Welcome to Canadian Punjabi Post
Follow us on

29

March 2024
 
ਕੈਨੇਡਾ

ਕੰਜ਼ਰਵੇਟਿਵਾਂ ਦੀ ਅਗਵਾਈ ਵਿੱਚ ਕੈਨੇਡਾ ਨੂੰ ਪੁਨਰ-ਜਾਗਰਣ ਦੀ ਲੋੜ : ਹਾਰਪਰ

March 22, 2023 11:56 PM

ਓਟਵਾ, 22 ਮਾਰਚ (ਪੋਸਟ ਬਿਊਰੋ): ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬੁੱਧਵਾਰ ਨੂੰ ਆਖਿਆ ਕਿ ਕੈਨੇਡਾ ਨੂੰ ਕੰਜ਼ਰਵੇਟਿਵਾਂ ਦੀ ਅਗਵਾਈ ਵਿੱਚ ਪੁਨਰ-ਜਾਗਰਣ ਦੀ ਲੋੜ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਦੇ ਹੱਥ ਦੇਸ਼ ਦੀ ਵਾਗਡਰ ਦੇਣਾ ਸੁਰੱਖਿਅਤ ਰਹੇਗਾ ਪਰ ਇਸ ਲਈ ਉਨ੍ਹਾਂ ਕੰਜ਼ਰਵੇਟਿਵ ਆਗੂ ਨੂੰ ਚੋਣਾਂ ਤੱਕ ਦੀ ਉਡੀਕ ਕਰਨ ਦੀ ਸਲਾਹ ਦਿੱਤੀ।
ਕੈਨੇਡਾ ਸਟਰਾਂਗ ਐਂਡ ਫਰੀ ਨੈੱਟਵਰਕ, ਜਿਸ ਨੂੰ ਪਹਿਲਾਂ ਮੈਨਿੰਗ ਸੈਂਟਰ ਵਜੋਂ ਜਾਣਿਆ ਜਾਂਦਾ ਸੀ, ਵੱਲੋਂ ਕਰਵਾਏ ਗਏ ਈਵੈਂਟ ਉੱਤੇ ਪਾਰਟੀ ਵਫਾਦਾਰਾਂ ਨੂੰ ਸੰਬੋਧਨ ਕਰਦਿਆਂ ਹਾਰਪਰ ਨੇ ਉਕਤ ਗੱਲ ਆਖੀ। ਨੌਂ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ 2015 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਹੱਥੋਂ ਮਿਲੀ ਹਾਰ ਤੋਂ ਬਾਅਦ ਸਿਆਸੀ ਜਿੰ਼ਦਗੀ ਨੂੰ ਅਲਵਿਦਾ ਆਖਣ ਵਾਲੇ ਹਾਰਪਰ ਵੱਲੋਂ ਇਸ ਤਰ੍ਹਾਂ ਜਨਤਕ ਤੌਰ ਉੱਤੇ ਵਿਚਰਨਾਂ ਬਹੁਤ ਹੀ ਵਿਲੱਖਣ ਮਾਮਲਾ ਹੈ। ਜਿ਼ਕਰਯੋਗ ਹੈ ਕਿ ਹਾਰਪਰ ਵੱਲੋਂ ਸਮਰਥਨ ਦੇਣ ਤੋਂ ਬਾਅਦ ਹੀ ਪਿਛਲੇ ਸਤੰਬਰ ਪੌਲੀਏਵਰ ਦੀ ਪਾਰਟੀ ਆਗੂ ਵਜੋਂ ਚੋਣ ਲਈ ਹਵਾ ਦਾ ਰੁਖ ਪਲਟਿਆ ਸੀ।
ਹਾਰਪਰ ਨੇ ਆਖਿਆ ਕਿ ਹਰਮਨਪਿਆਰਤਾ ਨੂੰ ਵੀ ਲਿਬਰਲ ਮੀਡੀਆ ਵੱਲੋਂ ਨਕਾਰਾਤਮਕ ਰੋਸ਼ਨੀ ਵਿੱਚ ਵਿਖਾ ਕੇ ਇਸ ਦੇ ਮਾਇਨੇ ਬਦਲਣ ਦੀ ਕੋਸਿ਼ਸ਼ ਕੀਤੀ ਜਾਂਦੀ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਕੰਜ਼ਰਵੇਟਿਵਾਂ ਦੀ ਅਗਵਾਈ ਦੀ ਦੇਸ਼ ਨੂੰ ਸਖ਼ਤ ਲੋੜ ਹੈ। ਉਨ੍ਹਾਂ ਇੱਕਠ ਨੂੰ ਚੇਤੇ ਕਰਵਾਉਂਦਿਆਂ ਆਖਿਆ ਕਿ ਆਧੁਨਿਕ ਕੰਜ਼ਰਵੇਟਿਵ ਪਾਰਟੀ ਪੱਛਮੀ ਕੈਨੇਡਾ ਵਿੱਚ ਹਰਮਨਪਿਆਰਤਾ ਦੇ ਦਮ ਉੱਤੇ ਹੀ ਪੈਰ ਜਮਾ ਸਕੀ ਤੇ ਕਿਊਬਿਕ ਵਿੱਚ ਰਾਸ਼ਟਰਵਾਦ ਤੇ ਓਨਟਾਰੀਓ ਦੇ ਟੋਰੀਜ਼ ਰਾਹੀਂ ਇਸ ਦਾ ਨਿਰਮਾਣ ਸੰਭਵ ਹੋਇਆ। ਉਨ੍ਹਾਂ ਆਖਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਮੌਜੂਦਾ ਰੂਪ ਦਾ ਬਹੁਤਾ ਸਿਹਰਾ ਪੌਪੂਲਿਸਟ ਰਿਫਰਮ ਪਾਰਟੀ ਦੇ ਬਾਨੀ ਪੈ੍ਰਸਟਨ ਮੈਨਿੰਗ ਸਿਰ ਬੱਝਦਾ ਹੈ।ਇਸ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਿੱਚ ਰਲੇਵੇਂ ਕਾਰਨ ਹੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦਾ ਜਨਮ ਹੋਇਆ। ਫਿਰ ਹਾਰਪਰ ਤੇ ਮੈਨਿੰਗ ਨੇ ਸਟੇਜ ਵੀ ਸਾਂਝੀ ਕੀਤੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼