Welcome to Canadian Punjabi Post
Follow us on

29

February 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ 'ਚ ਜ਼ਹਿਰੀਲੇ ਟੀਕੇ ਨਾਲ ਸਜ਼ਾ ਦੇਣੀ ਰਹੀ ਅਸਫ਼ਲ, 8 ਵਾਰ ਕੀਤੀ ਕੋਸਿ਼ਸ਼ਬਾਇਡੇਨ ਦੇ ਡਾਕਟਰਾਂ ਨੇ ਕਿਹਾ: ਰਾਸ਼ਟਰਪਤੀ ਬਿਲਕੁਲ ਫਿੱਟ, ਭਵਿੱਖ ਵਿਚ ਵੀ ਰਾਸ਼ਟਰਪਤੀ ਦੇ ਫਰਜ਼ ਨਿਭਾਅ ਸਕਣਗੇਦੱਖਣੀ ਕੋਰੀਆ 'ਚ 10 ਹਜ਼ਾਰ ਤੋਂ ਵੱਧ ਡਾਕਟਰਾਂ ਅਤੇ ਸਟਾਫ ਨੇ ਕੀਤੀ ਹੜਤਾਲ, ਸਿਹਤ ਸੇਵਾਵਾਂ ਠੱਪਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਹਿੰਸਾ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਕੌਰ ਰਾਣਾ 'ਤੇ ਜਾਅਲੀ ਦਸਤਾਵੇਜ਼ ਦੇ ਕੇ ਜਾਤੀ ਸਰਟੀਫਿਕੇਟ ਬਣਾਉਣ ਦਾ ਦੋਸ਼ਸੁਪਰੀਮ ਕੋਰਟ ਨੇ ਰਾਜਸਥਾਨ ਹਾਈਕੋਰਟ ਦਾ ਫੈਸਲਾ ਰੱਖਿਆ ਬਰਕਰਾਰ, 2 ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਸਰਕਾਰੀ ਨੌਕਰੀਪੰਜਾਬ ਯੂਨੀਵਰਸਿਟੀ ਵਿੱਚ ਸਪਤ ਸਿੰਧੂ ਲਿਟ ਫੈਸਟ ਵਿੱਚ ਸਿੱਖਿਆ ਸ਼ਾਸਤਰੀ ਅੰਸ਼ੂ ਕਟਾਰੀਆ ਨੂੰ ਕੀਤਾ ਗਿਆ ਸਨਮਾਨਿਤਸੀ.ਜੀ.ਸੀ. ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੇ ਸਾਇੰਸ ਹਫ਼ਤਾ ਮਨਾਉਂਦੇ ਹੋਏ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ
 
ਕੈਨੇਡਾ

ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ ਕਰਾਂਗੇ ਕੇਸ : ਪੌਲੀਏਵਰ

March 14, 2023 11:43 PM

ਓਟਵਾ, 14 ਮਾਰਚ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਦਾ ਕਹਿਣਾ ਹੈ ਕਿ ਜੇ ਉਹ ਪ੍ਰਧਾਨ ਮੰ਼ਤਰੀ ਚੁਣੇ ਜਾਂਦੇ ਹਨ ਤਾਂ ਉਹ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ 44 ਬਿਲੀਅਨ ਡਾਲਰ ਦਾ ਕੇਸ ਕਰਨਗੇ।ਉਨ੍ਹਾਂ ਆਖਿਆ ਕਿ ਅਜਿਹਾ ਨਸਿ਼ਆਂ (ਮੌਰਫੀਨ ਵਰਗਾ ਪ੍ਰਭਾਵ ਦੇਣ ਵਾਲੇ ਪਦਾਰਥ )ਦੀ ਮਹਾਂਮਾਰੀ ਵਿੱਚ ਨਿਭਾਈ ਗਈ ਭੂਮਿਕਾ ਲਈ ਇਨ੍ਹਾਂ ਕੰਪਨੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਪਹਿਲਾਂ ਹੀ ਲਾਂਚ ਕੀਤੇ ਜਾ ਚੁੱਕੇ ਕਲਾਸ ਐਕਸ਼ਨ ਮੁਕੱਦਮੇ ਵਿੱਚ ਉਹ ਵੀ ਸਿ਼ਕਾਇਤਕਰਤਾ ਵਜੋਂ ਹਿੱਸਾ ਲੈ ਕੇ ਫੈਡਰਲ ਹੈਲਥ ਕੇਅਰ ਸਿਸਟਮ ਨੂੰ ਪਹੁੰਚੇ ਨੁਕਸਾਨ ਲਈ ਵਾਧੂ 4 ਬਿਲੀਅਨ ਡਾਲਰ ਦੀ ਮੰਗ ਕਰਦੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੱਖਰੇ ਤੌਰ ਉੱਤੇ ਫੈਡਰਲ ਪੱਧਰ ਉੱਤੇ ਇੱਕ ਹੋਰ ਮੁਕੱਦਮਾ ਲਾਂਚ ਕੀਤਾ ਜਾਂਦਾ ਤੇ ਬਾਰਡਰ ਸਕਿਊਰਿਟੀ, ਪ੍ਰਿਜ਼ਨਜ਼, ਇੰਡੀਜੀਨਸ ਪ੍ਰੋਗਰਾਮਿੰਗ ਆਦਿ ਵਰਗੀਆਂ ਗੈਰ ਹੈਲਥ ਲਾਗਤ ਵਸੂਲਣ ਲਈ ਦਾਅਵਾ ਕੀਤਾ ਜਾਂਦਾ।
ਪੌਲੀਏਵਰ ਨੇ ਆਖਿਆ ਕਿ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਫੈਡਰਲ ਟੈਕਸਦਾਤਾਵਾਂ ਲਈ 44-45 ਬਿਲੀਅਨ ਡਾਲਰ ਦੀਆਂ ਦੇਣਦਾਰ ਹਨ ਤੇ ਅਸੀਂ ਇਹ ਪੈਸਾ ਰਿਕਵਰੀ ਦੇ ਨਾਲ ਨਾਲ ਇਲਾਜ ਉੱਤੇ ਵੀ ਖਰਚ ਕਰਾਂਗੇ। ਪ੍ਰੋਵਿੰਸ ਅਨੁਸਾਰ ਬੀਸੀ ਵੱਲੋਂ 2018 ਵਿੱਚ ਇੱਕ ਕਲਾਸ ਐਕਸ਼ਨ ਮੁਕੱਦਮਾ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ ਫੈਡਰਲ, ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਦੇ ਪੱਖ ਉੱਤੇ ਕੀਤਾ ਗਿਆ ਸੀ ਜਿਸ ਤਹਿਤ ਨਸਿ਼ਆਂ ਦਾ ਨਿਰਮਾਣ ਕਰਨ, ਉਨ੍ਹਾਂ ਨੂੰ ਵੰਡਣ ਤੇ ਉਨ੍ਹਾਂ ਦੀਆਂ ਸਲਾਹਕਾਰ ਕੰਪਨੀਆਂ ਤੋਂ ਵਸੂਲਣ ਲਈ ਦਾਅਵਾ ਠੋਕਿਆ ਗਿਆ ਸੀ।
ਇਸ ਵੱਲੋਂ ਪਰਡਿਊ ਕੈਨੇਡਾ, ਜੋ ਕਿ ਅਮੈਰੀਕਨ ਫਾਰਮਾਸਿਊਟੀਕਲ ਕੰਪਨੀ ਪਰਡਿਊ ਫਾਰਮਾ ਦਾ ਹਿੱਸਾ ਹੈ, ਖਿਲਾਫ ਇਹ ਕੇਸ ਕੀਤਾ ਗਿਆ ਸੀ ਤੇ ਇਹ ਕੰਪਨੀ ਆਕਸੀਕੌਂਟਿਨ ਡਰੱਗ ਬਣਾਉਣ ਲਈ ਜਾਣੀ ਜਾਂਦੀ ਹੈ। ਬੀਸੀ ਸਰਕਾਰ ਨੇ ਇਸ ਦੇ 40 ਉਤਪਾਦਕਾਂ ਤੇ ਵਿਕਰੇਤਾਵਾਂ ਨੂੰ ਵੀ ਆਪਣੇ ਕਲਾਸ ਐਕਸ਼ਨ ਮੁਕੱਦਮੇ ਵਿੱਚ ਧਿਰ ਬਣਾਇਆ ਸੀ ਤੇ ਉਨ੍ਹਾਂ ਖਿਲਾਫ ਵੀ ਕੇਸ ਠੋਕਿਆ ਸੀ। ਜੂਨ 2022 ਵਿੱਚ ਬੀਸੀ ਨੇ ਪਰਡਿਊ ਕੈਨੇਡਾ ਨਾਲ 150 ਮਿਲੀਅਨ ਡਾਲਰ ਵਿੱਚ ਸੈਟਲਮੈਂਟ ਕਰ ਲਈ ਸੀ। ਪਰ ਪੋ੍ਰਵਿੰਸ਼ੀਅਲ ਸਰਕਾਰ ਬਾਕੀ ਧਿਰਾਂ ਨੂੰ ਵੀ ਜਵਾਬਦੇਹ ਠਹਿਰਾਉਣਾ ਚਾਹੁੰਦੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਨਹੀਂ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਡੀਐਨਡੀ ਦੇ ਮੁਲਾਜ਼ਮ ਦੀ ਕੰਪਨੀ ਨੂੰ ਐਰਾਈਵਕੈਨ ਦਾ ਕਾਂਟਰੈਕਟ ਮਿਲਣ ਉੱਤੇ ਆਨੰਦ ਨੇ ਪ੍ਰਗਟਾਈ ਹੈਰਾਨੀ ਅੱਜ ਫਾਰਮਾਕੇਅਰ ਬਿੱਲ ਪੇਸ਼ ਕਰਨਗੇ ਲਿਬਰਲ ਐਰਾਈਵਕੈਨ ਨਾਲ ਜੁੜੇ ਵਿਹਲੇ ਕਾਂਟਰੈਕਟਰਜ਼ ਤੋਂ ਫੰਡ ਵਾਪਿਸ ਲੈਣ ਲਈ ਹਾਊਸ ਵਿੱਚ ਮਤਾ ਪਾਸ ਸ਼ੱਕੀ ਪੋਸਟ ਸੈਕੰਡਰੀ ਇੰਸਟੀਚਿਊਸ਼ਨਜ਼ ਨੂੰ ਜੇ ਪ੍ਰੋਵਿੰਸ ਬੰਦ ਨਹੀਂ ਕਰਨਗੇ ਤਾਂ ਫੈਡਰਲ ਸਰਕਾਰ ਕਰੇਗੀ : ਮਿੱਲਰ ਫਾਰਮਾਕੇਅਰ ਡੀਲ ਨਾਲ ਖਜ਼ਾਨੇ ਉੱਤੇ ਨਹੀਂ ਪਵੇਗਾ ਵਿੱਤੀ ਬੋਝ : ਫਰੀਲੈਂਡ ਯੂਕਰੇਨ ਦੀ ਸਮੇਂ ਸਿਰ ਮਦਦ ਨਾ ਕਰ ਸਕਣ ਕਾਰਨ ਕੈਨੇਡਾ ਪਰੇਸ਼ਾਨ : ਬਲੇਅਰ ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ ਹੋ ਰਿਹਾ ਹੈ ਹੋਰ ਵਾਧਾ, ਲਿਬਰਲਾਂ ਤੇ ਐਨਡੀਪੀ ਦਰਮਿਆਨ ਬਰਾਬਰ ਦੀ ਟੱਕਰ : ਨੈਨੋਜ਼ ਐਰਾਈਵਕੈਨ ਐਪ ਤਿਆਰ ਕਰਦੇ ਸਮੇਂ ਨਹੀਂ ਕੀਤੀ ਗਈ ਸਾਰੇ ਨਿਯਮਾਂ ਦੀ ਪਾਲਣਾ : ਟਰੂਡੋ ਨਿੱਝਰ ਦੇ ਸਾਥੀ ਦੇ ਘਰ ਉੱਤੇ ਗੋਲੀਆਂ ਚਲਾਉਣ ਵਾਲੇ ਦੋ ਟੀਨੇਜਰਜ਼ ਨੂੰ ਕੀਤਾ ਗਿਆ ਚਾਰਜ