆਂ ਤੇ ਵਿਦੇਸ਼ੀ ਮਾਮਲਿਆਂ ਬਾਰੇ ਅਧਿਕਾਰੀਆਂ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਬਾਇਡਨ ਨੇ ਗਵਰਨਰ ਜਨਰਲ ਮੈਰੀ ਸਾਇਮਨ ਤੇ ਉਨ੍ਹਾਂ ਦੇ ਪਤੀ ਵਿੱਟ ਫਰੇਜ਼ਰ ਨਾਲ ਮੁਲਾਕਾਤ ਕੀਤੀ।
ਫਿਰ ਬਾਇਡਨ ਜੋੜੇ ਨੇ ਰਿਡੂ ਕਾਟੇਜ ਹੋਮ ਵਿਖੇ ਪ੍ਰਧਾਨ ਮੰਤਰੀ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਨਾਲ ਡਿਨਰ ਕੀਤਾ। ਸੁ਼ੱਕਰਵਾਰ ਨੂੰ ਬਾਇਡਨ ਦਾ ਦਿਨ ਕਾਫੀ ਰੁਝੇਵਿਆਂ ਭਰਿਆ ਰਹੇਗਾ। ਈਵੈਂਟਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਾਰਲੀਆਮੈਂਟ ਹਿੱਲ ਦੇ ਸਾਹਮਣੇ ਅਮਰੀਕੀ ਝੰਡੇ ਵੱਡੀ ਗਿਣਤੀ ਵਿੱਚ ਲਾਏ ਗਏ ਹਨ, ਤੇ ਓਟਵਾ ਭਰ ਵਿੱਚ ਸਕਿਊਰਿਟੀ ਕਾਫੀ ਸਖ਼ਤ ਕੀਤੀ ਗਈ ਹੈ।ਪੁਲਿਸ ਨੂੰ ਵੀ ਭਾਰੀ ਮਾਤਰਾ ਵਿੱਚ ਤਾਇਨਾਤ ਕੀਤਾ ਗਿਆ ਹੈ, ਆਕਾਸ਼ ਵਿੱਚ ਮਿਲਟਰੀ ਦੇ ਹੈਲੀਕਾਪਟਰ ਨਿਗ੍ਹਾ ਰੱਖਣਗੇ ਤੇ ਕਈ ਪਾਸਿਆਂ ਤੋਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਵਾੲ੍ਹੀਟ ਹਾਊਸ ਅਨੁਸਾਰ ਬਾਇਡਨ ਵੱਲੋਂ ਆਪਣੇ ਦਿਨ ਦੀ ਸ਼ੁਰੂਆਤ ਡੇਲੀ ਬਰੀਫਿੰਗ ਨਾਲ ਕੀਤੀ ਜਾਵੇਗੀ ਤੇ ਫਿਰ ਉਹ ਪਾਰਲੀਆਮੈਂਟਰੀ ਹਿੱਲ ਜਾਣਗੇ। ਉੱਥੇ ਉਨ੍ਹਾਂ ਦਾ ਸਵਾਗਤ ਵੈਸਟ ਬਲਾਕ ਵਿੱਚ ਹਾਊਸ ਤੇ ਸੈਨੇਟ ਦੇ ਨੁਮਾਇੰਦਿਆਂ ਦੇ ਨਾਲ ਨਾਲ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਕੀਤਾ ਜਾਵੇਗਾ। ਫਿਰ ਟਰੂਡੋ ਨਾਲ ਦੁਵੱਲੀ ਮੀਟਿੰਗ ਕਰਨ ਤੋਂ ਬਾਅਦ ਬਾਇਡਨ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਰਨਗੇ ਤੇ ਇਸ ਦੌਰਾਨ ਬਾਇਡਨ ਦੇ ਨਾਲ ਆਏ ਵਫਦ ਦੇ ਮੈਂਬਰ ਵੀ ਹਾਜ਼ਰ ਰਹਿਣਗੇ। ਦੁਪਹਿਰੇ 2:00 ਵਜੇ ਬਾਇਡਨ ਪਾਰਲੀਆਮੈਂਟ ਨੂੰ ਸੰਬੋਧਨ ਕਰਨਗੇ। ਫਿਰ ਬਾਇਡਨ, ਉਨ੍ਹਾਂ ਦੀ ਪਤਨੀ ਤੇ ਅਮਰੀਕੀ ਵਫਦ ਟਰੂਡੋ ਤੇ ਉਨ੍ਹਾਂ ਦੀ ਪਤਨੀ ਵੱਲੋਂ ਕੈਨੇਡੀਅਨ ਏਵੀਏਸ਼ਨ ਤੇ ਸਪੇਸ ਮਿਊਜ਼ੀਅਮ ਵਿਖੇ ਸ਼ਾਮੀਂ 6:30 ਵਜੇ ਰੱਖੇ ਗਏ ਡਿਨਰ ਦਾ ਹਿੱਸਾ ਬਣੇਗਾ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਸ਼ੁੱਕਰਵਾਰ ਰਾਤ ਨੂੰ ਆਪਣੀ ਪਤਨੀ ਤੇ ਵਫਦ ਨਾਲ ਓਟਵਾ ਏਅਰਪੋਰਟ ਤੋਂ ਰਾਤੀਂ 9:25 ਉੱਤੇ ਵਾਪਿਸ ਅਮਰੀਕਾ ਪਰਤ ਜਾਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼