Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਡਰੱਗ ਡੀਲਰ ਦੇ ਅਪਾਰਟਮੈਂਟ ਵਿੱਚੋਂ ਟੋਰਾਂਟੋ ਪੁਲਿਸ ਨੇ ਆਪ ਹੀ ਚੋਰੀ ਕੀਤੇ 6000 ਡਾਲਰ

March 10, 2023 09:02 AM

ਟੋਰਾਂਟੋ, 10 ਮਾਰਚ (ਪੋਸਟ ਬਿਊਰੋ) : ਇੱਕ ਕੋਕੀਨ ਡੀਲਰ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਜੱਜ ਨੇ ਇਹ ਪਾਇਆ ਕਿ ਟੋਰਾਂਟੋ ਪੁਲਿਸ ਵੱਲੋਂ ਇਸ ਡੀਲਰ ਦੇ ਵੈਸਟਨ ਰੋਡ ਸਥਿਤ ਅਪਾਰਟਮੈਂਟ ਵਿੱਚੋਂ ਬਰਾਮਦ ਕੀਤੀ ਨਕਦੀ ਵਿੱਚੋਂ 6,000 ਡਾਲਰ ਟੋਰਾਂਟੋ ਪੁਲਿਸ ਵੱਲੋਂ ਹੀ ਚੋਰੀ ਕਰ ਲਿਆ ਗਿਆ ਹੈ।
ਬੁੱਧਵਾਰ ਨੂੰ ਜਾਰੀ ਕੀਤੀ ਗਈ ਰਲੀਜ਼ ਵਿੱਚ ਜੱਜ ਐਂਡਰਸ ਸ਼ਰੈਕ ਨੇ ਆਖਿਆ ਕਿ ਉਹ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਜਾਂਚ ਕਰ ਰਹੇ ਇੱਕ ਜਾਂ ਵਧੇਰੇ ਪੁਲਿਸ ਅਧਿਕਾਰੀਆਂ ਵੱਲੋਂ ਹੀ ਪੈਸਾ ਚੋਰੀ ਕਰ ਲਿਆ ਗਿਆ।ਇਸ ਦੌਰਾਨ ਬੁੱਧਵਾਰ ਨੂੰ ਡਿਫੈਂਸ ਲਾਇਰ ਕਿੰਮ ਸ਼ੋਅਫੀਲਡ ਨੇ ਆਖਿਆ ਕਿ ਇਸ ਮਾਮਲੇ ਵਿੱਚ ਸਿਰਫ ਨਿਆਂ ਪ੍ਰਬੰਧ ਨੇ ਹੀ ਉਸ ਤਰ੍ਹਾਂ ਕੰਮ ਕੀਤਾ ਹੈ ਜਿਸ ਤਰ੍ਹਾਂ ਉਸ ਨੂੰ ਕਰਨਾ ਚਾਹੀਦਾ ਸੀ ਕਿਉਂਕਿ ਬਾਕੀ ਕੁੱਝ ਤਾਂ ਕੰਮ ਨਹੀਂ ਕਰ ਸਕਿਆ।
ਜਿ਼ਕਰਯੋਗ ਹੈ ਕਿ ਟੋਰਾਂਟੋ ਪੁਲਿਸ ਦੇ ਅਧਿਕਾਰੀਆਂ ਵੱਲੋਂ 6 ਫਰਵਰੀ, 2019 ਨੂੰ ਐਂਡਰੀਊ ਰੋਚਾ ਦੇ ਅਪਾਰਟਮੈਂਟ ਵਿੱਚ ਛਾਪਾ ਮਾਰਿਆ ਗਿਆ। ਇੱਥੋਂ ਉਨ੍ਹਾਂ ਨੂੰ 19,390 ਡਾਲਰ ਦੀ ਨਕਦੀ ਤੇ ਅੱਧਾ ਕਿੱਲੋਂ ਕੋਕੀਨ ਬਰਾਮਦ ਹੋਈ। ਬਾਅਦ ਵਿੱਚ ਰੋਚਾ ਨੇ ਆਖਿਆ ਕਿ ਉਸ ਦੀ ਰਿਹਾਇਸ਼ ਵਿੱਚ ਮਾਰੇ ਗਏ ਛਾਪੇ ਤੋਂ ਲੈ ਕੇ ਰਕਮ ਨੂੰ ਪੁਲਿਸ ਸਟੇਸ਼ਨ ਲਿਜਾਏ ਜਾਣ ਦਰਮਿਆਨ 6000 ਡਾਲਰ ਦੀ ਨਕਦੀ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਸ਼ੋਫੀਲਡ ਨੇ ਆਖਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਰੋਚਾ ਦੇ ਘਰ ਵਿੱਚ ਜਿਸ ਨਕਦੀ ਨਾਲ ਤਸਵੀਰਾਂ ਲਈਆਂ ਗਈਆਂ ਸਨ ਉਨ੍ਹਾਂ ਦੀ ਮਾਤਰਾ ਜਿ਼ਆਦਾ ਸੀ ਪਰ ਜਿਹੜੇ ਬੰਡਲ ਪੁਲਿਸ ਸਟੇਸ਼ਨ ਪਹੁੰਚੇ ਉਹ ਮੁਕਾਬਲਤਨ ਘੱਟ ਸਨ। ਇਸ ਲਈ ਅਜਿਹਾ ਕਰਕੇ ਪੁਲਿਸ ਅਧਿਕਾਰੀ ਆਪ ਹੀ ਫਸ ਗਏ।
ਜੱਜ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿੰਨੀ ਰਕਮ ਲਾਪਤਾ ਹੈ। ਪਰ ਉਨ੍ਹਾਂ ਇਹ ਜ਼ਰੂਰ ਸਵੀਕਾਰ ਕੀਤਾ ਕਿ ਫੋਟੋਆਂ ਦੇ ਤੁਲਨਾਤਮਕ ਅਧਿਐਨ ਤੋਂ ਬਾਅਦ 6000 ਡਾਲਰ ਦੇ ਨੇੜੇ ਤੇੜੇ ਲਾਪਤਾ ਹੈ।ਸ਼ੋਫੀਲਡ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਟੋਰਾਂਟੋ ਦੀ ਪੁਲਿਸ ਪੋ੍ਰਫੈਸ਼ਨਲ ਸਟੈਂਡਰਡਜ਼ ਯੂਨਿਟ ਨਾਲ ਸੰਪਰਕ ਕਰਨ ਵਰਗਾ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ