Welcome to Canadian Punjabi Post
Follow us on

13

May 2025
ਬ੍ਰੈਕਿੰਗ ਖ਼ਬਰਾਂ :
ਫਾਰਮਾ ਓਪੀਓਡ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ; ਫਾਜ਼ਿਲਕਾ ਵਿੱਚ ਟ੍ਰਾਮਾਡੋਲ ਦੀਆਂ 60 ਹਜ਼ਾਰ ਗੋਲੀਆਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ 1,549 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਦਾ ਕੀਤਾ ਪਰਦਾਫਾਸ਼ : ਹਰਪਾਲ ਚੀਮਾ ਯੁੱਧ ਨਸ਼ਿਆਂ ਵਿਰੁੱਧ: ਕੇਵਲ 72 ਦਿਨਾਂ ਵਿੱਚ 10 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ; 398 ਕਿਲੋਗ੍ਰਾਮ ਹੈਰੋਇਨ, 186 ਕਿਲੋਗ੍ਰਾਮ ਅਫੀਮ, 8.5 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦਅੰਮ੍ਰਿਤਸਰ ਵਿੱਚ ਤੁਰਕੀ ਅਧਾਰਿਤ ਤਸਕਰ ਵੱਲੋਂ ਸਮਰਥਿਤ ਨਾਰਕੋ-ਹਵਾਲਾ ਕਾਰਟੈਲ ਦਾ ਪਰਦਾਫਾਸ਼ਪੰਜਾਬ ਨੇ ਹਰਿਆਣਾ ਨੂੰ ਪਾਣੀ ਛੱਡਣ ਸਬੰਧੀ ਅਦਾਲਤੀ ਹੁਕਮਾਂ ਨੂੰ ਦਿੱਤੀ ਚੁਣੌਤੀ, ਪ੍ਰਕਿਰਿਆਵਾਂ ਦੀ ਉਲੰਘਣਾ ਦਾ ਲਗਾਇਆ ਦੋਸ਼ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾਉੱਤਰ-ਪੱਛਮੀ ਓਂਟਾਰੀਓ ਵਿੱਚ 1 ਲੱਖ 85 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥਾਂ ਬਰਾਮਦਲਾਪਤਾ ਕਿਊਬੈਕ ਹਾਈਕਰ ਦੀ ਲਾਸ਼ ਐਡੀਰੋਨਡੈਕਸ `ਚ ਮਿਲੀ
 
ਕੈਨੇਡਾ

ਬਾਇਡਨ ਦੇ ਕੈਨੇਡਾ ਦੌਰੇ ਦੌਰਾਨ ਸਾਂਝੇ ਮੁੱਦਿਆਂ ਉੱਤੇ ਗੱਲਬਾਤ ਨੂੰ ਦਿੱਤੀ ਜਾਵੇਗੀ ਤਰਜੀਹ

March 23, 2023 09:24 AM

ਓਟਵਾ, 23 ਮਾਰਚ (ਪੋਸਟ ਬਿਊਰੋ) : ਵੀਰਵਾਰ ਸ਼ਾਮ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਪਹਿਲੀ ਵਾਰੀ ਕੈਨੇਡਾ ਦੇ ਦੌਰੇ ਉੱਤੇ ਪਹੁੰਚਣ ਵਾਲੇ ਹਨ। ਉਨ੍ਹਾਂ ਦੇ ਇਸ ਰਸਮੀ ਦੌਰੇ ਦੀ ਲੰਮੇਂ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।
ਓਟਵਾ ਵਿੱਚ ਠਹਿਰਣ ਸਮੇਂ ਬਾਇਡਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਦੇ ਨਾਲ ਨਾਲ ਸ਼ੁੱਕਰਵਾਰ ਨੂੰ ਪਾਰਲੀਆਮੈਂਟ ਨੂੰ ਸੰਬੋਧਨ ਕਰਨਗੇ। ਪਰ ਅਮਰੀਕਾ ਦੀ ਫਰਸਟ ਲੇਡੀ ਜਿੱਲ ਬਾਇਡਨ ਨਾਲ ਜੋਅ ਬਾਇਡਨ ਕੈਨੇਡਾ ਵਿੱਚ ਹੋਰ ਕਾਫੀ ਈਵੈਂਟਸ ਵਿੱਚ ਹਿੱਸਾ ਲੈਣਗੇ, ਜਿੱਥੇ ਕੈਨੇਡਾ ਤੇ ਅਮਰੀਕਾ ਲਈ ਅਹਿਮ ਮੁੱਦਿਆਂ ਉੱਤੇ ਚਰਚਾ ਕੀਤੀ ਜਾਵੇਗੀ ਤੇ ਸਾਂਝੀਆਂ ਤਰਜੀਹਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਬਾਇਡਨ ਤੇ ਉਨ੍ਹਾਂ ਦੇ ਅਮਲੇ ਦੇ ਸਵਾਗਤ ਲਈ ਤਿਆਰੀਆਂ ਜੰਗੀ ਪੱਧਰ ਉੱਤੇ ਚੱਲ ਰਹੀਆਂ ਹਨ।
ਬਾਇਡਨ ਦੇ ਆਪਣੇ ਵਫਦ ਨਾਲ ਵੀਰਵਾਰ ਸ਼ਾਮ ਨੂੰ 6:25 ਉੱਤੇ ਏਅਰ ਫੋਰਸ ਵੰਨ ਉੱਤੇ ਸਵਾਰ ਹੋਕੇ ਓਟਵਾ ਪਹੁੰਚਣ ਦੀ ਯੋਜਨਾ ਹੈ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਗਵਰਨਰ ਜਨਰਲ ਮੈਰੀ ਸਾਈਮਨਜ਼, ਅਮਰੀਕਾ ਵਿੱਚ ਕੈਨੇਡਾ ਦੀ ਅੰਬੈਸਡਰ ਕਰਸਟਿਨ ਹਿੱਲਮੈਨ, ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਫਰਟੀਅਰ, ਵਿਦੇਸ਼ ਮੰਤਰੀ ਮਿਲੇਨੀ ਜੋਲੀ ਤੋਂ ਇਲਾਵਾ ਵਿਦੇਸ਼ੀ ਮਾਮਲਿਆਂ ਦੇ ਪਾਰਲੀਆਮੈਂਟਰੀ ਸੈਕਟਰੀਜ਼, ਲਿਬਰਲ ਐਮਪੀਜ਼ ਰੌਬ ਓਲੀਫੈਂਟ ਤੇ ਮਨਿੰਦਰ ਸਿੱਧੂ ਹਾਜ਼ਰ ਹੋਣਗੇ।
ਫਿਰ ਬਾਇਡਨ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਨਾਲ ਮੁਲਾਕਾਤ ਲਈ ਰਿਡੂ ਕਾਟੇਜ ਲਿਜਾਇਆ ਜਾਵੇਗਾ।ਸ਼ੁੱਕਰਵਾਰ ਨੂੰ ਬਾਇਡਨ ਦਾ ਦਿਨ ਬਹੁਤਾ ਕਰਕੇ ਪਾਰਲੀਆਮੈਂਟ ਹਿੱਲ ਉੱਤੇ ਹੀ ਬਤੀਤ ਹੋਵੇਗਾ। ਇਸ ਦੌਰੇ ਦੌਰਾਨ ਦੋਵੇਂ ਦੇਸ਼ ਹੇਠ ਲਿਖੇ ਮੁੱਦਿਆਂ ਉੱਤੇ ਵਿਚਾਰ ਕਰਨਗੇ :
· ਨੌਰਥ ਅਮੈਰੀਕਨ ਕੌਂਟੀਨੈਂਟਲ ਐਂਡ ਆਰਕਟਿਕ ਡਿਫੈਂਸ ਤੇ ਸਬੰਧਤ ਖਰਚਿਆਂ
· ਟਰੇਡ, ਸਪਲਾਈ ਚੇਨ, ਤੇ ਸੀਯੂਐਸਐਮਏ/ਯੂਐਸਐਮਸੀਏ ਦੀ ਸਥਿਤੀ
· ਅਨਿਯਮਿਤ ਮਾਈਗ੍ਰੇਸ਼ਨ ਤੇ ਸੇਫ ਥਰਡ ਕੰਟਰੀ ਸਮਝੌਤੇ
· ਕਲਾਈਮੇਟ ਚੇਂਜ ਤੇ ਕਲੀਨ ਆਟੋਮੋਟਿਵ ਸੈਕਟਰ ਵਿੱਚ ਨਿਵੇਸ਼
· ਮਹਿੰਗਾਈ ਨੂੰ ਠੱਲ੍ਹ ਪਾਉਣ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ
· ਜਮਹੂਰੀਅਤ ਨੂੰ ਖਤਰੇ ਜਿਵੇਂ ਕਿ ਦੇਸੀ ਤੇ ਵਿਦੇਸ਼ੀ ਦਖਲ
· ਹਾਇਤੀ ਤੇ ਯੂਕਰੇਨ ਲਈ ਅਗਾਂਹ ਮਦਦ ਬਾਰੇ

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਾਪਤਾ ਕਿਊਬੈਕ ਹਾਈਕਰ ਦੀ ਲਾਸ਼ ਐਡੀਰੋਨਡੈਕਸ `ਚ ਮਿਲੀ ਉਪ-ਨਿਯਮ ਅਪਡੇਟ ਦਾ ਉਦੇਸ਼ ਤਿਉਹਾਰਾਂ, ਪ੍ਰਦਰਸ਼ਨਾਂ ਲਈ ਲਾਲ ਫੀਤਾਸ਼ਾਹੀ ਨੂੰ ਘਟਾਉਣਾ : ਸਿਟੀ ਸਟਾਫ ਨੋਵਾ ਸਕੋਸ਼ੀਆ ਦੀ ਐਨਾਪੋਲਿਸ ਵੈਲੀ `ਚ ਹਾਈਵੇਅ 101 `ਤੇ ਦੋ ਕਾਰਾਂ ਦੀ ਟੱਕਰ `ਚ 5 ਦੀ ਮੌਤ, 1 ਗੰਭੀਰ ਤਿੰਨ ਡਕੈਤੀਆਂ ਤੇ ਹਥਿਆਰਾਂ ਰੱਖਣ ਦੇ ਦੋਸ਼ ਤਹਿਤ ਮੁਲਜ਼ਮ ਕਾਬੂ ਓਟਵਾ ਦੇ ਮਾਈਕਲ ਹਿੱਲ ਜਿਊਲਰੀ ਸਟੋਰ ‘ਚ ਚੋਰਾਂ ਨੇ ਕੀਤੀ ਭੰਨਤੋੜ, ਲੁੱਟੇ ਗਹਿਣੇ ਓਰਲੀਨਜ਼ ਵਿੱਚ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ‘ਚ 4 ਜ਼ਖ਼ਮੀ, 1 ਗੰਭੀਰ ਮਿੱਟੀ ਦੀਆਂ ਸਮੱਸਿਆਵਾਂ ਦੇ ਬਾਵਜੂਦ ਦੱਖਣੀ ਓਟਾਵਾ ਪੁਲਿਸ ਸਟੇਸ਼ਨ ਸਮੇਂ ਅੰਦਰ ਹੋ ਜਾਵੇਗਾ ਤਿਆਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾ ਨੋਵਾ ਸਕੋਸ਼ੀਆ ਸਰਕਾਰ ਸਿਡਨੀ ਕਮਿਊਟਰ ਰੇਲ ਅਧਿਐਨ ਦੀ ਕਰ ਰਹੀ ਹੈ ਸਮੀਖਿਆ